ਗੈਜੇਟ ਡੈਸਕ- ਗੂਗਲ ਮੰਗਲਵਾਰ ਯਾਨੀ ਅੱਜ ਦੇਰ ਰਾਤ ਨੂੰ ਆਪਣੇ ਸਾਲਾਨਾ ਹਾਰਡਵੇਅਰ ਈਵੈਂਟ ਦਾ ਆਯੋਜਨ ਕਰਨ ਜਾ ਰਿਹਾ ਹੈ, ਜਿਸ ਦਾ ਨਾਂ 'ਮੇਡ ਬਾਏ ਗੂਗਲ' (Made By Google) ਹੈ। ਇਹ ਈਵੈਂਟ ਕੰਪਨੀ ਦੇ ਹੈੱਡਕੁਆਟਰ 'ਚ ਹੋਵੇਗਾ,ਜੋ ਕੈਲੀਫੋਰਨੀਆ ਸਥਿਤ ਮਾਊਂਟੇਡ ਵਿਊ 'ਚ ਮੌਜੂਦ ਹੈ। ਗੂਗਲ ਆਪਣੇ ਇਸ ਈਵੈਂਟ 'ਚ ਨਵੀਂ ਪਿਕਸਲ 9 ਸੀਰੀਜ਼ ਦੇ ਫੋਨਜ਼, ਸਮਾਰਟਵਾਚ ਅਤੇ ਕਈ ਪ੍ਰੋਡਕਟ ਨੂੰ ਲਾਂਚ ਕਰ ਸਕਦਾ ਹੈ।
ਭਾਰਤੀ ਸਮੇਂ ਅਨੁਸਾਰ ਇਸ ਈਵੈਂਟ ਦਾ ਆਯੋਜਨ ਅੱਜ ਰਾਤ 10:30 'ਤੇ ਸ਼ੁਰੂ ਹੋਵੇਗਾ। ਇਸ ਦੀ ਲਾਈਵ ਸਟਰੀਮਿੰਗ ਯੂਟਿਊਬ ਸਮੇਤ ਗੂਗਲ ਕਈ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਕਰੇਗਾ। ਭਾਰਤ 'ਚ ਇਹ ਡਿਵਾਈਸ ਕੱਲ ਲਾਂਚ ਹੋਣਗੇ। ਇਨ੍ਹਾਂ ਡਿਵਾਈਸ ਨੂੰ ਲੈ ਕੇ ਮੀਡੀਆ ਰਿਪੋਰਟਾਂ 'ਚ ਕਈ ਡਿਟੇਲਸ ਆ ਚੁੱਕੀਆਂ ਹਨ। ਗੂਗਲ ਹਰ ਸਾਲ ਦੋ ਹੈਂਡਸੈੱਟ ਨੂੰ ਲਾਂਚ ਕਰਦਾ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ, ਇਸ ਸਾਲ ਕੰਪਨੀ ਚਾਰ ਹੈਂਡਸੈੱਟ ਲਾਂਚ ਕਰ ਸਕਦਾ ਹੈ।
Google Pixel 9 Series
- Google Pixel 9
- Google Pixel 9 Pro
- Google Pixel 9 Pro XL
- Google Pixel 9 Pro Fold
Google Pixel 9 ਸਭ ਤੋਂ ਕੰਪੈਕਟ ਅਤੇ ਕਿਫਾਇਤੀ ਡਿਵਾਈਸ ਹੋਵੇਗਾ, ਜੋ 6.3 ਇੰਚ ਦੀ ਸਕਰੀਨ ਦੇ ਨਾਲ ਆ ਸਕਦਾ ਹੈ। ਇਸ ਵਿਚ ਡਿਊਲ ਰੀਅਰ ਕੈਮਰਾ ਸੈੱਟਅਪ ਬੈਕ ਪੈਨਲ 'ਤੇ ਮਿਲੇਗਾ। ਇਸ ਤੋਂ ਇਲਾਵਾ ਪਿਕਸਲ 9 ਪ੍ਰੋ 'ਚ ਵੀ 6.3 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਸ ਵਿਚ ਬੈਕ ਪੈਨਲ 'ਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ।
ਉਥੇ ਹੀ ਪਿਕਸਲ 9 ਪ੍ਰੋ ਮੈਕਸ 'ਚ ਵੱਡੀ ਡਿਸਪਲੇਅ ਮਿਲੇਗੀ, ਜੋ 6.8 ਇੰਚ ਦੀ ਹੈ। ਇਹ ਹੁਣ ਤਕ ਦਾ ਸਭ ਤੋਂ ਵੱਡਾ ਨਾਨ-ਫੋਲਡਿੰਗ ਸਮਾਰਟਫੋਨ ਹੈ। ਇਸ ਵਿਚ ਵੱਡੀ ਬੈਟਰੀ ਬੈਕਅਪ ਵੀ ਮਿਲੇਗਾ, ਜਿਸ ਦੇ ਕਈ ਫੀਚਰਜ਼ ਪਿਕਸਲ 9 ਪ੍ਰੋ ਵਰਗੇ ਹੋਣਗੇ।
Pixel 9 Pro Fold ਵੀ ਹੋਵੇਗਾ ਲਾਂਚ
Pixel 9 Pro Fold ਵੀ ਲਾਂਚ ਹੋ ਸਕਦਾ ਹੈ। ਇਹ ਕੰਪਨੀ ਦਾ ਲੇਟੈਸਟ ਅਤੇ ਇਕ ਐਡਵਾਂਸ ਫੋਨ ਹੋਵੇਗਾ। ਇਸ ਵਿਚ Pixel 9 Pro XL ਵਰਗੇ ਫੀਚਰਜ਼ ਮਿਲ ਸਕਦੇ ਹਨ। ਨਾਲ ਹੀ ਇਸ ਵਿਚ 8 ਇੰਚ ਦੀ ਪ੍ਰਾਈਮਰੀ ਸਕਰੀਨ ਅਤੇ 6.3 ਇੰਚ ਦੀ ਕਵਰ ਡਿਸਪਲੇਅ ਮਿਲੇਗੀ।
ਪਿਕਸਲ 9 'ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਇਸ ਵਿਚ ਪ੍ਰਾਈਮਰੀ ਕੈਮਰਾ 50MP Wide Angle ਅਤੇ 48 MP ultra-wide-angle lens ਮਿਲੇਗਾ। ਉਥੇ ਹੀ, Pixel 9 Pro ਅਤੇ Pixel 9Pro XL 'ਚ 48 MP ਟੈਲੀਫੋਟੋ ਐਕਸਟਾ ਮਿਲੇਗਾ। ਗੂਗਲ ਸਟੋਰ 'ਤੇ ਲਿਸਟਿਡ ਡਿਟੇਲਸ ਮੁਤਾਬਕ, ਕੰਪਨੀ ਨੇ ਕੈਮਰਾ ਬੰਪ ਨੂੰ ਕੈਪਸੂਲ ਡਿਜ਼ਾਈਨ 'ਚ ਫਿਟ ਕੀਤਾ ਹੈ।
Tensor G4 ਪ੍ਰੋਸੈਸਰ ਦਾ ਹੋਵੇਗਾ ਇਸਤੇਮਾਲ
Google Pixel 9 Series 'ਚ ਲਾਂਚ ਹੋਣ ਵਾਲੇ ਚਾਰੇ ਡਿਵਾਈਸ ਦੇ ਅੰਦਰ Tensor G4 ਚਿੱਪਸੈੱਟ ਦਾ ਇਸਤੇਮਾਲ ਕੀਤਾ ਜਾਵੇਗਾ। ਗੂਗਲ ਦੇ 8 ਜੀ.ਬੀ. ਰੈਮ ਦਾ ਇਸਤੇਮਾਲ ਕੀਤਾ ਜਾਵੇਗਾ, ਜਦੋਂਕਿ ਹੋਰ ਡਿਵਾਈਸ 'ਚ 16 ਜੀ.ਬੀ. ਰੈਮ ਤਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
Pixel Buds Pro 2
ਗੂਗਲ ਆਪਣੀ TWS ਸੀਰੀਜ਼ ਨੂੰ ਵੀ ਰਿਫ੍ਰੈਸ਼ ਕਰ ਸਕਦਾ ਹੈ। Buds Pro 2 ਨੂੰ ਇਸ ਸਾਲ ਲਾਂਚ ਕੀਤਾ ਜਾ ਸਕਦਾ ਹੈ, ਜਿਸ 'ਚ ਕਈ ਦਿਲਚਸਪ ਅਪਗ੍ਰੇਡ ਦੇਖਣ ਨੂੰ ਮਿਲਣਗੇ। ਹਾਲਾਂਕਿ ਡਿਜ਼ਾਇਨ ਦੇ ਲਿਹਾਜ਼ ਨਾਲ ਇਹ ਪੁਰਾਣੇ ਵੇਰੀਐਂਟ ਤੋਂ ਜ਼ਿਆਦਾ ਵੱਖ ਨਜ਼ਰ ਨਹੀਂ ਆਉਣਗੇ।
Pixel Watch 3 ਵੀ ਹੋਵੇਗੀ ਲਾਂਚ
Pixel Watch 3 ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਕਈ ਮਾਮੂਲੀ ਅਪਗ੍ਰੇਡ ਦੇਖੇ ਜਾ ਸਕਦੇ ਹਨ। ਇਸ ਵਾਰ ਨਵੀਂ ਚਿੱਪ ਅਤੇ ਬੈਟਰੀ ਲਾਈਫ ਨੂੰ ਬਿਹਤਰ ਕੀਤਾ ਜਾ ਸਕਦਾ ਹੈ। ਅੱਜ ਲਾਂਚ ਕੀਤੀ ਜਾ ਰਹੀ ਘੜੀ 'ਚ ਸਿਹਤ ਅਤੇ ਫਿਟਨੈੱਸ ਨਾਲ ਜੁੜੀਆਂ ਕਈ ਵਿਸ਼ੇਸ਼ਤਾਵਾਂ ਦੇਖਣ ਨੂੰ ਮਿਲ ਸਕਦੀਆਂ ਹਨ। ਕੰਪਨੀ 41mm ਅਤੇ 45mm ਦੇ ਦੋ ਆਕਾਰ ਪ੍ਰਦਾਨ ਕਰੇਗੀ।
'ਆਟੋਮੇਸ਼ਨ' ਨੇ ਰਵਾਇਤੀ ਤੌਰ 'ਤੇ ਮਰਦ-ਪ੍ਰਧਾਨ ਨਿਰਮਾਣ ਖੇਤਰ ਵਿਚ ਔਰਤਾਂ ਲਈ ਬਣਾਇਆ ਰਾਹ
NEXT STORY