ਜਲੰਧਰ— ਮਹਿੰਦਰਾ ਐਂਡ ਮਹਿੰਦਰਾ ਭਾਰਤ ਦੀ ਮਸ਼ਹੂਰ ਅਟੋਮੋਬਾਇਲ ਕੰਪਨੀ ਹੈ ਜਿਸ ਨੇ ਯੂ.ਕੇ. ਦੀ ਆਟੋ ਮਾਰਕੀਟ 'ਚ ਐਂਟਰੀ ਕਰਦੇ ਹੋਏ ਆਪਣੇ ਨਵੀਂ ਇਲੈਕਟ੍ਰਿਕ ਸਿਟੀ ਕਾਰ e2o ਨੂੰ ਯੂ.ਕੇ. 'ਚ ਲਾਂਚ ਕਰ ਦਿੱਤਾ ਹੈ। ਇਹ ਕਾਰ ਕੰਪਨੀ ਨੇ ਦੋ ਆਪਸ਼ੰਸ e2o ਸਿਟੀ ਅਤੇ e2o ਟੈੱਕX 'ਚ ਉਤਾਰੀ ਹੈ।
ਮਹਿੰਦਰਾ e2o ਇਲੈਕਟ੍ਰਿਕ ਕਾਰ ਇਕ ਚੰਗੀ ਵਿਜ਼ੀਬਿਲਟੀ ਅਤੇ ਡਰਾਈਵਿੰਗ ਪੋਜ਼ਿਸ਼ਨ ਨਾਲ ਬਣਾਈ ਗਈ ਹੈ ਜਿਸ ਵਿਚ 4 ਅਡਲਟ ਆਸਾਨੀ ਨਾਲ ਬੈਠ ਸਕਦੇ ਹਨ। ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ e2o ਦੇ ਐਂਟਰੀ ਲੈਵਲ ਵੇਰੀਅੰਟ e2o ਸਿਟੀ 'ਚ ਡਿਊਲ SRS ਏਅਰਬੈਗਸ, ABS ਅਤੇ ਇਲੈਕਟ੍ਰੋਨਿਕ ਸਟੇਬਿਲਟੀ ਕੰਟਰੋਲ ਵਰਗੇ ਫੀਚਰਜ਼ ਦਿੱਤੇ ਗਏ ਹਨ, ਨਾਲ ਹੀ ਡਰਾਈਵਿੰਗ ਨੂੰ ਸੁਰੱਖਿਅਤ ਬਣਾਉਣ ਲਈ ਇਸ ਵਿਚ ਰਿਜੈਨਰੇਟਿਵ ਬ੍ਰੇਕਿੰਗ ਸਿਸਟਮ (RBS) ਵੀ ਸ਼ਾਮਲ ਹੈ।
ਹਾਇਰ ਵੇਰੀਅੰਟ e2o (ਟੈੱਕX) TechX 'ਚ ਟੱਚ-ਸਕ੍ਰੀਨ ਇੰਫੋਟੇਨਮੈਂਟ ਸਿਸਟਮ, ਸਰਵਿਲਾਂਸ ਕੈਮਰਾ, ਟੈਲੀਮੈਟਿਕਸ, ਐਮਰਜੈਂਸੀ ਰਿਚਾਰਜਿੰਗ, ਲੈਦਰ ਸੀਟਸ, ਏਲਾਇ ਵ੍ਹੀਲਸ ਅਤੇ ਰੈਪਿਡ ਚਾਰਜਿੰਗ ਪੋਰਟ ਆਦਿ ਫੀਚਰ ਦਿੱਤੇ ਗਏ ਹਨ। ਮਹਿੰਦਰਾ ਭਾਰਤ 'ਚ e2o ਕਾਰ ਨੂੰ 7.17 ਲੱਖ ਰੁਪਏ ਦੀ ਕੀਮਤ 'ਚ (ਐਕਸ ਸ਼ੋਅਰੂਮ ਨਵੀਂ ਦਿੱਲੀ) 'ਚ ਉਪਲੱਬਧ ਕਰੇਗੀ।
20 ਅਪ੍ਰੈਲ ਤੋਂ ਸ਼ੁਰੂ ਹੋਵੇਗੀ Canvas Pro 6 ਦੀ ਵਿਕਰੀ
NEXT STORY