ਗੈਜੇਟ ਡੈਸਕ– ਸ਼ਾਓਮੀ ਇੰਡੀਆ ਨੇ Mi Smart Band 6 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਮੀ ਸਮਾਰਟ ਬੈਂਡ 6 ਨੂੰ ਸ਼ਾਓਮੀ ਦੇ ਸਭ ਤੋਂ ਵੱਡੇ ਈਵੈਂਟ ‘ਸਮਾਰਟਰ ਲਿਵਿੰਗ 2022’ ’ਚ ਲਾਂਚ ਕੀਤਾ ਗਿਆ ਹੈ। ਨਵਾਂ ਫਿਟਨੈੱਸ ਬੈਂਡ ਪਿਛਲੇ ਸਾਲ ਲਾਂਚ ਹੋਏ ਮੀ ਸਮਾਰਟ ਬੈਂਡ 5 ਦਾ ਅਪਗ੍ਰੇਡਿਡ ਵਰਜ਼ਨ ਹੈ। ਮੀ ਸਮਾਰਟ ਬੈਂਡ 6 ’ਚ ਪਹਿਲਾਂ ਦੇ ਮੁਕਾਬਲੇ ਵੱਡੀ ਡਿਸਪਲੇਅ ਹੈ ਜੋ ਕਿ ਐਮੋਲੇਡ ਹੈ। ਡਿਸਪਲੇਅ ਦੇ ਨਾਲ ਟੱਚ ਦਾ ਸਪੋਰਟ ਹੈ। ਮੀ ਸਮਾਰਟ ਬੈਂਡ 6 ’ਚ ਬਲੱਡ ਆਕਸੀਜਨ ਮਾਨੀਟਰ ਲਈ SpO2 ਸੈਂਸਰ ਦਿੱਤਾ ਗਿਆ ਹੈ।
Mi Smart Band 6 ਦੀ ਕੀਮਤ
ਮੀ ਸਮਾਰਟ ਬੈਂਡ 6 ਦੀ ਕੀਮਤ 3,499 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਵਿਕਰੀ 30 ਅਗਸਤ ਤੋਂ ਐਮੇਜ਼ਾਨ, ਐੱਮ.ਆਈ. ਦੇ ਆਨਲਾਈਨ ਸਟੋਰ ਅਤੇ ਐੱਮ.ਆਈ. ਹੋਮ ਰਾਹੀਂ ਹੋਵੇਗੀ। ਬੈਂਡ ਕਾਲੇ ਰੰਗ ’ਚ ਮਿਲੇਗਾ, ਹਾਲਾਂਕਿ, ਤੁਸੀਂ ਅਲੱਗ ਤੋਂ ਵੱਖ-ਵੱਖ ਰੰਗਾਂ ਦੇ ਸਟ੍ਰੈਪ ਖਰੀਦ ਸਕਦੇ ਹੋ। ਜੇਕਰ ਤੁਹਾਡੇ ਕੋਲ ਕੋਈ ਪੁਰਾਣਾ ਮੀ ਬੈਂਡ ਹੈ ਤਾਂ ਤੁਹਾਨੂੰ ਮੀ ਸਮਾਰਟ ਬੈਂਡ 6 ਦੇ ਨਾਲ 500 ਰੁਪਏ ਦੀ ਛੋਟ ਮਿਲੇਗੀ।
Mi Smart Band 6 ਦੀਆਂ ਖੂਬੀਆਂ
ਮੀ ਸਮਾਰਟ ਬੈਂਡ 6 ’ਚ 1.56 ਇੰਚ ਦੀ ਫੁਲ ਸਕਰੀਨ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦੀ ਬ੍ਰਾਈਟਨੈੱਸ 450 ਨਿਟਸ ਹੈ। ਬੈਂਡ ਦੇ ਨਾਲ 80 ਕਸਟਮਾਈਜੇਬਲ ਫੇਸਿਜ਼ ਮਿਲਣਗੇ। ਇਸ ਵਿਚ 30 ਫਿਟਨੈੱਸ ਟ੍ਰੈਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ 24 ਘੰਟੇ ਹਾਰਟ ਰੇਟ ਮਾਨੀਟਰ ਅਤੇ ਸਲੀਪ ਮਾਨੀਟਰ ਸੈਂਸਰ ਹੈ।
ਮੀ ਸਮਾਰਟ ਬੈਂਡ 6 ਦੀ ਬੈਟਰੀ ਨੂੰ ਲੈ ਕੇ 14 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਚਾਰਜਿੰਗ ਲਈ ਮੈਗਨੇਟਿਕ ਡਾਕ ਮਿਲੇਗਾ ਅਤੇ ਵਾਟਰ ਰੈਸਿਸਟੈਂਟ ਲਈ ਇਸ ਨੂੰ 5 ATM ਦੀ ਰੇਟਿੰਗ ਮਿਲੀ ਹੈ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ v5.0 (BLE) ਹੈ।
ਫਰਵਰੀ 2022 ’ਚ ਲਾਂਚ ਹੋਣ ਵਾਲੀ ਹੈ ਮਾਰੂਤੀ ਬਲੈਨੋ
NEXT STORY