ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ S-Presso ਕਾਰ ਦੇ ਸੀ.ਐੱਨ.ਜੀ. ਮਾਡਲ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਕਾਰ ਦਾ ਪੈਟਰੋਲ ਮਾਡਲ ਜਦੋਂ ਤੋਂ ਬਾਜ਼ਾਰ ’ਚ ਆਇਆ ਹੈ, ਇਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਇਸ ਦਾ ਸੀ.ਐੱਨ.ਜੀ. ਮਾਡਲ ਲਿਆਇਆ ਗਿਆ ਹੈ, ਜਿਸ ਦੀ ਕੀਮਤ 4.84 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਰੱਖੀ ਗਈ ਹੈ। ਮਾਰੂਤੀ ਐੱਸ-ਪ੍ਰੈਸੋ ਐੱਸ-ਸੀ.ਐੱਨ.ਜੀ. ਨੂੰ ਕੰਪਨੀ ਨੇ ਚਾਰ ਮਾਡਲਾਂ LXi, LXi(O), VXi ਅਤੇ VXi(O) ’ਚ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਉਥੇ ਹੀ ਇਸ ਕਾਰ ਦੇ ਬੇਸ ਮਾਡਲ ਐੱਸ.ਟੀ.ਡੀ. ਦੀ ਕੀਮਤ 3.71 ਲੱਖ ਰੁਪਏ ਰੱਖੀ ਗਈ ਹੈ।
ਇੰਜਣ
ਮਾਰੂਤੀ S-Presso S-CNG ’ਚ 1.0 ਲੀਟਰ ਦਾ 3-ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ 58 ਐੱਚ.ਪੀ. ਦੀ ਪਾਵਰ ਅਤੇ 78 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ ਵੀ ਕੰਪਨੀ ਨੇ 5-ਸਪੀਡ ਮੈਨੁਅਲ ਗਿਅਰਬਾਕਸ ਨਾਲ ਜੋੜਿਆ ਹੈ। ਮਾਈਲੇਜ ਦੀ ਗੱਲ ਕਰੀਏ ਤਾਂ ਇਹ ਕਾਰ 31.2 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਦੀ ਮਾਈਲੇਜ ਦੇਵੇਗਾ।
ਹੋਰ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਕਾਰ ’ਚ AC, ਪਾਵਰ ਸਟੀਅਰਿੰਗ, ਸਨ ਵਾਈਜ਼ਰ, ਰਿਮੋਟ ਸੈਂਟਰਲ ਲਾਕਿੰਗ, ਸਪੀਡ ਸੈਂਸਟਿਵ ਡੋਰ ਲਾਕ, ਬਲੂਟੂਥ ਕੁਨੈਕਟੀਵਿਟੀ ਨਾਲ 2DIN ਆਡੀਓ ਸਿਸਟਮ ਦਿੱਤਾ ਗਿਆ ਹੈ। ਕਾਰ ’ਚ 12-ਵੋਲਟ ਐਕਸੈਸਰੀ ਸਾਕੇਟ, ਫਰੰਟ ਪਾਵਰ ਵਿੰਡੋ, ਫਰੰਟ ਪੈਸੰਜਰ ਏਅਰਬੈਗ, ਬਾਡੀ ਕਲਰਡ ਵਿੰਗ ਮਿਰਰ ਵੀ ਮਿਲੇ ਹਨ। ਇਸ ਤੋਂ ਇਲਾਵਾ ਇਸ ਵਿਚ ਇੰਟਰਨਲ ਐਡਜਸਟੇਬਲ ਵਿੰਗ ਮਿਰਰ, ਸਟੀਅਰਿੰਗ ਮਾਊਂਟਿੰਗ ਆਡੀਓ ਕੰਟਰੋਲ ਅਤੇ 7-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ।
ਪਿਛਲੇ 24 ਘੰਟਿਆਂ ਤੋਂ Jio Fiber ਸੇਵਾ ਠੱਪ, ਯੂਜ਼ਰਸ ਪਰੇਸ਼ਾਨ
NEXT STORY