ਜਲੰਧਰ- ਮਹਿੰਦਰਾ ਆਪਣੀ XUV700 ਨੂੰ ਭਾਰਤ 'ਚ ਜਲਦ ਲਾਂਚ ਕਰ ਸਕਦੀ ਹੈ। ਇਹ ਕਾਰ ਸੈਂਗਯੋਂਗ ਦੀ ਰੈਕਸਟਨ ਵੀ ਹੋ ਸਕਦੀ ਹੈ। ਜਿਸ ਨੂੰ ਪਿਛਲੇ ਮਹੀਨੇ ਸਯੋਲ 'ਚ ਪੇਸ਼ ਕੀਤਾ ਗਿਆ ਸੀ। ਇੰਡੀਅਨ ਆਟੋਸ ਬਲਾਗ 'ਚ ਛੱਪੀ ਖਬਰ ਮੁਤਾਬਕ ਮਹਿੰਦਰਾ ਸੈਂਗਯੋਂਗ ਰੈਕਸਟਨ ਨੂੰ XUV700 ਦੇ ਨਾਮ ਨਾਲ ਭਾਰਤ 'ਚ ਲਾਂਚ ਕਰ ਸਕਦੀ ਹੈ।
ਇੰਜਣ : ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ XUV700 'ਚ 2.2 ਲਿਟਰ 4-ਸਿਲੰਡਰ ਟਰਬੋ ਡੀਜ਼ਲ ਇੰਜਣ ਦਿੱਤਾ ਜਾਵੇਗਾ। ਇਹ ਇੰਜਣ 184hp ਦੀ ਪਾਵਰ ਦੇ ਨਾਲ 420Nm ਦਾ ਟਾਰਕ ਜਨਰੇਟ ਕਰੇਗਾ। ਇੰਜਣ 6 ਸਪੀਡ ਮੈਨੂਅਲ ਅਤੇ 7 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਹੋਵੇਗਾ। ਹਾਲਾਂਕਿ ਇਸ 'ਚ 2.0 ਲਿਟਰ 749 ਟਰਬੋਚਾਰਜਡ ਪੈਟਰੋਲ ਇੰਜਣ ਵੀ ਦਿੱਤਾ ਜਾ ਸਕਦਾ ਹੈ।
ਫੀਚਰਸ : ਮਹਿੰਦਰਾ ਦੀ ਪਾਪੁਲਰ ਲੈਡਰ-ਫਰੇਮ ਬੇਸਡ S”V ਹੋਵੇਗੀ ਜਿਸਦੀ ਕੀਮਤ 20 ਲੱਖ ਰੁਪਏ ਦੇ ਆਸਪਾਸ ਰਹਿ ਸਕਦੀ ਹੈ। ਇਹ ਕਾਰ ਟਿਯੋਟਾ ਦੀ ਫਾਰਚਿਊਨਰ, ਫੋਰਡ ਅੰਡੈਵਰ ਅਤੇ ਇਸੁਜੂ MAX ਨੂੰ ਟੱਕਰ ਦੇਵੇਗੀ। XUV700 ਦਾ ਐਕਸਟੀਰਿਅਰ ਮਿਰਰਸ ਰੈਕਸਟਨ ਵਰਗਾ ਹੀ ਹੈ। ਇਸ ਦੀ ਲੰਬਾਈ 4,850mm, ਚੋੜਾਈ 1,920mm, ਉਚਾਈ 1,800mm ਅਤੇ ਵ੍ਹੀਲਬੇਸ 2,865mm ਹੈ।
ਇੰਟੀਰਿਅਰ
XUV700 'ਚ ਮਹਿੰਦਰਾ ਦਾ ਲਗਜਰੀ ਅਤੇ ਐਡਵਾਂਸ ਕੈਬਨ ਦਿੱਤਾ ਜਾ ਸਕਦਾ ਹੈ। ਰੈਕਸਟਨ ਦੇ ਇੰਟੀਰਿਅਰ ਦੀ ਗੱਲ ਕਰੀਏ ਤਾਂ ਉਸ 'ਚ ਡਿਊਲ ਟੋਨ ਬਲੈਕ ਅਤੇ ਟੈਨ ਇੰਟੀਰਿਅਰ ਡੈਸ਼ਬੋਰਡ, ਪਿਯਾਨੋ ਬਲੈਕ ਦੇ ਨਾਲ ਲੈਦਰ ਅਪਹੋਲਸਟਰੀ ਦਿੱਤਾ ਜਾਵੇਗਾ। ਡੈਸ਼ਬੋਰਡ 'ਤੇ ਵੁੱਡ ਅਤੇ ਕੁਰਮ ਡਿਟੇਲਿੰਗ ਵੀ ਦਿੱਤੀ ਗਈ ਹੈ। ਇਸ 'ਚ 9.2 ਇੰਚ ਦੀ ਟੱਚ ਸਕ੍ਰੀਨ ਇੰਫੋਟੇਨਮੇਂਟ ਸਿਸਟਮ ਦਿੱਤਾ ਜਾਵੇਗਾ, ਜੋ GPS ਨੈਵੀਗੇਸ਼ਨ, ਐਪਲ ਕਾਰਪਲੇ ਅਤੇ ਐਂਡ੍ਰਾਇਟ ਆਟੋ ਕੁਨੈੱਕਟੀਵਿਟੀ ਨਾਲ ਲੈਸ ਹੋਵੇਗਾ। ਇਸ ਕਾਰ 'ਚ ਥਰਡ ਰੋ-ਸੀਟਿੰਗ ਵੀ ਦਿੱਤੀ ਜਾਵੇਗੀ।
ਜਿਓ ਯੂਜ਼ਰਸ ਲਈ ਖਾਸ ਪੇਸ਼ਕਸ, ਧਨ ਧਨਾ ਧਨ ਆਫਰ ਦੀ ਵਧਾਈ ਤਾਰੀਖ
NEXT STORY