ਆਟੋ ਡੈਸਕ- ਆਟੋ ਐਕਸਪੋ 'ਚ MG Euniq 7 ਹਾਈਡ੍ਰੋਜਨ ਫਿਊਲ ਸੈੱਲ ਐੱਮ.ਪੀ.ਵੀ. ਤੋਂ ਪਰਦਾ ਚੁੱਕ ਦਿੱਤਾ ਗਿਆ ਹੈ। ਇਹ ਕਾਰ ਆਟੋਨੋਮਸ ਅਤੇ ਐਡਵਾਂਸ ਡਰਾਈਵ ਅਸਿਸਟੈਂਸ ਫੀਚਰ (ADAS) ਦੇ ਨਾਲ ਪੇਸ਼ ਕੀਤੀ ਗਈ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਕਿ ਇਹ ਐੱਮ.ਪੀ.ਵੀ. ਹਾਈਡ੍ਰੋਜਨ ਆਧਾਰਿਤ ਹੈ। ਇਹ ਐੱਮ.ਪੀ.ਵੀ. 3 ਮਿੰਟਾਂ 'ਚ ਰੀਚਾਰਜ ਹੋ ਸਕਦੀ ਹੈ। ਐੱਮ.ਜੀ. ਦੀ ਨਵੀਂ ਐੱਮ.ਪੀ.ਵੀ. ਇਕ ਵਾਰ ਦੀ ਚਾਰਜਿੰਗ 'ਚ 600 ਕਿਲੋਮੀਟਰ ਚੱਲ ਸਕਦੀ ਹੈ।

MG Euniq 'ਚ 6.4 ਕਿਲੋਗ੍ਰਾਮ ਦਾ ਹਾਈ ਪ੍ਰੈਸ਼ਰ ਹਾਈਡ੍ਰੋਜਨ ਸਿਲੰਡਰ ਲਗਾਇਆ ਗਿਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸਦੇ ਸਿਲੰਡਰ ਨੂੰ ਸਪੇਸ ਗ੍ਰੇਡ ਮਟੀਰੀਅਰ ਨਾਲ ਬਣਾਇਆ ਗਿਆ ਹੈ ਜੋ 824 ਡਿਗਰੀ ਤਕ ਦੇ ਤਾਪਮਾਨ ਨੂੰ ਵੀ ਬਰਦਾਸ਼ਤ ਕਰ ਸਕਦਾ ਹੈ। ਇਹ ਕਾਰ ਫੁਲ ਟੈਂਕ ਹਾਈਡ੍ਰੋਜਨ 'ਤੇ 605 ਕਿਲੋਮੀਟਰ ਦੀ ਰੇਂਜ ਦੇ ਸਕਦੀ ਹੈ। ਇਸਦੇ ਟੈਂਕ ਨੂੰ 3 ਮਿੰਟਾਂ 'ਚ ਫੁਲ ਕੀਤਾ ਜਾ ਸਕਦਾ ਹੈ। ਇਸ ਵਿਚ PROME P390 ਇੰਜਣ ਦਿੱਤਾ ਗਿਆ ਹੈ, ਜੋ ਹਾਈਡਰੋ ਕੈਮੀਕਲ ਰਿਐਕਸ਼ਨ ਦੀ ਮਦਦ ਨਾਲ ਪਾਵਰ ਜਨਰੇਟ ਕਰਦਾ ਹੈ।

ਦੱਸ ਦੇਈਏ ਕਿ MG Euniq 7 ਨੂੰ ਅਜੇ ਸਿਰਫ ਪੇਸ਼ ਕੀਤਾ ਗਿਆ ਹੈ, ਲਾਂਚ ਨਹੀਂ ਕੀਤਾ ਗਿਆ। ਇਸਨੂੰ ਆਉਣ ਵਾਲੇ ਸਮੇਂ 'ਚ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ।
Auto Expo 2023 : ਮਾਰੂਤੀ ਸੁਜ਼ੂਕੀ ਨੇ ਪੇਸ਼ ਕੀਤੀ Brezza CNG
NEXT STORY