ਗੈਜੇਟ ਡੈਸਕ– ਜੇਕਰ ਤੁਸੀਂ ਵਿੰਡੋਜ਼ ਲੈਪਟਾਪ ’ਚ ਐਂਡਰਾਇਡ ਐਪਸ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਹੁਣ ਤੁਹਾਡੀ ਇਹ ਇੱਛਾ ਪੂਰੀ ਹੋ ਸਕਦੀ ਹੈ। ਮਾਈਕ੍ਰੋਸਾਫਟ ਨੇ ਆਪਣੇ Your Phone ਐਪ ਲਈ Multiple Android Apps ਦੀ ਸੁਪੋਰਟ ਜਾਰੀ ਕਰ ਦਿੱਤੀ ਹੈ। Your Phone ਨਾਂ ਦੀ ਐਪ ਤੁਹਾਡੇ ਪੀਸੀ ਨੂੰ ਸਮਾਰਟਫੋਨ ਨਾਲ ਕੁਨੈਕਟ ਕਰਨ ਦੇ ਕੰਮ ਆਉਂਦੀ ਹੈ।
ਮਾਈਕ੍ਰੋਸਾਫਟ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ, ਨਵੇਂ ਫੀਚਰ ਰਾਹੀਂ ਯੂਜ਼ਰਸ ਵਿੰਡੋਜ਼ 10 ਲੈਪਟਾਪ ’ਤੇ ਇਕੱਠੇ ਕਈ ਐਪਸ ਦੀ ਵਰਤੋਂ ਕਰ ਸਕਣਗੇ। ਹਾਲਾਂਕਿ ਫਿਲਹਾਲ ਇਹ ਫੀਚਰ ਸਿਰਫ ਚੁਣੇ ਹੋਏ ਸੈਮਸੰਗ ਡਿਵਾਈਸਿਜ਼ ਤਕ ਹੀ ਸੀਮਤ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਅਜੇ ਫੀਚਰ ਵਿੰਡੋ ਇੰਸਾਈਡਰ ਕਮਿਊਨਿਟੀ ਦੇ ਡਿਵੈਲਪਰਾਂ ਅਤੇ ਟੈਸਚਰਾਂ ਲਈ ਉਪਲੱਬਧ ਕਰਵਾਇਆ ਗਿਆ ਹੈ। ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਇਹ ਇਕ ਸ਼ੁਰੂਆਤੀ ਪ੍ਰੀਵਿਊ ਦੇ ਰੂਪ ’ਚ ਹੈ ਜਿਸ ਨੂੰ ਸਾਰੇ ਯੂਜ਼ਰਸ ਲਈ ਕੁਝ ਦਿਨਾਂ ਬਾਅਦ ਕੀਤਾ ਜਾਵੇਗਾ। ਤਾਂ ਆਓ ਜਾਣਦੇ ਹਾਂ ਉਨ੍ਹਾਂ ਸੈਮਸੰਗ ਡਿਵਾਈਸਿਜ਼ ਦੀ ਲਿਸਟ ਬਾਰੇ ਜਿਨ੍ਹਾਂ ਨੂੰ ਇਸ ਫੀਚਰ ਦੀ ਸੁਪੋਰਟ ਮਿਲੀ ਹੈ।
ਇਨ੍ਹਾਂ ਸੈਮਸੰਗ ਡਿਵਾਈਸਿਜ਼ ’ਚ ਆਇਆ ਇਹ ਫੀਚਰ
ਸੈਮਸੰਗ ਗਲੈਕਸੀ Note 20 5G
ਸੈਮਸੰਗ ਗਲੈਕਸੀ Note 20 Ultra 5G
ਸੈਮਸੰਗ ਗਲੈਕਸੀ Z Fold2 5G
ਸੈਮਸੰਗ ਗਲੈਕਸੀ Z Flip
ਸੈਮਸੰਗ ਗਲੈਕਸੀ Z Flip 5G
ਸੈਮਸੰਗ ਗਲੈਕਸੀ S20 5G
ਸੈਮਸੰਗ ਗਲੈਕਸੀ S20 Plus 5G
ਸੈਮਸੰਗ ਗਲੈਕਸੀ S20 Ultra 5G
ਕੀ ਹੈ Your Phone ਐਪ
ਮਾਈਕ੍ਰੋਸਾਫਟ ਦੀ ਇਹ ਐਪ ਵਿੰਡੋਜ਼ 10 ’ਤੇ ਚੱਲਣ ਵਾਲੇ ਲੈਪਟਾਪ ’ਤੇ ਕੰਮ ਕਰਦੀ ਹੈ। ਇਸ ਰਾਹੀਂ ਤੁਸੀਂ ਆਪਣੇ ਐਂਡਰਾਇਡ ਜਾਂ ਆਈ.ਓ.ਐੱਸ. ਡਿਵਾਈਸ ਨੂੰ ਲੈਪਟਾਪ ਨਾਲ ਕੁਨੈਕਟ ਕਰ ਸਕਦੇ ਹੋ। ਯੂਜ਼ਰਸ Your Phone ਐਪ ਨੂੰ ਮਾਈਕ੍ਰੋਸਾਫਟ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਰਾਹੀਂ ਨਾ ਸਿਰਫ ਤੁਸੀਂ ਫੋਨ ਦੇ ਫੋਟੋਜ਼ ਐਕਸੈਸ ਕਰ ਸਕਦੇ ਹੋ ਸਗੋਂ ਨੋਟੀਫਿਕੇਸ਼ਨ ਨੂੰ ਵੀ ਮੈਨੇਜ ਕਰ ਸਕਦੇ ਹੋ ਯਾਨੀ ਪੀਸੀ ’ਤੇ ਕੰਮ ਕਰਦੇ ਸਮੇਂ ਫੋਨ ਆਰਾਮ ਨਾਲ ਜੇਬ ’ਚ ਰੱਖ ਸਕਦੇ ਹੋ।
OnePlus 8T ਨੂੰ ਮਿਲੀ ਨਵੀਂ ਅਪਡੇਟ, ਕੈਮਰਾ ਤੇ ਗੇਮਿੰਗ ਅਨੁਭਵ ਹੋਇਆ ਹੋਰ ਵੀ ਬਿਹਤਰ
NEXT STORY