ਜਲੰਧਰ-ਸਮਾਰਟਫੋਨ 'ਚ ਇੰਟਰਨੈੱਟ ਨੂੰ ਹੋਰ ਵੀ ਤੇਜ਼ ਬਣਾਉਣ ਦੇ ਲਈ ਹੁਣ ਨਵੀਂ ਤਕਨਾਲੋਜੀ 5G ਹੋਵੇਗੀ। ਇਸ ਨੂੰ ਧਿਆਨ 'ਚ ਰੱਖਦੇ ਹੋਏ ਸੈਮਸੰਗ, ਐਪਲ ਅਤੇ ਹੁਵਾਵੇ ਵਰਗੀਆਂ ਕੰਪਨੀਆਂ ਦੱਸ ਰਹੀਆਂ ਹਨ ਕਿ ਉਹ ਆਪਣੇ ਸਮਾਰਟਫੋਨਜ਼ 'ਚ 5ਜੀ ਤਕਨਾਲੋਜੀ ਨੂੰ ਇਮਪਲੀਮੈਂਟ ਕਰੇਗੀ ਪਰ ਇਨ੍ਹਾਂ ਕੰਪਨੀਆਂ ਦੀ ਪਲਾਨਿੰਗ ਸ਼ੁਰੂਆਤ 'ਚ ਇਸ ਤਕਨਾਲੋਜੀ ਨੂੰ ਆਪਣੇ ਪ੍ਰੀਮੀਅਮ ਸਮਾਰਟਫੋਨਜ਼ 'ਚ ਦੇਣ ਦੀ ਹੈ, ਜਿਸ ਨੂੰ ਉਹ ਕੁਆਲਕਾਮ ਦੇ ਨਾਲ ਪੇਸ਼ ਕਰਨਗੀਆਂ ਪਰ ਹੁਣ ਮੀਡੀਆਟੈੱਕ ਨੇ ਵੀ ਵੱਡੀ ਗਿਣਤੀ 'ਚ ਇਸ 5ਜੀ ਤਕਨਾਲੋਜੀ ਨੂੰ ਦੇਣ ਲਈ ਆਪਣੀ ਪਲਾਨਿੰਗ ਬਣਾ ਰਹੀ ਹੈ।
ਮੀਡੀਆਟੈੱਕ ਨੇ ਕਿਹਾ ਹੈ ਕਿ ਉਹ ਆਪਣੀ 5ਜੀ ਤਕਨਾਲੋਜੀ ਨੂੰ ਬਜਟ ਡਿਵਾਈਸਿਜ਼ ਦੇ ਸੈਗਮੈਂਟ 'ਚ ਦੇਵੇਗੀ। ਤਾਈਵਾਨ 'ਚ ਇਕ ਐਗਜੀਬਿਸ਼ਨ ਦੇ ਦੌਰਾਨ ਮੀਡੀਆਟੈੱਕ ਨੇ 5ਜੀ ਪ੍ਰੋਟੋਟਾਈਪ ਚਿਪ ਦਾ ਐਲਾਨ ਕੀਤਾ ਹੈ।
ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ 2019 ਦੇ ਅੰਤ ਤੱਕ ਫੁੱਲ 5G ਕੈਪੇਬਲ ਪ੍ਰੋਸੈਸਰ ਨੂੰ ਪੇਸ਼ ਕਰੇਗੀ। 5ਜੀ ਦ੍ਰਿਸ਼ 'ਚ ਮੌਜੂਦ ਹੋਰਾਂ ਕੰਪਨੀਆਂ ਕੁਆਲਕਾਮ, ਹੁਵਾਵੇ, ਐਰਿਕਸਨ, ਨੋਕੀਆ ਅਤੇ ਸੈਮਸੰਗ ਆਦਿ ਸ਼ਾਮਿਲ ਹਨ। ਇਨ੍ਹਾਂ ਕੰਪਨੀਆਂ ਨੇ ਨਾ ਸਿਰਫ 5ਜੀ ਚਿਪਸ 'ਤੇ ਕੰਮ ਕੀਤਾ ਹੈ ਸਗੋਂ ਹੋਰ ਨੈੱਟਵਰਕ ਉਪਕਰਣ ਦੇ ਲਈ ਵੀ ਕੰਮ ਕੀਤਾ ਹੈ। ਰਿਪੋਰਟ ਮੁਤਾਬਕ ਮੀਡੀਆਟੈੱਕ ਨੇ ਆਪਣੇ ਪਹਿਲੇ 5ਜੀ ਬੇਸਬੈਡ M70 ਦਾ ਐਲਾਨ ਕੀਤਾ ਹੈ ਜੋ ਕਿ ਲੇਟੈਸਟ 7 ਐੱਨ. ਐੱਮ. ਮੈਨੂਫੈਕਚਰਿੰਗ ਪ੍ਰੋਸੈਸ ਦੇ ਨਾਲ ਆਵੇਗਾ। ਇਸ ਤੋਂ ਇਲਾਵਾ ਇਸ ਦੀ ਟਰਾਂਸਫਰ ਸਪੀਡ 5ਜੀ. ਬੀ. ਪੀ. ਐੱਸ. ਹੋਵੇਗੀ।
ਮਾਈਕ੍ਰੋਸਾਫਟ 2 ਅਕਤੂਬਰ ਨੂੰ ਲਾਂਚ ਹੋਣ ਵਾਲੇ ਨਵੇਂ ਡਿਵਾਈਸ ਲਈ ਭੇਜਣੇ ਸ਼ੁਰੂ ਕੀਤੇ ਇਨਵਾਈਟ
NEXT STORY