ਜਲੰਧਰ- ਮਾਈਕ੍ਰੋਸਾਫਟ ਨੇ ਅੱਜ ਆਪਣੇ ਨਵੇਂ ਸਮਾਰਟਫੋਨ ਐਪ Kaizala ਨੂੰ ਭਾਰਤ 'ਚ ਲਾਂਚ ਕੀਤੀ। ਮਾਈਕ੍ਰੋਸਾਫਟ Kaizala ਐਪ ਨੂੰ ਸੰਗਠਨਾਂ ਅਤੇ ਬਿਜ਼ਨੈੱਸ ਨੂੰ ਸਮੂਹ ਸੰਚਾਰ ਨੂੰ ਆਸਾਨ ਕਰਨ ਲਈ ਪੇਸ਼ ਕੀਤਾ ਗਿਆ ਹੈ। ਇਹ ਐਪ ਆਈ. ਓ. ਐੱਸ ਅਤੇ ਐਂਡ੍ਰਾਇਡ ਦੋਨੋਂ ਹੀ ਪਲੇਟਫਾਰਮ 'ਤੇ ਉਪਲੱਬਧ ਹੈ। ਇਸ ਦੇ ਨਾਲ ਹੀ Kaizala Pro ਦਾ ਪੇਡ ਵਰਜ਼ਨ ਨੂੰ ਵੀ ਅੱਜ ਲਾਂਚ ਕੀਤਾ ਗਿਆ ਹੈ।
ਮਾਈਕ੍ਰੋਸਾਫਟ Kaizala ਐਪ ਨੂੰ ਇਸਤੇਮਾਲ ਕਰਨ ਲਈ ਇਸ ਨੂੰ ਸਭ ਤੋਂ ਪਹਿਲਾਂ ਗੂਗਲ ਪਲੇ ਸਟੋਰ ਜਾਂ ਐਪਲ ਸਟੋਰ ਤੋਂ ਡਾਊਨਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ ਇਕ ਰਜਿਸਟਰ ਮੋਬਾਇਲ ਨੰਬਰ ਦਾ ਇਸਤੇਮਾਲ ਕਰਨਾ ਹੋਵੇਗਾ ਜੋ ਕਿ ਪ੍ਰਾਇਮਰੀ ਯੂਨਿਕ ਆਈ. ਡੀ ਦੀ ਤਰ੍ਹਾਂ ਕੰਮ ਕਰੇਗਾ। ਇਹ ਸੁਰੱਖਿਆ ਦੇ ਨਾਲ ਵੀ ਆਉਂਦਾ ਹੈ ਕਿਉਂਕਿ ਇਹ ਏਜ਼ੂਰ ਅਤੇ ਮਾਈਕ੍ਰੋਸਾਫਟ ਦੇ ਕਲਾਊਡ ਪਲੇਟਫਾਰਮ ਦੁਆਰਾ ਸੰਚਾਲਿਤ ਹੈ। ਮਾਈਕ੍ਰੋਸਾਫਟ Kaizala ਦੇ ਅੰਦਰ ਸਮੂਹ ਦੇ ਯੂਜ਼ਰਸ ਐਕਸੇਲ ਸ਼ੀਟ ਜਿਹੇ ਦਸਤਾਵੇਜਾਂ ਨੂੰ ਸਾਂਝਾ ਕਰ ਸਕਦੇ ਹਨ। ਵੱਖ-ਵੱਖ ਕੰਮ ਕਰਨ ਲਈ ਐਕਸ਼ਨ ਕਾਰਡ ਬਣਾ ਸਕਦੇ ਹਨ। ਇਸ ਦੇ ਨਾਲ ਹੀ ਪੋਲਸ, ਸਰਵੇਖਣ ਅਤੇ ਘੋਸ਼ਣਾਵਾਂ ਵੀ ਕੀਤੀਆਂ ਜਾ ਸਕਦੀਆਂ ਹਨ।
ਇਸ ਐਪ 'ਚ ਸਾਰੇ ਪ੍ਰਕਾਰ ਦੀ ਫਾਈਲਸ ਨੂੰ ਗਰੁਪ 'ਚ ਸ਼ੇਅਰ ਕੀਤਾ ਜਾ ਸਕਦਾ ਹੈ, ਖਾਸ ਕਰ ਐਕਸ਼ਨ ਕਾਰਡਸ 'ਤੇ ਟਿੱਪਣੀ ਕੀਤੀ ਜਾ ਸਕਦੀ ਹੈ, ਉਨ੍ਹਾਂ ਨੂੰ ਪਸੰਦ ਕੀਤਾ ਜਾ ਸਕਦਾ ਹੈ ਅਤੇ ਯੂਜ਼ਰਸ ਦੁਆਰਾ ਸ਼ੇਅਰ ਕੀਤਾ ਜਾ ਸਕਦਾ ਹੈ। Kaizala 'ਚ ਬਣਾਏ ਗਏ ਗਰੁਪ 'ਚ ਕਈ ਮੈਬਰਾਂ ਨੂੰ ਜੋੜਨ ਦੀ ਇਕ ਅਨੋਖੀ ਵਿਸ਼ੇਸ਼ਤਾ ਹੈ। ਮਾਈਕ੍ਰੋਸਾਫਟ ਇੰਡੀਆਂ ਦੇ ਪ੍ਰਧਾਨ ਅਨੰਤ ਮਹੇਸ਼ਵਰੀ ਨੇ ਕਿਹਾ ਕਿ ਇਸ ਤੋਂ ਇਲਾਵਾ, ਇਕ ਗਰੁਪ 'ਚ ਮੈਬਰਾਂ ਦੀ ਸੀਮਾ ਲੱਖਾਂ ਤੱਕ ਜਾ ਸਕਦੀ ਹੈ।
Ultimate Ears Wonderboom ਬਲੂਟੁੱਥ ਸਪੀਕਰ ਹੋਏ ਲਾਂਚ
NEXT STORY