ਜਲੰਧਰ : ਟੈਕਨਾਲੋਜੀ ਜਾਇੰਟ ਮਾਈਕ੍ਰੋਸਾਫਟ ਆਪਣੇ ਲੰਡਨ ਦੇ ਸਕਾਈਪ ਆਫਿਲ ਨੂੰ ਬੰਦ ਕਰਨ ਦੀ ਤਿਆਰੀ 'ਚ ਹੈ। ਮੀਡੀਆ ਰਿਪੋਰਟ ਦੇ ਮੁਤਾਬਿਕ ਇਸ ਆਫਿਸ ਦੇ ਬੰਦ ਹੋਣ ਨਾਲ 400 ਲੋਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਵੇਗਾ। ਮਾਈਕ੍ਰੋਸਾਫਟ ਇਸ ਪਿੱਛੇ ਆਪਣੀ ਕੋਈ ਗਲੋਬਲ ਸਟੈਟਰਜੀ ਨੂੰ ਹੀ ਦੱਸ ਰਹੀ ਹੈ। ਹਾਲਾਂਕਿ ਯੂਰਪ ਦੀਆਂ ਕਈ ਜਗਾਹਾਂ ਤੇ ਰੈੱਡਮੋਂਡ, ਪਾਉਲੋ ਆਲਟੋ, ਵੈਨਕੂਵਰ ਆਦਿ 'ਚ ਸਥਿਤ ਸਕਾਈਪ ਆਫਿਸ ਕੰਮ ਕਰਦੇ ਰਹਿਣਗੇ।
ਜਿਸ ਤਰ੍ਹਾਂ ਮਾਈਕ੍ਰੋਸਾਫਟ ਸਾਕਈਪ ਦੇ ਕਰਮਚਾਰੀਆਂ ਨੂੰ ਕਢ ਰਹੀ ਹੈ, ਇਸ ਤੋਂ ਸਾਫ ਹੋ ਤੇ ਸਕਾਈਪ ਦੇ ਪੁਰਾਣੇ ਕਰਮਚਾਰੀਆਂ ਦਾ ਵੀ ਇਹੀ ਕਹਿਣਾ ਹੈ ਕਿ ਮਾਈਕ੍ਰੋਸਾਫਟ ਹੌਲੀ-ਹੌਲੀ ਸਕਾਈਪ ਦੇ ਕਰਮਚਾਰੀ ਕੱਢ ਕੇ ਆਪਣੇ ਕਰਮਚਾਰੀ ਲਿਆ ਰਹੀ ਹੈ। ਸਕਾਈਪ ਉਨ੍ਹਾਂ ਪਹਿਲਆਂ ਵੁਆਇਸ ਚੈਟਿੰਗ ਐਪਸ 'ਚੋਂ ਇਕ ਹੈ ਜਿਨ੍ਹਾਂ ਵੀਡੀਓ ਕਾਲਿੰਗ, ਚੈਟ ਆਦਿ ਦੀ ਸੁਵਿਧਾ ਇੰਟਰਨੈੱਟ ਦੇ ਜ਼ਰੀਏ ਮੁਹੱਈਆ ਕਰਵਾਈ ਸੀ।
ਆਈਫੋਨ 7 ਤੇ 7 ਪਲੱਸ ਯੂਜ਼ਰਜ਼ ਨੇ ਕੀਤੀ ਲਾਈਟਨਿੰਗ ਏਅਰਪੋਡਸ 'ਚ ਸਮੱਸਿਆ ਦੀ ਸ਼ਿਕਾਇਆ
NEXT STORY