ਜਲੰਧਰ- ਸੋਸ਼ਲ ਮੀਡੀਆ ਐਪ ਸਨੈਪਚੈਟ ਦੇ ਫੀਚਰਜ਼ ਨੂੰ ਕਾਪੀ ਕਰਨ ਦੀ ਲਿਸਟ 'ਚ ਹੁਣ ਸਕਾਈਪ ਦਾ ਵੀ ਨਾਂ ਸ਼ਾਮਲ ਹੋ ਗਿਆ ਗਿਆ ਹੈ। ਮਾਈਕ੍ਰੋਸਾਫਟ ਨੇ ਵੀਰਵਾਰ ਨੂੰ ਕਿਹਾ ਕਿ ਸਕਾਈਪ ਦੇ ਡਿਜ਼ਾਈਨ 'ਚ ਵੱਡਾ ਬਦਲਾਅ ਕੀਤਾ ਗਿਆ ਹੈ। ਨਾਲ ਹੀ ਇਸ ਵਿਚ 'ਹਾਈਲਾਈਟਸ' ਫੀਚਰ ਵੀ ਦਿੱਤਾ ਗਿਆ ਹੈ ਜਿਸ ਤਹਿਤ ਯੂਜ਼ਰਸ ਫੋਟੋਜ਼ ਅਤੇ ਵੀਡੀਓ ਨੂੰ ਅਸਥਾਈ ਤੌਰ 'ਤੇ ਲਗਾ ਸਕਦੇ ਹਨ। ਇਹ ਫੋਟੋਜ਼ ਅਤੇ ਵੀਡੀਓਜ਼ ਤੁਹਾਡੇ ਕਾਨਟੈੱਕਟਸ ਨੂੰ ਵੀ ਦਿਖਾਈ ਦੇਣਗੇ। ਇਸ ਫੀਚਰ ਨੂੰ ਸਨੈਪਚੈਟ ਸਟੋਰੀਜ਼ ਦੀ ਤਰ੍ਹਾਂ ਦੀ ਡਿਜ਼ਾਈਨ ਕੀਤਾ ਗਿਆ ਹੈ। ਇਹ ਫਾਰਮੇਟ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਸਰਵਿਸ 'ਚ ਕਾਫੀ ਲੋਕਪ੍ਰਿਅ ਹੋ ਰਿਹਾ ਹੈ। ਹਾਲਹੀ 'ਚ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਇੰਸਟਾਗ੍ਰਾਮ ਨੇ ਵੀ ਇਸ ਫੀਚਰ ਨੂੰ ਸ਼ਾਮਲ ਕੀਤਾ ਹੈ।
ਨਵੇਂ ਫੀਚਰ ਨਾਲ ਵਧੇਗਾ ਯੂਜ਼ਰਬੇਸ-
ਸਕਾਈਪ ਨੂੰ ਦੁਬਾਰਾ ਡਿਜ਼ਾਈਨ ਕਰਨ 'ਚ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦਾ 'ਹਾਈਲਾਈਟਸ' ਫੀਚਰ ਹੀ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਕਾਈਪ ਨੇ ਸਾਲ 2006 'ਚ ਵੀਡੀਓ ਕਾਲ ਫੀਚਰ ਜਾਰੀ ਕੀਤਾ ਸੀ। 2011 'ਚ ਮਾਈਕ੍ਰੋਸਾਫਟ ਦੁਆਰਾ ਸਕਾਈਪ ਨੂੰ 8.5 ਬਿਲੀਅਨ ਡਾਲਰ 'ਚ ਖਰੀਦੇ ਜਾਣ ਤੋਂ ਬਾਅਦ ਇਹ ਇਕ ਬਹੁਤ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ। ਸਕਾਈਪ ਨੇ ਆਪਣੇ ਯੂਜ਼ਰਸ ਦੀ ਸਹੀ ਗਿਣਤੀ ਨਹੀਂ ਦੱਸੀ ਹੈ ਪਰ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਮਾਸਿਕ ਐਕਟਿਵ ਯੂਜ਼ਰਸ ਕਰੋੜਾਂ 'ਚ ਹਨ। ਇਨ੍ਹਾਂ 'ਚੋਂ 50 ਫੀਸਦੀ ਮੋਬਾਇਲ ਤੋਂ ਸਕਾਈਪ ਦੀ ਵਰਤੋਂ ਕਰਦੇ ਹਨ। ਨਾਲ ਹੀ ਕੰਪਨੀ ਨੇ ਉਮੀਦ ਜਤਾਈ ਹੈ ਕਿ ਇਸ ਨਵੇਂ ਫੀਚਰ ਨਾਲ ਯੂਜ਼ਰਸ ਦੀ ਗਿਣਤੀ 'ਚ ਵਾਧਾ ਹੋਵੇਗਾ।
ਸਕਾਈਪ ਦੇ ਵਾਈਸ ਪ੍ਰੈਜ਼ੀਡੈਂਟ ਅਮ੍ਰਿਤੇਸ਼ ਰਾਘਵ ਨੇ ਕਿਹਾ ਕਿ ਦੋ ਐਪਸ ਦੇ ਵਿਚ ਸਿਰਫ ਨੈੱਟਵਰਕ ਦਾ ਹੀ ਫਰਕ ਹੁੰਦਾ ਹੈ। ਸਾਡੇ ਲਈ ਇਹ ਨੈੱਟਵਰਕ ਸਕਾਈਪ ਹੈ ਅਤੇ ਇਸੇ ਨੂੰ ਅਸੀਂ ਵਧਾਉਣਾ ਹੈ। 'ਹਾਈਲਾਈਟਸ' ਤੋਂ ਇਲਾਵਾ ਸਕਾਈਪ ਦੇ ਨਵੇਂ ਡਿਜ਼ਾਈਨ 'ਚ ਗਰੁੱਪ ਮੈਸੇਜਿੰਗ ਨੂੰ ਵੀ ਐਡ ਕੀਤਾ ਗਿਆ ਹੈ। ਯੂਜ਼ਰਸ ਇਮੋਜੀ ਰਾਹੀਂ ਵੀ ਗੱਲ ਕਰ ਸਕਦੇ ਹਨ। ਰੰਗਬਿਰੰਗੇ ਬੈਕਗ੍ਰਾਊਂਡਸ ਅਤੇ ਜਿਫ ਵਰਗੀ ਸਰਵਿਸ ਵੀ ਇਸ ਵਿਚ ਸ਼ਾਮਲ ਕੀਤੀ ਗਈ ਹੈ।
ਐਪਲ ਨੇ ਕਵਾਲਕਮ ਦੀ ਐੱਲ. ਟੀ. ਈ. ਚਿਪ ਦੀ ਪਰਫਾਰਮੈਂਸ ਦੱਸੀ ਘੱਟ: Bloomberg
NEXT STORY