ਲੰਡਨ— ਨਾਸਾ ਦੇ ਪੁਲਾੜ ਯਾਨ ਵੱਲੋਂ ਭੇਜੀਆਂ ਗਈਆਂ ਤਸਵੀਰਾਂ 'ਚ ਦਿਖਾਇਆ ਗਿਆ ਹੈ ਕਿ ਯੂਰੋਪੀਅਨ ਪੁਲਾੜ ਏਜੰਸੀ ਦਾ ਮਾਰਸ ਲੈਂਡਰ, ਜਦੋਂ ਮੰਗਲ ਗ੍ਰਹਿ 'ਤੇ ਦੁਰਘਟਨਾਗ੍ਰਸਤ ਹੋਇਆ ਸੀ ਤਾਂ ਇਸ ਨਾਲ ਲਾਲ ਗ੍ਰਹਿ ਦੀ ਸਤਹਿ 'ਤੇ ਇਕ ਟੋਇਆ ਹੋ ਗਿਆ ਸੀ। ਨਾਸਾ ਦੇ 'ਮਾਰਸ ਰੀਕਾਨਸਨਸ ਆਰਿਬਟਰ' 'ਤੇ ਲੱਗੇ ਹਾਈ ਰੈਜੋਲੂਸ਼ਨ ਵਾਲੇ ਕੈਮਰੇ ਨੇ ਸਭ ਤੋਂ ਤਾਜ਼ਾ ਤਸਵੀਰਾਂ 25 ਅਕਤੂਬਰ ਨੂੰ ਲਈਆਂ ਸਨ। ਇਹ ਮੰਗਲ ਦੀ ਸਤਹਿ 'ਤੇ ਪਏ ਨਵੇਂ ਨਿਸ਼ਾਨਾਂ ਦੀਆਂ ਤਸਵੀਰਾਂ ਬਹੁਤ ਨੇੜੇਓ ਦਿਖਾਉਂਦਾ ਹੈ। ਇਨ੍ਹਾਂ ਤਸਵੀਰਾਂ 'ਚ ਗਾੜੇ ਰੰਗ ਦਾ ਇਕ ਕੇਂਦਰੀ ਨਿਸ਼ਾਨ ਨਜ਼ਰ ਆਉਂਦਾ ਹੈ, ਜੋ 2.4 ਮੀਟਰ ਦਾ ਹੈ। ਇਸ ਦੀ ਪੁਸ਼ਟੀ ਲਈ ਹੋਰ ਜ਼ਿਆਦਾ ਜਾਣਕਾਰੀ ਮਿਲਣੀ ਬਾਕੀ ਹੈ।
Yahoo ਨੇ ਲਾਂਚ ਕੀਤੀ ਨਵੀਂ ਐਪ
NEXT STORY