ਜਲੰਧਰ : ਜੇ ਤੁਸੀਂ ਆਪਣੀ ਲਿਖਾਈ ਸੁਧਾਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਟਾਈਪਿੰਗ ਸਪੀਡ ਨੂੰ ਘੱਟ ਕਰਨਾ ਹੋਵੇਗਾ। ਜੀ ਹਾਂ ਇਕ ਸ਼ੋਧ ਦੇ ਮੁਤਾਹਰ ਜਿਨ੍ਹਾਂ ਦੀ ਟਾਈਪਿੰਗ ਸਪੀਡ ਜ਼ਿਆਦਾ ਹੁੰਦੀ ਹੈ ਉਨ੍ਹਾਂ ਦੀ ਲਿਖਾਈ ਓਨੀ ਹੀ ਘਟ ਆਕਰਸ਼ਕ ਹੁੰਦੀ ਹੈ। ਵਾਟਰਲੂ ਯੂਨੀਵਰਸਿਟੀ ਦੇ ਰਿਸਰਚਰਾਂ ਨੇ ਇਕ ਅਧਿਐਨ 'ਚ ਇਹ ਪਤਾ ਲਗਾਇਆ ਹੈ। ਖੋਜਕਾਰਾਂ ਨੇ ਟੈਕਸਟ ਅਨੈਲਸਿਸ ਸਾਫਟਵਿਅਰ ਰਾਹੀਂ ਲੋਕਾਂ ਨੂੰ ਨਿਬੰਧ ਲਿਖਣ ਕੇ ਟਾਈਪ ਕਰਨ ਲਈ ਕਿਹਾ।
ਇਸ 'ਚ ਇਹ ਗੱਲ ਨੂੰ ਖਾਸ ਨੋਟ ਕੀਤਾ ਗਿਆ ਕਿ ਜਦੋਂ ਅਸੀਂ ਕੋਈ ਸ਼ਬਦ ਦਿਮਾਗ 'ਚ ਸੋਚਦੇ ਹਾਂ ਤਾਂ ਇਸ ਨੂੰ ਲਿਖਣ ਦੀ ਬਜਾਏ ਟਾਈਪ ਕਰਨ ਸਮੇਂ ਘਟ ਸਮਾਂ ਲਗਾਉਂਦੇ ਹਾਂ ਤੇ ਉਸੇ ਸਪੀਡ ਨਾਲ ਲਿਖਣ ਸਮੇਂ ਸਾਡੀ ਲਿਖਾਈ ਜ਼ਿਆਦਾ ਸਾਫ ਨਹੀਂ ਹੁੰਦੀ। ਇਕ ਹਥ ਨਾਲ ਟਾਈਪ ਕਰਨ 'ਤੇ ਵੀ ਸਾਡੀ ਲਿਖਾਈ 'ਤੇ ਫਰਕ ਪੈਂਦਾ ਹੈ। ਨਤੀਜਿਆਂ ਦੇ ਮੁਤਾਬਿਕ ਜੇ ਅਸੀਂ ਆਪਣੀ ਟਾਈਪਿੰਗ ਸਰੀਡ ਨੂੰ ਘਟਾ ਦਈਏ ਤਾਂ ਅਸੀਂ ਆਪਣੀ ਲਿਖਾਈ 'ਚ ਸੁਧਾਰ ਲਿਆ ਸਕਦੇ ਹਾਂ।
ਫੇਸਬੁੱਕ ਨੇ ਜਾਰੀ ਕੀਤਾ 3D ਟੱਚ ਸਪੋਰਟ ਦਾ ਦੂਜਾ ਅਪਡੇਟ
NEXT STORY