ਗੈਜੇਟ ਡੈਸਕ– ਮਾਈਕ੍ਰੋਮੈਕਸ ਦੀ In ਸੀਰੀਜ਼ 3 ਨਵੰਬਰ ਨੂੰ ਲਾਂਚ ਹੋਣ ਵਾਲੀ ਹੈ। ਇਸ ਸੀਰੀਜ਼ ਤਹਿਤ ਦੋ ਸਮਾਰਟਫੋਨ ਲਾਂਚ ਹੋਣ ਵਾਲੇ ਹਨ। ਦੋਵਾਂ ਫੋਨਾਂ ਦੀਆਂ ਖ਼ਬਰਾਂ ਤਾਂ ਪਹਿਲਾਂ ਹੀ ਲੀਕ ਹੋ ਰਹੀਆਂ ਹਨ ਪਰ ਹੁਣ ਕੰਪਨੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਇਨ ਸੀਰੀਜ਼ ਤਹਿਤ ਲਾਂਚ ਹੋਣਵਾਲੇ ਫੋਨ ’ਚ ਮੀਡੀਆਟੈੱਕ ਹੇਲੀਓ ਜੀ35 ਅਤੇ ਹੇਲੀਓ ਜੀ85 ਪ੍ਰੋਸੈਸਰ ਮਿਲੇਗਾ। ਮਾਈਕ੍ਰੋਮੈਕਸ ਨੇ ਪ੍ਰੋਸੈਸਰ ਦੀ ਜਾਣਕਾਰੀ ਇਕ ਟਵੀਟ ਰਾਹੀਂ ਦਿੱਤੀ ਹੈ। ਖ਼ਬਰ ਇਹ ਵੀ ਹੈ ਕਿ ਮਾਈਕ੍ਰੋਮੈਕਸ ਦੇ ਇਨ੍ਹਾਂ ਦੋਵਾਂ ਫੋਨਾਂ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ 5000mAh ਦੀ ਦਮਦਾਰ ਬੈਟਰੀ ਮਿਲੇਗੀ।
ਮੀਡੀਆਟੈੱਕ ਹੇਲੀਓ ਜੀ85 ਪ੍ਰੋਸੈਸਰ ਨੂੰ ਇਸੇ ਸਾਲ ਮਈ ’ਚ ਲਾਂਚ ਕੀਤਾ ਗਿਆ ਸੀ। ਇਹ ਇਕ ਗੇਮਿੰਗ ਫੋਕਸਡ ਪ੍ਰੋਸੈਸਰ ਹੈ ਜਿਸ ਦਾ ਇਸਤੇਮਾਲ ਰੀਅਲਮੀ ਨਾਰਜ਼ੋ 20 ਅਤੇ ਰੈੱਡਮੀ ਨੋਟ 9 ’ਚ ਪਹਿਲਾਂ ਹੀ ਹੋ ਚੁੱਕਾ ਹੈ। ਉਥੇ ਹੀ ਮੀਡੀਆਟੈੱਕ ਹੇਲੀਓ ਜੀ35 ਨਾਲ ਵੀ ਰੀਅਲਮੀ ਸੀ11, ਰੈੱਡਮੀ 9 ਅਤੇ ਪੋਕੋ ਸੀ3 ਵਰਗੇ ਫੋਨ ਲਾਂਚ ਹੋਏ ਹਨ।
ਦੱਸ ਦੇਈਏ ਕਿ ਮਾਈਕ੍ਰੋਮੈਕਸ ਨੇ ਹਾਲ ਹੀ ’ਚ In ਸੀਰੀਜ਼ ਦੇ ਸਮਾਰਟਫੋਨ ਦੀ ਲਾਂਚਿੰਗ ਨੂੰ ਚੀਨੀ ਘੱਟ ਟੈਗਲਾਈਨ ਦਿੱਤੀ ਹੈ। ਮਾਈਕ੍ਰੋਮੈਕਸ ਦੇ ਟਵਿਟਰ ਹੈਂਡਲ ਤੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿਚ ਆਓ ਚੀਨੀ ਕਰੀਏ ਚੀਨੀ ਘੱਟ (Aao Karein Cheeni Kum) ਮੈਸੇਜ ਹੈ, ਹਾਲਾਂਕਿ, ਆਉਣ ਵਾਲੇ ਫੋਨ ਦੇ ਫੀਚਰਜ਼ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਰੋਟੇਟਿੰਗ ਸਕਰੀਨ ਵਾਲਾ LG Wing ਸਮਾਰਟਫੋਨ ਭਾਰਤ ’ਚ ਲਾਂਚ, ਜਾਣੋ ਕੀਮਤ
NEXT STORY