ਮੁੰਬਈ– ਮਾਰੂਤੀ ਸੁਜ਼ੂਕੀ ਨੇ ਨੈਕਸਾ ਡੀਲਰਸ਼ਿਪ ’ਤੇ ਆਪਣੀ ਪ੍ਰੀਮੀਅਮ ਐੱਮ. ਪੀ. ਵੀ. ਆਲ ਨਿਊ ਐਕਸ. ਐੱਲ.-6 ਲਾਂਚ ਕਰ ਦਿੱਤੀ ਹੈ। ਨਵੀਂ ਮਾਰਤੂੀ ਐਕਸ. ਐੱਲ.-6 ਫੇਸਲਿਫਟ ਲੁੱਕ ਅਤੇ ਫੀਚਰਜ਼ ਦੇ ਨਾਲ ਹੀ ਨਵੇਂ ਇੰਜਣ ਅਤੇ ਬਿਹਤਰ ਪਾਵਰ ਨਾਲ ਲੈਸ ਹੈ।
ਆਲ-ਨਿਊ ਮਾਰੂਤੀ ਐਕਸ. ਐੱਲ.-6 ਐੱਮ. ਪੀ. ਵੀ. ਦੇ ਲੁੱਕ ਅਤੇ ਫੀਚਰਜ਼ ਦੀ ਗੱਲ ਕਰੀਏ ਤਾਂ ਭਾਰਤ ’ਚ 6 ਸੀਟਰ ਨੂੰ ਕੰਪਨੀ ਸਟਾਈਲਿਸ਼ ਐਕਸਟੀਰੀਅਰ ਦੇ ਨਾਲ ਹੀ ਬਿਹਤਰ ਇੰਟੀਰੀਅਰ ਅਤੇ ਫੀਚਰਜ਼ ਨਾਲ ਆਉਂਦੀ ਹੈ। ਨਵੀਂ ਮਾਰੂਤੀ ਐਕਸ. ਐੱਲ.-6 ਫੇਸਲਿਫਟ ’ਚ ਨਵੀਂ ਫਰੰਟ ਗ੍ਰਿਲ ਅਤੇ ਨਵੇਂ ਬੰਪਰ ਦੇ ਨਾਲ ਹੀ ਨਵੀਂ ਐੱਲ. ਈ. ਡੀ. ਹੈੱਡਲਾਈਟਸ ਅਤੇ ਟੇਲਲਾਈਟਸ ਮੁਹੱਈਆ ਹੈ।
ਉੱਥੇ ਹੀ ਇੰਟੀਰੀਅਰ ਅਤੇ ਨਵੇਂ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ’ਚ ਬਿਹਤਰ ਡੈਸ਼ਬੋਰਡ, ਲੈਦਰ ਸੀਟਾਂ ਅਤੇ ਨਵੀਂ ਅਪਹਾਲਟਸਟ੍ਰੀ ਦੇ ਨਾਲ ਹੀ ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਸਪੋਰਟ ਵਾਲਾ 9 ਇੰਚ ਦਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਮਟ, ਵਾਇਰਲੈੱਸ ਚਾਰਜਿੰਗ, ਕਨੈਕਟੇਡ ਕਾਰ ਤਕਨਾਲੋਜੀ ਅਤੇ ਆਟੋਮੈਟਿਕ ਏ. ਸੀ. ਵਰਗੇ ਸਟੈਂਡਰਡ ਫੀਚਰਜ਼ ਹੋਣਗੇ। ਨਵੀਂ ਮਾਰੂਤੀ ਐਕਸ. ਐੱਲ.-6 ’ਚ ਏਅਰਬੈਗ, 360 ਡਿਗਰੀ ਕੈਮਰਾ, ਕਰੂਜ਼ ਕੰਟਰੋਲ ਅਤੇ ਡਰਾਈਵਿੰਗ ਅਸਿਸਟੈਂਟ ਸਿਸਟਮ ਸਮੇਤ ਕਈ ਹੋਰ ਸੇਫਟੀ ਫੀਚਰਜ਼ ਦੇਖਣ ਨੂੰ ਮਿਲ ਸਕਦੇ ਹਨ।
ਆਲ ਨਿਊ ਮਾਰੂਤੀ ਐਕਸ. ਐੱਲ.-6 ਦੇ ਇੰਜਣ ਅਤੇ ਪਾਵਰ ਦੀ ਗੱਲ ਕਰੀਏ ਤਾਂ ਇਸ ’ਚ ਨੈਕਸਟ ਜੈਨਰੇਸ਼ਨ ਦਾ 1.5 ਲਿਟਰ ਡੁਅਲ ਜੈੱਟ ਪੈਟਰੋਲ ਇੰਜਣ ਦੇਖਣ ਨੂੰ ਮਿਲੇਗਾ ਜੋ ਕਿ ਸਮਾਰਟ ਹਾਈਬ੍ਰਿਡ ਤਕਨਾਲੋਜੀ ਨਾਲ ਲੈਸ ਹੈ। ਇਹ ਵਾਹਨ ਸ਼ਹਿਰੀ ਖਰੀਦਦਾਰਾਂ ਦੀਆਂ ਉਮੀਦਾਂ ਨੂੰ ਧਿਆਨ ’ਚ ਰੱਖ ਕੇ ਬਣਾਇਆ ਗਿਆ ਹੈ। ਇਸ ’ਚ ਬੀ. ਐਂਡ ਸੀ. ਪਿੱਲਰਸ ’ਤੇ ਗਲਾਸ ਬਲੈਕ ਫਿਨਿਸ਼ ਅਤੇ ਸ਼ਾਰਕ ਫਿਨ ਐਂਟੀਨਾ ਦਿੱਤਾ ਗਿਆ ਹੈ।
Koo App ਨੇ ਬਦਲੀ ਆਪਣੀ ਲੁੱਕ, ਹੋਰ ਵੀ ਬਿਹਤਰ ਹੋਈ ਬਹੁਭਾਸ਼ੀ ਐਪ
NEXT STORY