ਗੈਜੇਟ ਡੈਸਕ– ਸ਼ਾਓਮੀ ਨੇ ਭਾਰਤ ’ਚ ਦੋ ਨਵੇਂ ਲੈਪਟਾਪ ਲਾਂਚ ਕੀਤੇ ਹਨ। ਇਹ ਨਵੇਂ ਲੈਪਟਾਪ Mi Notebook Pro ਅਤੇ Mi Notebook Ultra ਹਨ। ਇਨ੍ਹਾਂ ਨੂੰ ਮੀ ਸਮਾਰਟਰ ਲਿਵਿੰਗ 2022 ਈਵੈਂਟ ਦੌਰਾਨ ਵੀਰਵਾਰ ਨੂੰ ਲਾਂਚ ਕੀਤਾ ਗਿਆ ਹੈ। ਇਹ ਸੈਕਿੰਡ ਜਨਰੇਸ਼ਨ ਮੀ ਨੋਟਬੁੱਕ ਲੈਪਟਾਪ ਹਨ। ਇਨ੍ਹਾਂ ਨੂੰ ਪਿਛਲੇ ਸਾਲ ਦੇ ਮੀ ਨੋਟਬੁੱਕ 14 ਦੇ ਅਪਗ੍ਰੇਡ ਦੇ ਤੌਰ ’ਤੇ ਲਾਂਚ ਕੀਤਾ ਗਿਆ ਹੈ। ਨਵੇਂ ਮਾਡਲਾਂ ’ਚ 3.2k ਤਕ ਡਿਸਪਲੇਅ ਅਤੇ 11ਵੀਂ ਜਨਰੇਸ਼ਨ ਇੰਟੈਲ ਟਿਗਰ ਲੇਕ ਪ੍ਰੋਸੈਸਰ ਮਿਲੇਗਾ।
ਕੀਮਤ
ਮੀ ਨੋਟਬੁੱਕ ਪ੍ਰੋ ਦੀ ਕੀਮਤ 8 ਜੀ.ਬੀ. ਰੈਮ ਅਤੇ ਕੋਰ ਆਈ5 ਪ੍ਰਸੈਸਰ ਵੇਰੀਐਂਟ ਲਈ 56,999 ਰੁਪਏ ਹੈ। 16 ਜੀ.ਬੀ. ਰੈਮ ਅਤੇ ਕੋਰ ਆਈ5 ਪ੍ਰੋਸੈਸਰ ਮਾਡਲ ਦੀ ਕੀਮਤ 59,999 ਰੁਪਏ ਅਤੇ 16 ਜੀ.ਬੀ. ਰੈਮ ਕੋਰ ਆਈ7 ਪ੍ਰੋਸੈਸਰ ਵਾਲੇ ਮਾਡਲ ਦੀ ਕੀਮਤ 72,999 ਰੁਪਏ ਰੱਖੀ ਗਈ ਹੈ। ਉਥੇ ਹੀ ਮੀ ਨੋਟਬੁੱਕ ਅਲਟਰਾ ਦੀ ਕੀਮਤ 8 ਜੀ.ਬੀ. ਰੈਮ ਅਤੇ ਕੋਰ ਆਈ5 ਪ੍ਰੋਸੈਸਰ ਵਾਲੇ ਮਾਡਲ ਲਈ 59,999 ਰੁਪਏ, 16 ਜੀ.ਬੀ. ਰੈਮ ਅਤੇ ਕੋਰ ਆਈ5 ਪ੍ਰੋਸੈਸਰ ਲਈ 63,999 ਰੁਪਏ ਅਤੇ 16 ਜੀ.ਬੀ. ਰੈਮ+ਕੋਰ ਆਈ7 ਪ੍ਰੋਸੈਸਰ ਲਈ 76,999 ਰੁਪਏ ਰੱਖੀ ਗਈਹੈ। ਦੋਵਾਂ ਹੀ ਲੈਪਟਾਪ ਦੀ ਵਿਕਰੀ 31 ਅਗਸਤ ਤੋਂ ਸ਼ੁਰੂ ਹੋਵੇਗੀ। ਗਾਹਕ ਇਨ੍ਹਾਂ ਨੂੰ ਐਮੇਜ਼ਾਨ, ਮੀ ਹੋਮ ਸਟੋਰ, ਸ਼ਾਓਮੀ ਦੀ ਵੈੱਬਸਾਈਟ ਅਤੇ ਰਿਟੇਲ ਸਟੋਰਾਂ ਤੋਂ ਖਰੀਦ ਸਕਣਗੇ।

Mi Notebook Ultra ਦੇ ਫੀਚਰਜ਼
ਇਹ ਦੋਵਾਂ ਲੈਪਟਾਪਸ ’ਚੋਂ ਪ੍ਰੀਮੀਅਮ ਮਾਡਲ ਹੈ। ਇਸ ਵਿਚ 90Hz ਰਿਫ੍ਰੈਸ਼ ਰੇਟ ਨਾਲ 15.6-ਇੰਚ 3.2k (ਜਾਂ WQHD+) ਡਿਸਪਲੇਅ ਦਿੱਤੀ ਗਈ ਹੈ। ਇਸ ਵਿਚ 300 ਨਿਟਸ ਤਕ ਪੀਕ ਬ੍ਰਾਈਟਨੈੱਸ ਮਿਲੇਗੀ। ਇਸ ਲੈਪਟਾਪ ’ਚ ਡੀ.ਸੀ. ਡਿਮਿੰਗ ਦਾ ਸਪੋਰਟ ਦਿੱਤਾ ਗਿਆ ਹੈ। ਇਹ ਸੀ.ਪੀ.ਯੂ. ਆਪਸ਼ੰਸ ’ਚ ਉਪਲੱਬਧ ਹੋਵੇਗਾ। ਗਾਹਕ 11ਵੀ ਜਨਰੇਸ਼ਨ ਇੰਟੈਲ ਟਿਗਰ ਲੇਕ ਕੋਰ ਆਈ5 ਜਾਂ ਕੋਰ ਆਈ7 ਮਾਡਲ ’ਚੋਂ ਇਕ ਸਿਲੈਕਟ ਕਰ ਸਕਦੇ ਹਨ। ਨਾਲ ਹੀ ਇਥੇ ਗਾਹਕਾਂ ਨੂੰ 8 ਜੀ.ਬੀ. ਜਾਂ 16 ਜੀ.ਬੀ. ਰੈਮ ਦਾ ਆਪਸ਼ਨ ਮਿਲੇਗਾ। ਹਾਲਾਂਕਿ, ਇੰਟਰਨਲ ਮੈਮਰੀ 512 ਜੀ.ਬੀ. ਹੀ ਫਿਕਸ ਰਹੇਗੀ।
ਇਸ ਨਵੇਂ ਲੈਪਟਾਪ ’ਚ ਬੈਕਲਿਟ ਕੀਬੋਰਡ ਅਤੇ ਬਿਲਟ-ਇਨ 720 ਪਿਕਸਲ ਵੈੱਬਕੈਪ ਦਿੱਤਾ ਗਿਆ ਹੈ। ਨਾਲ ਹੀ ਸ਼ਾਓਮੀ ਨੇ ਪਾਵਰ ਬਟਨ ਦੇ ਟਾਪ ’ਚ ਫਿੰਗਰਪ੍ਰਿੰਟ ਸਕੈਨਰ ਵੀ ਅੰਬੈਂਡ ਕੀਤਾ ਹੈ। ਕੁਨੈਕਟੀਵਿਟੀ ਲਈ ਇਸ ਵਿਚ ਥੰਡਰਬੋਲਟ 4 ਪੋਰਟ, ਇਕ ਯੂ.ਐੱਸ.ਬੀ. ਟਾਈਪ-ਸੀ ਪੋਰਟ, ਇਕ ਯੂ.ਐੱਸ.ਬੀ. 3.2 ਜਨਰੇਸ਼ਨ 1 ਪੋਰਟ, ਇਕ ਯੂ.ਐੱਸ.ਬੀ. 2.0 ਪੋਰਟ ਅਤੇ ਇਕ HDMI ਪੋਰਟ ਦਿੱਤਾ ਗਿਆ ਹੈ। ਨਾਲ ਹੀ ਇਥੇ ਇਕ 3.5mm ਹੈੱਡਫੋਨ ਜੈੱਕ ਵੀ ਦਿੱਤਾ ਗਿਆ ਹੈ। ਆਡੀਓ ਲਈ ਇਸ ਵਿਚ DTS ਆਡੀਓ ਸਪੋਰਟ ਦੇ ਨਾਲ 2 ਵਾਟ ਦੇ ਦੋ ਸਪੀਕਰ ਦਿੱਤੇ ਗਏ ਹਨ। ਕੰਪਨੀ ਦੇ ਦਾਅਵੇ ਮੁਤਾਬਕ, ਇਸ ਵਿਚ 12 ਘੰਟਿਆਂ ਤਕ ਦੀ ਬੈਟਰੀ ਮਿਲੇਗੀ। ਨਾਲ ਹੀ ਇਸ ਵਿਚ 65 ਵਾਟ ਫਾਸਟ ਚਾਰਜਿੰਗ ਦਾ ਸਪੋਰਟ ਵੀ ਮਿਲੇਗਾ। ਗਾਹਕਾਂ ਨੂੰ ਇਸ ਵਿਚ ਵਿੰਡੋਜ਼ 10 ਹੋਮ ਐਡੀਸ਼ਨ ਮਿਲੇਗਾ।

Mi Notebook Pro ਦੇ ਫੀਚਰਜ਼
ਇਹ ਲੈਪਟਾਪ ਕਾਫੀ ਹੱਦ ਤਕ ਫੀਚਰਜ਼ ਦੇ ਮਾਮਲੇ ’ਚ ਅਲਟਰਾ ਵੇਰੀਐਂਟ ਵਰਗਾ ਹੈ। ਹਾਲਾਂਕਿ, ਇਸ ਵਿਚ 2.5k ਰੈਜ਼ੋਲਿਊਸ਼ਨ ਦੇ ਨਾਲ 14-ਇੰਚ ਆਈ.ਪੀ.ਐੱਸ. ਐਂਟੀ-ਗਲੇਅਰ ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ ਇਥੇ 60hz ਰਿਫ੍ਰੈਸ਼ ਰੇਟ ਦਾ ਸਪੋਰਟ ਮਿਲਦਾ ਹੈ। ਕੰਪਨੀ ਮੁਤਾਬਕ, ਇਸ ਵਿਚ ਗਾਹਕਾਂ ਨੂੰ 11 ਘੰਟਿਆਂ ਦਾ ਬੈਟਰੀ ਬੈਕਅਪ ਮਿਲੇਗਾ।
ਫੇਸਬੁੱਕ ਲਾਂਚ ਕਰ ਸਕਦੀ ਹੈ ਡਿਜੀਟਲ ਵਾਲੇਟ Novi, ਕ੍ਰਿਪਟੋਕਰੰਸੀ ਸਟੋਰ ਕਰਨ ਦੀ ਮਿਲੇਗੀ ਸੁਵਿਧਾ
NEXT STORY