ਜਲੰਧਰ : ਭਾਰਤੀ ਵਾਹਨ ਨਿਰਮਾਤਾ ਮਹਿੰਦਰਾ ਦੀ ਦੱਖਣ ਅਫਰੀਕੀ ਅਨੁਸ਼ੰਗੀ ਨੇ ਇਕ ਨਵੀਂ ਕਾਂਪੈਕਟ ਯੂਟੀਲਿਟੀ ਵ੍ਹੀਕਲ ਪੇਸ਼ ਕੀਤਾ। ਕੰਪਨੀ ਇਥੇ ਆਪਣੀ ਲੇਟੈਸਟ ਪੇਸ਼ਕਸ਼ ਦੇ ਨਾਲ ਨੌਜਵਾਨਾਂ ਤੱਕ ਪੁੱਜਣ ਅਤੇ ਦੇਸ਼ ਦੀ ਵੱਡੀ ਬਾਜ਼ਾਰ ਹਿੱਸੇਦਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਨਵਾਂ KUV100 ਪੈਟਰੋਲ ਅਤੇ ਡੀਜਲ 'ਚ ਉਪਲੱਬਧ ਹੈ ਅਤੇ 'ਮਹਿੰਦਰਾ ਸਾਊਥ ਅਫਰੀਕਾ ' ਦੀ ਉਤਪਾਦ ਲੜੀ ਦਾ ਸਭ ਤੋਂ ਛੋਟਾ ਵਾਹਨ ਹੈ। ਸਮੂਹ ਦੇ ਕਾਰਜਕਾਰੀ ਨਿਦੇਸ਼ਕ ਅਤੇ ਪ੍ਰਧਾਨ (ਵਾਹਨ ਅਤੇ ਖੇਤੀਬਾੜੀ ਖੇਤਰ) ਡਾਕਟਰ ਪਵਨ ਗੋਇੰਕਾ ਨੇ ਕੱਲ ਇੱਥੇ ਕਿਹਾ, ''ਅਸੀ ਇਸ 5,00,000 ਵਾਹਨਾਂ ਤੋਂ ਜ਼ਿਆਦਾ ਦੇ ਬਾਜ਼ਾਰ 'ਚ ਪਿਛਲੇ 12 ਸਾਲ ਤੋਂ ਹਾਂ ਫਿਰ ਵੀ ਅਸੀਂ ਸਿਰਫ 4,000 ਵਾਹਨ ਵੇਚਦੇ ਹਾਂ ਜੋ ਕੁਲ ਬਾਜ਼ਾਰ ਦੇ ਇੱਕ ਫ਼ੀਸਦੀ ਤਂ ਵੀ ਘੱਟ ਹੈ। ਇਸ ਲਈ ਅਸੀਂ ਇਸ ਨਵੇਂ ਵਾਹਨ ਦੇ ਨਾਲ ਜ਼ਿਆਦਾ ਵੱਡੇ ਗਾਹਕ ਖੰਡ ਦੀ ਜ਼ਰੂਰਤ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ''
ਜਲਦੀ ਹੀ ਲਾਂਚ ਹੋਵੇਗਾ ਮਾਰੂਤੀ ਸਵਿੱਫਟ ਦਾ ਨਵਾਂ ਸਪੋਰਟ ਮਾਡਲ
NEXT STORY