ਗੈਜੇਟ ਡੈਸਕ– ਜ਼ੂਮ ਨੇ ਇਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਦਾ ਨਾਂ ਫੋਕਸ ਮੋਡ ਹੈ। ਇਸ ਫੀਚਰ ਨੂੰ ਇਸ ਲਈ ਪੇਸ਼ ਕੀਤਾ ਗਿਆ ਹੈ ਤਾਂ ਜੋ ਆਨਲਾਈਨ ਕਲਾਸਾਂ ਦੌਰਾਨ ਵਿਦਿਆਰਥੀਆਂ ਦਾ ਧਿਆਨ ਨਾ ਭਟਕੇ ਅਤੇ ਪੜ੍ਹਾਈ ’ਚ ਜ਼ਿਆਦਾ ਧਿਆਨ ਦੇ ਸਕਣ। ਇਸ ਫੀਚਰ ਰਾਹੀਂ ਅਧਿਆਪਕ, ਵਿਦਿਆਰਥੀਆਂ ਦੀਆਂ ਵੀਡੀਓਜ਼ ਅਤੇ ਸਕਰੀਨ ਸ਼ੇਅਰ ਹਾਈਡ ਕਰ ਸਕਦੇ ਹਨ। ਅਜਿਹੇ ’ਚ ਵਿਦਿਆਰਥੀ ਇਹ ਨਹੀਂ ਵੇਖ ਸਕਣਗੇ ਕਿ ਉਨ੍ਹਾਂ ਦੇ ਬਾਕੀ ਸਾਥੀ ਕੀ ਕਰ ਰਹੇ ਹਨ। ਜਦਕਿ, ਅਧਿਆਪਕ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸਕਰੀਨ ਸ਼ੇਅਰ ਨੂੰ ਵੇਖ ਸਕਣਗੇ।
ਜ਼ੂਮ ਦੇ ਫੋਕਸ ਮੋਡ ਰਾਹੀਂ ਹੋਸਟ ਨੂੰ ਇਹ ਵੀ ਆਸਾਨੀ ਰਹੇਗੀ ਕਿ ਉਹ ਜਦੋਂ ਚਾਹੇ ਭਾਗੀਦਾਰ ਨੂੰ ਦੂਜਿਆਂ ਨੂੰ ਵਿਜ਼ੀਬਲ ਕਰ ਸਕਦੇ ਹਨ। ਯਾਨੀ ਅਧਿਆਪਕ ਕੋਲ ਇਹ ਅਧਿਕਾਰ ਰਹੇਗਾ ਕਿ ਕਿਸੇ ਕਲਾਸ ਦੌਰਾਨ ਫੋਕਸ ਮੋਡ ਨੂੰ ਆਫ ਵੀ ਕਰ ਸਕੇ ਤਾਂ ਜੋ ਕਿਸੇ ਵਿਸ਼ੇ ’ਤੇ ਵਿਦਿਆਰਥੀ ਵਿਚਾਰ-ਵਟਾਂਦਰਾ ਕਰ ਸਕਣ।
ਇਹ ਵੀ ਪੜ੍ਹੋ– 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨ, ਖਰੀਦਣ ਲਈ ਵੇਖੋ ਪੂਰੀ ਲਿਸਟ
ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਡਾਊਨਲੋਡ ਕਰੋ Covid-19 ਵੈਕਸੀਨ ਸਰਟੀਫਿਕੇਟ, ਇਹ ਹੈ ਤਰੀਕਾ
ਕਿਸੇ ਜ਼ੂਮ ਆਨਲਾਈਨ ਕਲਾਸ ਦੌਰਾਨ ਫੋਕਸ ਮੋਡ ਆਨ ਹੋਣ ਤੋਂ ਬਾਅਦ ਵਿਦਿਆਰਥੀ ਆਪਣੇ ਬਾਕੀ ਸਾਥੀਆਂ ਨੂੰ ਨਹੀਂ ਵੇਖ ਸਕਣਗੇ। ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਵਿਦਿਆਰਥੀਆਂ ਨੂੰ ਸਿਰਫ ਅਧਿਆਪਕ ਹੀ ਵਿਖਾਈ ਦੇਣਗੇ। ਵਿਦਿਆਰਥੀ, ਸਮਾਨ ਕਲਾਸ ਅਟੈਂਡ ਕਰਨ ਵਾਲੇ ਆਪਣੇ ਦੋਸਤਾਂ ਦੇ ਨਾਂ, ਇਮੋਜੀ ਰਿਐਕਸ਼ਨ ਅਤੇ ਆਪਣੀ ਖੁਦ ਦੀ ਵੀਡੀਓ ਵੀ ਵੇਖ ਸਕਣਗੇ। ਨਾਲ ਹੀ ਅਨਮਿਊਟ ਕਰਨ ’ਤੇ ਵਿਦਿਆਰਥੀ ਦੂਜਿਆਂ ਨੂੰ ਸੁਣ ਵੀ ਸਕਣਗੇ। ਅਜਿਹਾ ਲੱਗ ਰਿਹਾ ਹੈ ਕਿ ਜ਼ੂਮ ਇਸ ਨਵੇਂ ਫੋਕਸ ਮੋਡ ਫੀਚਰ ਰਾਹੀਂ ਆਨਲਾਈਨ ਕਲਾਸ ਹੋਸਟ ਕਰਨ ਵਾਲੇ ਐਜੁਕੇਟਰਾਂ ਨੂੰ ਖੁਸ਼ ਕਰਨਾ ਚਾਹ ਰਿਹਾ ਹੈ। ਉਂਝ ਇਸ ਫੀਚਰ ਦੀ ਵਰਤੋਂ ਆਨਲਾਈਨ ਕਾਰਪੋਰੇਟ ਮੀਟਿੰਗਾਂ ਦੌਰਾਨ ਵੀ ਕੀਤਾ ਜਾ ਸਕੇਗਾ।
ਫੋਕਸ ਮੋਡ ਨੂੰ ਆਨ ਕਰਨ ਲਈ ਯੂਜ਼ਰਸ ਕੋਲ ਵਿੰਡੋਜ਼ ਜਾਂ ਮੈਕ ’ਚ ਜ਼ੂਮ ਡੈਸਕਟਾਪ ਕਲਾਇੰਟ ਵਰਜ਼ਨ 5.7.3 ਹੋਣਾ ਜ਼ਰੂਰੀ ਹੈ। ਯਾਨੀ ਇਸ ਫੀਚਰ ਦੀ ਵਰਤੋਂ ਮੋਬਾਇਲ ’ਤੇ ਨਹੀਂ ਕੀਤੀ ਜਾ ਸਕੇਗੀ। ਹਾਲਾਂਕਿ, ਫੋਕਸ ਮੋਡ ਦਾ ਅਸਰ ਪੁਰਾਣੇ ਜ਼ੂਮ ਵਰਜ਼ਨ ’ਤੇ ਮੌਜੂਦ ਭਾਗੀਦਾਰਾਂ ’ਤੇ ਵੀ ਹੋਵੇਗਾ। ਹੋਸਟ ਸਾਰੇ ਯੂਜ਼ਰਸ ਲਈ ਫੋਕਸ ਮੋਡ ਨੂੰ ਇਨੇਬਲ ਕਰ ਸਕਦੇ ਹਨ। ਇਸ ਨੂੰ ਸ਼ੁਰੂ ’ਚ ਜ਼ੂਮ ਵੈੱਬ ਪੋਰਟਲ ਰਾਹੀਂ ਆਨ ਕਰਨਾ ਹੋਵੇਗਾ। ਇਸ ਵਾਰ ਆਨ ਹੋ ਜਾਣ ਤੋਂ ਬਾਅਦ ਇਸ ਨੂੰ ਮੀਟਿੰਗ ਟੂਲਬਾਰ ਮੋਰ ਬਟਨ ’ਤੇ ਕਲਿੱਕ ਕਰਕੇ ਵਰਚੁਅਲ ਮੀਟਿੰਗ ਦੌਰਾਨ ਐਕਸੈਸ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– ਵਟਸਐਪ ਵੈੱਬ ’ਚ ਆਇਆ ਸ਼ਾਨਦਾਰ ‘ਫੋਟੋ ਐਡੀਟਿੰਗ’ ਟੂਲ, ਇੰਝ ਕਰੋ ਇਸਤੇਮਾਲ
Xiaomi ਨੇ ਲਾਂਚ ਕੀਤਾ ਪਲੇਟ ਤੋਂ ਵੀ ਪਤਲਾ ਇੰਡਕਸ਼ਨ ਕੂਕਰ, ਜਾਣੋ ਕੀਮਤ
NEXT STORY