ਆਟੋ ਡੈਸਕ– ਮਰਸਡੀਜ਼ ਬੈਂਜ਼ ਨੇ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਕੰਪਨੀ ਏ.ਐੱਮ.ਜੀ. ਸੀਰੀਜ਼ ਦੀਆਂ ਕਾਰਾਂ ਦਾ ਨਿਰਮਾਣ ਭਾਰਤ ’ਚ ਹੀ ਕਰਨ ਵਾਲੀ ਹੈ। ਇਨ੍ਹਾਂ ਨੂੰ ਮਰਸਡੀਜ਼ ਬੈਂਜ਼ ਗੁਜਰਾਤ ਦੇ ਚਾਕਨ ਪਲਾਂਟ ’ਚ ਤਿਆਰ ਕੀਤਾ ਜਾਵੇਗਾ। ਫਿਲਹਾਲ ਕੰਪਨੀ ਚਾਕਨ ਪਲਾਂਟ ’ਚ ਆਪਣੀਆਂ ਐੱਸ.ਯੂ.ਵੀ. ਅਤੇ ਸੇਡਾਨ ਕਾਰਾਂ ਬਣਾ ਰਹੀ ਹੈ। ਮਰਸਡੀਜ਼ ਨੇ ਦੱਸਿਆ ਹੈ ਕਿ AMG GLC 43 ਉਹ ਪਹਿਲੀ ਕਾਰ ਹੋਵੇਗੀ ਜਿਸ ਦਾ ਉਤਪਾਦਨ ਭਾਰਤ ’ਚ ਕੀਤਾ ਜਾਵੇਗਾ।
ਦੱਸ ਦੇਈਏ ਕਿ ਮੌਜੂਦਾ ਸਮੇਂ ’ਚ ਮਰਸਡੀਜ਼-ਏ.ਐੱਮ.ਜੀ. ਸੀਰੀਜ਼ ’ਚ 8 ਕਾਰਾਂ ਮੌਜੂਦ ਹਨ ਅਤੇ ਕੰਪਨੀ ਭਾਰਤ ’ਚ ਇਨ੍ਹਾਂ ਕਾਰਾਂ ਦਾ ਆਯਾਤ ਕਰਦੀ ਹੈ। ਏ.ਐੱਮ.ਜੀ. ਸੀਰੀਜ਼ ’ਚ AMG 43, 53, 63 ਅਤੇ GT ਸੀਰੀਜ਼ ਦੀਆਂ ਕਾਰਾਂ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ AMG GLC 43 ਕੂਪੇ ਮਾਡਲ ਭਾਰਤ ’ਚ ਕਾਫੀ ਪ੍ਰਸਿੱਧ ਹੋ ਰਹੀ ਹੈ ਅਤੇ ਇਹ ਕਾਰ ਇਕ ਵੱਡਾ ਗਾਹਕ ਬੇਸ ਬਣਾ ਸਕਦੀ ਹੈ।
ਭਾਰਤ ’ਚ ਵਧੀ ਹੈ AMG ਸੀਰੀਜ਼ ਦੀਆਂ ਕਾਰਾਂ ਦੀ ਵਿਕਰੀ
ਅੰਕੜਿਆਂ ਮੁਤਾਬਕ, ਏ.ਐੱਮ.ਜੀ. ਸੀਰੀਜ਼ ਦੀਆਂ ਕਾਰਾਂ ਦੀ ਵਿਕਰੀ 2019 ’ਚ ਹੀ 54 ਫੀਸਦੀ ਵਧ ਗਈ ਸੀ ਅਤੇ ਇਨ੍ਹਾਂ ਦੀ ਮੰਗ ਕਾਫੀ ਜ਼ਿਆਦਾ ਹੈ। ਏ.ਐੱਮ.ਜੀ. ਸੀਰੀਜ਼ ਦੀਆਂ ਕਾਰਾਂ ਦਾ ਭਾਰਤ ’ਚ ਨਿਰਮਾਣ ਹੋਣ ਨਾਲ ਇਨ੍ਹਾਂ ਦੀ ਕੀਮਤ ’ਚ 15 ਤੋਂ 20 ਲੱਖ ਰੁਪਏ ਤਕ ਦੀ ਕਮੀ ਆਏਗੀ।
ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ’ਚ ਮਰਸਡੀਜ਼-AMG GLC 43 ਦੇ ਇੰਪੋਰਟਿਡ ਮਾਡਲ ਦੀ ਕੀਮਤ ਲਗਭਗ 1 ਕਰੋੜ ਰੁਪਏ ਹੈ। ਜੇਕਰ ਇਸ ਨੂੰ ਭਾਰਤ ’ਚ ਹੀ ਬਣਾਇਆ ਜਾਵੇ ਤਾਂ ਇਸ ਦੀ ਕੀਮਤ 80 ਲੱਖ ਰੁਪਏ ਹੋ ਸਕਦੀ ਹੈ।
Oppo A33 2020 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼
NEXT STORY