ਗੈਜੇਟ ਡੈਸਕ– ਬਹੁਭਾਸ਼ੀ ਮਾਈਕ੍ਰੋ-ਬਲਾਗਿੰਗ ਪਲੇਟਫਾਰਮ ‘ਕੂ’ ਐਪ ਨੂੰ ਅਪਡੇਟ ਕੀਤਾ ਗਿਆ ਹੈ। ਨਵੀਂ ਅਪਡੇਟ ’ਚ ਐਪ ਦੀ ਲੁੱਕ ’ਚ ਬਦਲਾਅ ਕੀਤਾ ਗਿਆ ਹੈ। ਇਹ ਬਦਲਾਅ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਡਿਵਾਈਸਾਂ ’ਤੇ ਆਪਣੇ ਯੂਜ਼ਰਸ ਲਈ ਬ੍ਰਾਊਜ਼ਿੰਗ ਦਾ ਇਕ ਬਿਹਤਰੀਨ ਅਨੁਭਵ ਪੇਸ਼ ਕਰਨ ਲਈ ਕੀਤਾ ਗਿਆ ਹੈ। ਵੇਖਣ ’ਚ ਆਕਰਸ਼ਕ, ਅਨੁਭਵੀ ਅਤੇ ਬਿਹਤਰ ਜੋੜ ਵਾਲੇ ਇਸ ਨਵੇਂ ਡਿਜ਼ਾਇਨ ਨੂੰ ਯੂਜ਼ਰਸ ਨੂੰ ਵਿਸ਼ੇਸ਼ ਰੂਪ ਨਾਲ ਧਿਆਨ ’ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਪਿਛਲੇ ਵਰਜ਼ਨ ਦੇ ਮੁਕਾਬਲੇ ਇਹ ਇਕ ਮਹੱਤਵਪੂਰਨ ਅਪਗ੍ਰੇਡ ਹੈ, ਜਿਸ ਵਿਚ ਨਵਾਂ ਇੰਟਰਫੇਸ ਸਹਿਜਤਾ ਨਾਲ ਨੈਵਿਗੇਸ਼ਨ ਆਸਾਨ ਕਰ ਦਿੰਦਾ ਹੈ। ਇਹ ਪਲੇਟਫਾਰਮ ਸੋਸ਼ਲ ਮੀਡੀਆ ਦੀ ਦੁਨੀਆ ’ਚ ਇਕ ਬਿਹਤਰ ਵਿਚਾਰਾਂ ਵਾਲੇ ਮਾਹਿਰ ਦੇ ਰੂਪ ’ਚ ਸਥਾਨ ਦਿੰਦਾ ਹੈ।
ਇਹ ਵੀ ਪੜ੍ਹੋ– Elon Musk ਦੇ ਕੰਟਰੋਲ ’ਚ ਆਈ ਟਵਿਟਰ ਦੀ ‘ਚਿੜੀ’, ਜਾਣੋ ਹੁਣ ਕੀ ਹੋਣਗੇ ਵੱਡੇ ਬਦਲਾਅ
ਕੂ ਐਪ ਦਾ ਨਵਾਂ ਬ੍ਰਾਊਜ਼ਿੰਗ ਅਨੁਭਵ ਸਮੂਚੇ ਯੂਜ਼ਰ ਇੰਟਰਫੇਸ ਨੂੰ ਬਿਹਤਰ ਬਣਆਉਂਦਾ ਹੈ। ਐਪ ਦੇ ਖੱਬੇ ਖਾਲ੍ਹੀ ਸਥਾਨ ਨੂੰ ਹਟਾ ਦਿੱਤਾ ਗਿਆ ਹੈ, ਜਿਸ ਨਾਲ ਕੰਟੈਂਟ ਹੁਣ ਇਕ ਕਿਨਾਰੇ ਤੋਂ ਦੂਜੇ ਕਿਨਾਰੇ ਤਕ ਫੈਲ ਗਿਆ ਹੈ ਅਤੇ ਇਸਦੇ ਚਲਦੇ ਯੂਜ਼ਰਸ ਲਈ ਜ਼ਰੂਰੀ ਜਾਣਕਾਰੀ ਨੂੰ ਵੇਖਣਾ ਆਸਾਨ ਹੋ ਗਿਆ ਹੈ। ਇਹ ਬਿਨਾਂ ਵਜ੍ਹਾ ਕੰਟੈਂਟ ਨੂੰ ਵੀ ਘੱਟ ਕਰਦਾ ਹੈ, ਜਿਸ ਨਾਲ ਸਾਫ-ਸੁਥਰਾ ਦਿਸਦਾ ਹੈ। ਯੂਜ਼ਰਸ ਦਾ ਅਨੁਭਵ ਕਿਤੇ ਜ਼ਿਆਦਾ ਸੁਚਾਰੂ ਅਤੇ ਨਿਰਵਿਘਨ ਹੁੰਦਾ ਹੈ।
ਇਹ ਵੀ ਪੜ੍ਹੋ– ਗੂਗਲ ਦੀ ਨਵੀਂ ਪਾਲਿਸੀ ਦਾ ਅਸਰ, ਹੁਣ Truecaller ’ਚ ਵੀ ਨਹੀਂ ਹੋਵੇਗੀ ਕਾਲ ਰਿਕਾਰਡਿੰਗ
ਕੂ ਐਪ ਦੇ ਡਿਜ਼ਾਇਨ ਹੈੱਡ, ਪ੍ਰਿਯਾਂਕ ਸ਼ਰਮਾ ਨੇ ਕਿਹਾ, ‘ਯੂਜ਼ਰਸ ਦੀ ਖੁਸ਼ੀ ਸਾਡੇ ਲਈ ਮਹੱਤਵਪੂਰਨ ਹੈ। ਜਦੋਂ ਸਾਡੇ ਯੂਜ਼ਰ ਇੰਟਰਫੇਸ ਦੀ ਗੱਲ ਆਉਂਦੀ ਹੈ ਤਾਂ ਅਸੀਂ ਆਪਣੇ ਯੂਜ਼ਰਸ ਨੂੰ ਸਭ ਤੋਂ ਬਿਹਤਰ ਅਨੁਭਵ ਦੇਣ ਦੀ ਗੱਲ ਲਗਾਤਾਰ ਦੋਹਰਾਉਂਦੇ ਹਾਂ। ਇਕ ਬਿਹਤਰੀਨ ਬ੍ਰਾਊਜ਼ਿੰਗ ਅਨੁਭਵ ਦੀ ਸ਼ੁਰੂਆਤ ਦੁਨੀਆ ’ਚ ਸਭ ਤੋਂ ਚੰਗਾ ਬਹੁਭਾਸ਼ੀ ਮਾਈਕ੍ਰੋ-ਬਲਾਗਿੰਗ ਪਲੇਟਫਾਰਮ ਬਣਾਉਣ ਦੀ ਦਿਸ਼ਾ ’ਚ ਪਹਿਲਾ ਕਦਮ ਹੈ। ਸਾਨੂੰ ਪਹਿਲਾਂ ਹੀ ਲੋਕਾਂ ਤੋਂ ਬਹੁਤ ਚੰਗੀ ਪ੍ਰਤੀਕਿਰਿਆ ਮਿਲ ਚੁੱਕੀ ਹੈ ਅਤੇ ਕੂ ਐਪ ’ਤੇ ਬਿਹਤਰ ਬ੍ਰਾਊਜ਼ਿੰਗ ਅਨੁਭਵ ਪੇਸ਼ ਕਰਨ ਦੀ ਦਿਸ਼ਾ ’ਚ ਇਹ ਸਿਰਫ ਸ਼ੁਰੂਆਤ ਹੈ।
ਇਹ ਵੀ ਪੜ੍ਹੋ– ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ
ਕੂ ਐਪ ਭਾਰਤ ’ਚ ਦੇਸੀ ਭਾਸ਼ਾਵਾਂ ’ਚ ਪ੍ਰਗਟਾਵੇ ਦਾ ਸਭ ਤੋਂ ਵੱਡਾ ਪਲੇਟਫਾਰਮ ਹੈ। ਇਹ ਮੌਜੂਦਾ ਸਮੇਂ ’ਚ ਯੂਜ਼ਰਸ ਨੂੰ ਹਿੰਦੀ, ਮਰਾਠੀ, ਗੁਜਰਾਤੀ, ਕਨੰੜ, ਤਮਿਲ, ਬੰਗਾਲੀ, ਅਸਮੀਆ, ਤੇਲੁਗੂ, ਪੰਜਾਬੀ ਅਤੇ ਅੰਗਰੇਜੀ ’ਚ ਆਪਣੇ ਵਿਚਾਰ ਪੇਸ਼ ਕਰਨ ਦਾ ਅਧਿਕਾਰ ਦਿੰਦਾ ਹੈ। ਪਲੇਟਫਾਰਮ ਮਾਰਟ ਫੀਚਰਜ਼ ਨੂੰ ਲਾਂਚ ਕਰਨ ਲਈ ਲਗਾਤਾਰ ਕੰਮ ਕਰਦਾ ਹੈ, ਜੋ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਕਰਦੇ ਹਨ। ਡਾਰਕ ਮੋਡ, ਟਾਕ-ਟੂ-ਟਾਈਪ, ਚੈਟ ਰੂਮ, ਲਾਈਵ ਕੁਝ ਪ੍ਰਮੁੱਖ ਫੀਚਰਜ਼ ਹਨ, ਜਿਨ੍ਹਾਂ ਨੂੰ ਹਾਲ ਹੀ ’ਚ ਲਾਂਚ ਕੀਤਾ ਗਿਆ ਸੀ।
ਇਹ ਵੀ ਪੜ੍ਹੋ– ਜੀਓ ਦਾ ਧਮਾਕਾ, ਰੀਚਾਰਜ ਕਰਨ ’ਤੇ ਮੁਫ਼ਤ ਦੇ ਰਿਹਾ ਫੋਨ
Xiaomi ਨੇ ਭਾਰਤ ’ਚ ਲਾਂਚ ਕੀਤਾ ਪਹਿਲਾ OLED ਸਮਾਰਟ ਟੀ.ਵੀ.
NEXT STORY