ਗੈਜੇਟ ਡੈਸਕ- ਦੁਨੀਆ ਭਰ 'ਚ ਕਰੋੜਾਂ ਕੰਪਿਊਟਰ ਅਤੇ ਲੈਪਟਾਪ ਮਾਈਕ੍ਰੋਸਾਫਟ ਦੇ ਵਿੰਡੋਜ਼ ਆਪਰੇਟਿੰਗ ਸਿਸਟਮ 'ਤੇ ਚੱਲਦੇ ਹਨ। ਮਾਈਕ੍ਰੋਸਾਫਟ ਨੇ ਆਪਣੇ ਪ੍ਰਸਿੱਧ ਪਰ ਪੁਰਾਣੇ ਓਪਰੇਟਿੰਗ ਸਿਸਟਮ Windows 10 ਲਈ ਸਪੋਰਟ ਅਤੇ ਸਰਵਿਸ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ 14 ਅਕਤੂਬਰ 2025 ਤੋਂ Windows 10 ਲਈ ਸਪੋਰਟ ਬੰਦ ਕਰਨ ਦੀ ਘੋਸ਼ਣਾ ਕੀਤੀ ਸੀ। ਇਸ ਫੈਸਲੇ ਤੋਂ ਬਾਅਦ, ਉਹ ਕਰੋੜਾਂ ਕੰਪਿਊਟਰ ਅਤੇ ਲੈਪਟਾਪ ਜੋ Windows 10 'ਤੇ ਚੱਲ ਰਹੇ ਹਨ, ਹੁਣ ਜੋਖਮ ਵਿੱਚ ਆ ਗਏ ਹਨ।
ਸਪੋਰਟ ਬੰਦ ਹੋਣ ਦੇ ਨੁਕਸਾਨ
Windows 10 ਦੇ ਯੂਜ਼ਰਜ਼ ਨੂੰ ਹੁਣ ਕੰਪਨੀ ਵੱਲੋਂ ਕੋਈ ਵੀ ਵਿੰਡੋਜ਼ ਅਪਡੇਟ ਜਾਂ ਸਕਿਓਰਿਟੀ ਅਪਡੇਟ ਮਿਲਣਾ ਬੰਦ ਹੋ ਜਾਵੇਗਾ। ਇਸ ਤੋਂ ਇਲਾਵਾ, ਹੁਣ ਮਾਈਕ੍ਰੋਸਾਫਟ ਤਕਨੀਕੀ ਸਹਾਇਤਾ ਵੀ ਉਪਲੱਬਧ ਨਹੀਂ ਕਰੇਗਾ।
• ਹੈਕਿੰਗ ਦਾ ਖ਼ਤਰਾ: ਸੁਰੱਖਿਆ ਅਪਡੇਟਸ ਦੇ ਲਗਾਤਾਰ ਮਿਲਦੇ ਰਹਿਣ ਨਾਲ ਕੰਪਿਊਟਰ ਸਿਸਟਮ ਵਾਇਰਸ ਅਤੇ ਹੈਕਿੰਗ ਤੋਂ ਸੁਰੱਖਿਅਤ ਰਹਿੰਦਾ ਹੈ। ਸਪੋਰਟ ਬੰਦ ਹੋਣ ਕਾਰਨ, Windows 10 ਦੇ ਯੂਜ਼ਰਜ਼ 'ਤੇ ਸਾਈਬਰ ਅਟੈਕ ਅਤੇ ਮਾਲਵੇਅਰ ਦਾ ਖ਼ਤਰਾ ਵੱਧ ਜਾਵੇਗਾ।
• ਫੀਚਰਜ਼ ਦੀ ਕਮੀ: ਭਾਵੇਂ ਤੁਹਾਡਾ ਕੰਪਿਊਟਰ ਪਹਿਲਾਂ ਵਾਂਗ ਹੀ ਕੰਮ ਕਰਦਾ ਰਹੇਗਾ, ਪਰ ਤੁਸੀਂ ਨਵੇਂ ਫੀਚਰ ਅਪਡੇਟਸ ਦਾ ਫਾਇਦਾ ਨਹੀਂ ਉਠਾ ਪਾਓਗੇ।
ਹੁਣ ਕੀ ਕਰਨਾ ਚਾਹੀਦਾ ਹੈ?
ਕੰਪਿਊਟਰ ਨੂੰ ਸੁਰੱਖਿਅਤ ਰੱਖਣ ਲਈ, ਯੂਜ਼ਰਜ਼ ਕੋਲ ਦੋ ਵਿਕਲਪ ਹਨ: Windows 10 ਦੀ ਵਰਤੋਂ ਬਿਨਾਂ ਅਪਡੇਟ ਦੇ ਕਰਦੇ ਰਹਿਣਾ ਜਾਂ ਆਪਣੇ ਸਿਸਟਮ ਨੂੰ Windows 11 ਵਿੱਚ ਅਪਗ੍ਰੇਡ ਕਰਨਾ। ਮਾਹਿਰਾਂ ਦੀ ਸਲਾਹ ਹੈ ਕਿ ਤੁਹਾਨੂੰ ਜਲਦ ਤੋਂ ਜਲਦ ਆਪਣੇ ਸਿਸਟਮ ਨੂੰ Windows 11 ਵਿੱਚ ਅਪਗ੍ਰੇਡ ਕਰ ਲੈਣਾ ਚਾਹੀਦਾ ਹੈ। ਇਸ ਨਾਲ ਤੁਸੀਂ Windows 11 ਦੇ ਸਾਰੇ ਨਵੇਂ ਫੀਚਰਸ ਅਤੇ ਬਿਹਤਰ ਵਿਕਲਪਾਂ ਦਾ ਲਾਭ ਉਠਾ ਸਕੋਗੇ।
ਇਹ ਵੀ ਪੜ੍ਹੋ- Maruti Alto K10 ਹੋ ਗਈ ਸਸਤੀ! ਮਿਲ ਰਿਹੈ ਬੰਪਰ ਡਿਸਕਾਊਂਟ
Windows 11 ਵਿੱਚ ਕਿਵੇਂ ਕਰੀਏ ਅਪਗ੍ਰੇਡ?
Windows 11 ਵਿੱਚ ਅਪਗ੍ਰੇਡ ਕਰਨਾ ਆਸਾਨ ਹੈ:
1. ਤੁਸੀਂ Windows 10 ਦੀਆਂ ਸਿਸਟਮ ਸੈਟਿੰਗਾਂ (System Settings) ਵਿੱਚ ਜਾ ਕੇ ਅਪਡੇਟਸ ਚੈੱਕ ਕਰ ਸਕਦੇ ਹੋ।
2. ਜੇਕਰ ਤੁਹਾਨੂੰ 'Get Windows 11' ਦਾ ਆਪਸ਼ਨ ਦਿਖਾਈ ਦਿੰਦਾ ਹੈ, ਤਾਂ ਉਸਨੂੰ ਇੰਸਟਾਲ ਕਰ ਲਓ।
3. ਜੇਕਰ ਸੈਟਿੰਗਜ਼ ਵਿੱਚ ਅਪਡੇਟ ਦਾ ਆਪਸ਼ਨ ਨਾ ਮਿਲੇ, ਤਾਂ ਤੁਸੀਂ ਮਾਈਕ੍ਰੋਸਾਫਟ ਵਿੰਡੋਜ਼ ਦੇ ਅਧਿਕਾਰਤ ਪੇਜ 'ਤੇ ਜਾ ਕੇ 'Get Windows 11' 'ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ।
4. ਧਿਆਨ ਰੱਖੋ ਕਿ Windows 11 ਤਾਂ ਹੀ ਇੰਸਟਾਲ ਹੋਵੇਗਾ ਜੇਕਰ ਕੰਪਿਊਟਰ ਵਿੱਚ ਸਾਰੇ ਪੁਰਾਣੇ ਪੈਂਡਿੰਗ ਅਪਡੇਟ ਪਹਿਲਾਂ ਹੀ ਇੰਸਟਾਲ ਹੋ ਚੁੱਕੇ ਹੋਣ।
ਐਕਸਟੈਂਡਿਡ ਸਪੋਰਟ ਦੀ ਸਹੂਲਤ
ਲੱਖਾਂ ਯੂਜ਼ਰਜ਼ 'ਤੇ ਅਚਾਨਕ ਵਧੇ ਸਾਈਬਰ ਜੋਖਮ ਨੂੰ ਦੇਖਦੇ ਹੋਏ, ਕੰਪਨੀ ਨੇ ਇੱਕ ਸਾਲ (13 ਅਕਤੂਬਰ 2026 ਤੱਕ) ਲਈ ਐਕਸਟੈਂਡਿਡ ਸਪੋਰਟ ਤਹਿਤ ਸੁਰੱਖਿਆ ਅਪਡੇਟ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਇਸ ਮਿਤੀ ਤੋਂ ਬਾਅਦ ਸੁਰੱਖਿਆ ਅਪਡੇਟ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ- ਹੁਣ Facebook ਤੋਂ ਮਿਲੇਗੀ ਨੌਕਰੀ! Meta ਨੇ ਮੁੜ ਸ਼ੁਰੂ ਕੀਤਾ ਧਾਂਸੂ ਫੀਚਰ
ਹੁਣ Facebook ਤੋਂ ਮਿਲੇਗੀ ਨੌਕਰੀ! Meta ਨੇ ਮੁੜ ਸ਼ੁਰੂ ਕੀਤਾ ਧਾਂਸੂ ਫੀਚਰ
NEXT STORY