ਆਟੋ ਡੈਸਕ– ਲਗਜ਼ਰੀ ਕਾਰਾਂ ਦੇ ਸ਼ੌਕੀਨ ਲੋਕਾਂ ਲਈ ਇਹ ਖਬਰ ਕਾਫੀ ਫਾਇਦੇਮੰਦ ਸਾਬਿਤ ਹੋਣ ਵਾਲੀ ਹੈ ਕਿਉਂਕਿ ਜਰਮਨ ਦੀ ਮਸ਼ਹੂਰ ਲਗਜ਼ਰੀ ਵਾਹਨ ਨਿਰਮਾਤਾ ਇਸ ਸਾਲ ਆਪਣੇ 10 ਨਵੇਂ ਮਾਡਲ ਲਾਂਚ ਕਰਨ ਜਾ ਰਹੀ ਹੈ। ਜਿਸਦੀ ਸ਼ੁਰੂਆਤ ਮਰਸਡੀਜ਼ EQS ਦੀ ਲਾਂਚਿੰਗ ਨਾਲ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਈ.ਵੀ. ਨੂੰ ਭਾਰਤ ’ਚ ਲੋਕਲੀ ਅਸੈਂਬਲ ਕੀਤਾ ਜਾਵੇਗਾ। ਇਸਦੇ ਨਾਲ ਹੀ ਆਓ ਜਾਣਦੇ ਹਾਂ ਮਰਸਡੀਜ਼ EQS ਕੀ ਹੈ ਅਤੇ ਭਾਰਤ ’ਚ ਇਸਨੂੰ ਕਿਉਂ ਅਸੈਂਬਲ ਕੀਤਾ ਜਾ ਰਿਹਾ ਹੈ?
ਮਰਸਡੀਜ਼ EQS ਕੀ ਹੈ?
ਦੱਸ ਦੇਈਏ ਕਿ EQS, ਬ੍ਰਾਂਡ ਦੀ ਪਹਿਲੀ ਆਲ-ਇਲੈਕਟ੍ਰਿਕ ਲਗਜ਼ਰੀ ਲਿਮੋਸਿਨ ਅਤੇ ਪਹਿਲੀ ‘ਬੋਰਨ ਇਲੈਕਟ੍ਰਿਕ’ ਈ.ਵੀ. ਹੈ ਜੋ ਈ.ਵੀ.ਏ. ਪਲੇਟਫਾਰਮ ’ਤੇ ਬੇਸਡ ਹੋਵੇਗੀ। ਇਸਤੋਂ ਇਲਾਵਾ ਫਿਲਹਾਲ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਕਿ ਭਾਰਤ ’ਚ ਇਸ ਈ.ਵੀ. ਦੇ ਕਿਹੜੇ ਐਡੀਸ਼ਨ ਨੂੰ ਲਾਂਚ ਕੀਤਾ ਜਾਵੇਗਾ। ਦੱਸ ਦੇਈਏ ਕਿ ਗਲੋਬਲੀ ਇਹ EQS ਸੇਡਾਨ 2 ਟ੍ਰਿਮਸ ’ਚ ਉਪਲੱਬਧ ਹੈ। ਲਾਂਚ ਹੋਣ ਤੋਂ ਬਾਅਦ EQS ਦਾ ਮੁਕਾਬਲਾ Porsche Taycan ਅਤੇ Audi e-tron GT ਨਾਲ ਹੋਵੇਗਾ।
ਭਾਰਤ ’ਚ ਕੀਤਾ ਜਾਵੇਗਾ ਅਸੈਂਬਲ
ਕੰਪਨੀ ਨੇ ਇਸ ਗੱਲ ਦੀ ਪੁਸ਼ਟੀ ਤਾਂ ਅਜੇ ਨਹੀਂ ਕੀਤੀ ਕਿ ਕਿਹੜੇ ਐਡੀਸ਼ਨ ਨੂੰ ਭਾਰਤ ’ਚ ਪੇਸ਼ ਕੀਤਾ ਜਾਵੇਗਾ ਪਰ ਇਸ ਗੱਲ ਦਾ ਖੁਲਾਸਾ ਜ਼ਰੂਰ ਕੀਤਾ ਹੈ ਕਿ EQS ਨੂੰ ਭਾਰਤ ’ਚ ਹੀ ਅਸੈਂਬਲ ਕੀਤਾ ਜਾਵੇਗਾ ਤਾਂ ਜੋ ਇਸਦੀ ਕੀਮਤ ਨੂੰ ਕੰਟਰੋਲ ’ਚ ਕੀਤਾ ਜਾ ਸਕੇ। ਇਸ ਦੇ ਨਾਲ ਮਰਸਡੀਜ਼ ਇਲੈਕਟ੍ਰਿਕ ਵਾਹਨਾਂ ਨੂੰ ਲੋਕਲੀ ਅਸੈਂਬਲ ਕਰਨ ਵਾਲਾ ਪਹਿਲਾ ਲਗਜ਼ਰੀ ਬ੍ਰਾਂਡ ਵੀ ਬਣ ਗਿਆ ਹੈ।
ਦੱਸ ਦੇਈਏ ਕਿ EQS 2022 ’ਚ ਭਾਰਤ ’ਚ ਲਾਂਚ ਕੀਤੇ ਗਏ 10 ਨਵੇਂ ਮਰਸਡੀਜ਼ ਮਾਡਲਾਂ ’ਚੋਂ ਇਕ ਹੋਵੇਗਾ।
7400mAh ਦੀ ਦਮਦਾਰ ਬੈਟਰੀ ਨਾਲ ਭਾਰਤ ’ਚ ਲਾਂਚ ਹੋਇਆ ਸੈਮਸੰਗ ਦਾ ਨਵਾਂ ਟੈਬ
NEXT STORY