ਗੈਜੇਟ ਡੈਸਕ– ਤਾਇਵਾਨ ਦੀ ਪ੍ਰਮੁੱਖ ਮੋਬਾਇਲ ਪ੍ਰੋਸੈਸਰ ਨਿਰਮਾਤਾ ਕੰਪਨੀ ਮੀਡੀਆਟੈੱਕ ਨੇ ਡਾਈਮੈਂਸਿਟੀ ਸੀਰੀਜ਼ ਦੇ ਦੋ ਨਵੇਂ 5ਜੀ ਪ੍ਰੋਸੈਸਰ ਪੇਸ਼ ਕੀਤੇ ਹਨ। ਇਨ੍ਹਾਂ ਪ੍ਰੋਸੈਸਰ ਨੂੰ ਕੰਪਨੀ ਡਾਈਮੈਂਸਿਟੀ 920 ਅਤੇ ਡਾਈਮੈਂਸਿਟੀ 810 ਨਾਂ ਨਾਲ ਲੈ ਕੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਹੀ ਪ੍ਰੋਸੈਸਰਾਂ ਦੀ ਵਰਤੋਂ ਮਿਡਰੇਂਜ 5ਜੀ ਡਿਵਾਈਸਿਜ਼ ’ਚ ਹੋਵੇਗੀ।
ਮੀਡੀਆਟੈੱਕ ਡਾਈਮੈਂਸਿਟੀ 920 ਦੇ ਫੀਚਰਜ਼
ਖੂਬੀਆਂ ਦੀ ਗੱਲ ਕਰੀਏ ਤਾਂ ਇਹ ਪ੍ਰੋਸੈਸਰ ਸਮਾਰਟ ਅਡਾਪਟਿਵ ਡਿਸਪਲੇਅ ਯਾਨੀ ਲੋੜ ਮੁਤਾਬਕ ਰਿਫ੍ਰੈਸ਼ ਰੇਟ ਦੀ ਸੈਟਿੰਗ ਨੂੰ ਐਡਜਸਟ ਕਰਨ ਵਾਲੇ ਨਵੇਂ ਫੀਚਰ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ 4ਕੇ ਐੱਚ.ਡੀ.ਆਰ. ਵੀਡੀਓ ਰਿਕਾਰਡਿੰਗ ਵੀ ਇਸ ਰਾਹੀਂ ਕੀਤੀ ਜਾ ਸਕਦੀ ਹੈ। ਇਨ੍ਹਾਂ ਦੀ ਕਲਾਕ ਸਪੀਡ 2.5GHz ਹੈ। ਇਸ ਵਿਚ ਡਿਊਲ 5ਜੀ, ਵਾਈ-ਫਾਈ 6 ਅਤੇ ਬਲੂਟੁੱਥ 5.2 ਦੀ ਸਪੋਰਟ ਵੀ ਮਿਲਦੀ ਹੈ।
ਮੀਡੀਆਟੈੱਕ ਡਾਈਮੈਂਸਿਟੀ 810 ਦੇ ਫੀਚਰਜ਼
ਇਸ ਨੂੰ ਖ਼ਾਸਤੌਰ ’ਤੇ 120GHz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ ਡਿਸਪਲੇਅ ਵਾਲੇ ਫੋਨ ਲਈ ਬਣਾਇਆ ਗਿਆ ਹੈ। ਇਸ ਵਿਚ ਕੈਮਰੇ ਦੇ ਨਾਲ ਐਡਵਾਂਸ ਨੌਇਜ਼ ਰਿਡਕਸ਼ਨ ਤਕਨੀਕ ਅਤੇ 64 ਮੈਗਾਪਿਕਸਲ ਤਕ ਦੇ ਲੈੱਨਜ਼ ਦੀ ਸਪੋਰਟ ਦਿੱਤੀ ਗਈ ਹੈ। ਇਸ ਵਿਚ ਮੀਡੀਆਟੈੱਕ ਹਾਈਪਰ ਇੰਜਣ 2.0 ਗੇਮਿੰਗ ਤਕਨੀਕ ਵੀ ਮਿਲਦੀ ਹੈ। ਇਹ ਦੋਵੇਂ ਹੀ ਪ੍ਰੋਸੈਸਰ 2021 ਦੀ ਤੀਜੀ ਤਿਮਾਹੀ ’ਚ ਆਉਣ ਵਾਲੇ ਸਮਾਰਟਫੋਨਾਂ ’ਚ ਵੇਖਣ ਨੂੰ ਮਿਲਣਗੇ।
Zoom ’ਚ ਜੁੜਿਆ ਨਵਾਂ ਫੀਚਰ, ਹੁਣ ਵਿਦਿਆਰਥੀਆਂ ਲਈ ਆਨਲਾਈਨ ਕਲਾਸ ਹੋਵੇਗੀ ਹੋਰ ਵੀ ਬਿਹਤਰ
NEXT STORY