ਜਲੰਧਰ-ਜਰਮਨੀ ਦੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼-ਬੈਂਜ਼ ਨੇ ਆਪਣੇ ਐੱਸ. ਕਲਾਸ ਮਾਡਲ ਦਾ 'ਕਾਨਸਰਸ ਐਡੀਸ਼ਨ' ਪੇਸ਼ ਕੀਤਾ ਹੈ। ਪੁਣੇ ਦੇ ਸ਼ੋਅਰੂਮ 'ਚ ਇਸਦੀ ਕੀਮਤ 1.32 ਕਰੋੜ ਰੁਪਏ ਹੈ। ਕੰਪਨੀ ਨੇ ਇਕ ਬਿਆਨ 'ਚ ਦੱਸਿਆ ਕਿ ਕਾਨਸਰਸ ਐਡੀਸ਼ਨ ਉਸਦੇ ਐੱਸ.- 350 ਡੀ. ਅਤੇ ਐੱਸ.-400 ਦੋਵੇਂ ਮਾਡਲ 'ਚ ਮੁਹੱਈਆ ਹੋਵੇਗਾ। ਇਨ੍ਹਾਂ ਦੀ ਕੀਮਤ ਪੁਣੇ ਦੇ ਸ਼ੋਅਰੂਮ 'ਚ ਲੜੀਵਾਰ 1.21 ਕਰੋੜ ਤੇ 1.32 ਕਰੋੜ ਰੁਪਏ ਹੈ। ਇਸ 'ਚ ਐੱਸ.-350 ਡੀ. 'ਚ ਡੀਜ਼ਲ ਇੰਜਣ ਤੇ ਐੱਸ.- 400 'ਚ ਪੈਟਰੋਲ ਇੰਜਣ ਹੈ। ਕੰਪਨੀ ਵੱਲੋਂ ਇਸ ਸਾਲ ਪੇਸ਼ ਕੀਤੀ ਗਈ ਇਹ ਚੌਥੀ ਕਾਰ ਹੈ। ਮਰਸੀਡੀਜ਼-ਬੈਂਜ਼ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਰੋਲੈਂਡ ਫੋਜਰ ਨੇ ਕਿਹਾ ਐੱਸ.-ਕਲਾਸ ਕਾਨਸਰਸ ਐਡੀਸ਼ਨ ਪੂਰੀ ਤਰ੍ਹਾਂ ਭਾਰਤ 'ਚ ਨਿਰਮਿਤ ਹੋਵੇਗਾ, ਜਿਸ ਨੂੰ ਸਾਡੇ ਪੁਣੇ ਦੇ ਚਕਨ ਪਲਾਂਟ 'ਚ ਪੇਸ਼ ਕੀਤਾ ਜਾਵੇਗਾ।
ਅੱਜ ਸਿਰਫ 1 ਰੁਪਏ 'ਚ ਖਰੀਦ ਸਕਦੇ ਹੋ Redmi Note 4, ਹੋਰ ਪ੍ਰਾਡਕਟਸ 'ਤੇ ਵੀ ਮਿਲ ਰਹੀ ਹੈ ਭਾਰੀ ਛੋਟ
NEXT STORY