ਆਟੋ ਡੈਸਕ– ਮਹਿੰਦਰਾ ਨੇ ਬੀ.ਐੱਸ.-6 ਇੰਜਣ ਨਾਲ ਨਵੀਂ ਮਰਾਜ਼ੋ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ 11.25 ਲੱਖ ਰੁਪਏ ਦੀ ਕੀਮਤ ’ਚ ਭਾਰਤੀ ਬਾਜ਼ਾਰ ’ਚ ਉਤਾਰਿਆ ਗਿਆ ਹੈ। ਇਸ ਐੱਮ.ਪੀ.ਵੀ. ਕਾਰ ਦੀ ਬੁਕਿੰਗ ਕੰਪਨੀ ਨੇ ਪਹਿਲਾਂ ਹੀ 25,000 ਰੁਪਏ ਦੀ ਰਾਸ਼ੀ ’ਚ ਸ਼ੁਰੂ ਕਰ ਦਿੱਤੀ ਸੀ।
ਮਹਿੰਦਰਾ ਮਰਾਜ਼ੋ ਬੀ.ਐੱਸ.-6 ਨੂੰ ਤਿੰਨ ਮਾਡਲਾਂ- M2, M4+ ਅਤੇ M6+ ’ਚ ਲਿਆਇਆ ਗਿਆ ਹੈ। ਇਨ੍ਹਾਂ ’ਚੋਂ ਮਹਿੰਦਰਾ ਮਰਾਜ਼ੋ ਬੀ.ਐੱਸ.-6 ਦੇ M4+ ਮਾਡਲ ਦੀਕੀਮਤ 12.37 ਲੱਖ ਰੁਪਏ ਅਤੇ M6+ ਮਾਡਲ ਦੀ ਕੀਮਤ 13.51 ਲੱਖ ਰੁਪਏ ਰੱਖੀ ਗਈ ਹੈ।
ਕਾਰ ’ਚ ਮਿਲਦੇ ਹਨ ਇਹ ਫੀਚਰਜ਼
ਮਹਿੰਦਰਾ ਮਰਾਜ਼ੋ ਬੀ.ਐੱਸ.-6 ਦਾ ਡਿਜ਼ਾਇਨ ਬੀ.ਐੱਸ.-4 ਮਾਡਲ ਵਰਗਾ ਹੀ ਰੱਖਿਆ ਗਿਆ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਕਾਰ ’ਚ ਕੋਰਨਿੰਗ ਲੈਂਪ, ਫਾਲੋ ਮੀ ਹੋਮ ਹੈੱਡਲੈਂਪ, ਆਟੋਮੈਟਿਕ ਕਲਾਈਮੇਟ ਕੰਟਰੋਲ, 17 ਇੰਚ ਅਲੌਏ ਵ੍ਹੀਲ ਅਤੇ ਫਰੰਟ ਤੇ ਰੀਅਰ ਫੋਗ ਲੈਂਪਸ ਦਿੱਤੇ ਗਏ ਹਨ। ਇਸ ਤੋਂ ਇਲਾਵਾ 7 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ ਰੀਅਰ ਪਾਰਕਿੰਗ ਕੈਮਰੇ ਦੀ ਸੁਪੋਰਟ ਵੀ ਇਸ ਵਿਚ ਮਿਲਦੀ ਹੈ।
ਅੱਜ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੋਵੇਗਾ 6000mAh ਬੈਟਰੀ ਵਾਲਾ Realme C15
NEXT STORY