ਵੈੱਬ ਡੈਸਕ- ਹਾਲ ਹੀ ਦੇ ਅਧਿਐਨ ਮੁਤਾਬਕ, ਪਹਿਲਾਂ ਜਿਮ 'ਚ ਜ਼ਿਆਦਾ ਪੁਰਸ਼ ਹੀ ਦਿਖਾਈ ਦਿੰਦੇ ਸਨ, ਪਰ ਹੁਣ 45 ਫੀਸਦੀ ਮੈਂਬਰ ਔਰਤਾਂ ਹਨ। ਔਰਤਾਂ ਸਿਰਫ਼ ਜਿਮ ਜੁਆਇਨ ਹੀ ਨਹੀਂ ਕਰ ਰਹੀਆਂ ਸਗੋਂ ਟਰੇਨਰ, ਫਿਟਨੈੱਸ ਇੰਫਲੂਐਂਸਰ ਵਜੋਂ ਵੀ ਇਸ ਇੰਡਸਟਰੀ 'ਚ ਆਪਣੀ ਜਗ੍ਹਾ ਬਣਾ ਰਹੀਆਂ ਹਨ। ਕਾਨਫੇਡਰੇਸ਼ਨ ਆਫ਼ ਇੰਡੀਆਨ ਇੰਡੀਸਟਰੀ ਦੇ ਅਨੁਸਾਰ 85 ਫੀਸਦੀ ਔਰਤਾਂ ਭਾਰ ਘਟਾਉਣ ਲਈ ਐਰੋਬਿਕਸ ਕਰਦੀਆਂ ਹਨ ਅਤੇ 81 ਫੀਸਦੀ ਔਰਤਾਂ ਜੁਮਬਾ ਜਾਂ ਯੋਗ ਵਰਗੇ ਵਰਕ ਆਊਟਸ ਚੁਣਦੀਆਂ ਹਨ। ਜਿਵੇਂ-ਜਿਵੇਂ ਔਰਤਾਂ ਫਿਟਨੈੱਸ 'ਚ ਐਕਟਿਵ ਹੋ ਰਹੀਆਂ ਹਨ, ਉਂਝ ਜਿਮ ਵੀਅਰ ਫੈਸ਼ਨ ਵੀ ਟਰੈਂਡ 'ਚ ਆ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਬ੍ਰਾਂਡਸ ਖ਼ਾਸ ਤੌਰ 'ਤੇ ਔਰਤਾਂ ਲਈ ਫੈਸ਼ਨੇਬਲ ਜਿਮ ਵੀਅਰ ਲਿਆ ਰਹੇ ਹਨ। ਵਰਕ ਆਊਟ ਸਕਿਨ ਕੇਅਰ ਦਾ ਦੌਰ ਵੀ ਆ ਗਿਆ ਹੈ।
ਵਰਕ ਆਊਟ ਤੋਂ ਪਹਿਲਾਂ:
- ਚਿਹਰੇ ਦੀ ਸਫਾਈ ਅਤੇ ਨਰਮ ਸਕਿਨ ਲਈ ਸਨਸਕ੍ਰੀਨ ਲਗਾਓ।
- ਲਿਪਸ ਲਈ ਟਿੰਟੇਡ ਲਿਪ ਬਾਮ ਵਰਤੋ, ਜੋ ਵਰਕ ਆਊਟ ਦੌਰਾਨ ਚੰਗੀ ਲੁੱਕ ਦਿੰਦਾ ਹੈ।
- ਡਿਓਡ੍ਰੈਂਟ ਲਗਾਉਣਾ ਜ਼ਰੂਰੀ ਹੈ ਤਾਂ ਕਿ ਵਰਕ ਆਊਟ ਦੌਰਾਨ ਤਾਜ਼ਗੀ ਮਹਿਸੂਸ ਹੋਵੇ।
ਵਰਕ ਆਊਟ ਤੋਂ ਬਾਅਦ:
- ਤੁਰੰਤ ਚਿਹਰਾ ਅਤੇ ਬਾਡੀ ਸਫਾਈ ਕਰੋ।
- ਹਾਈਡਰੇਟਿੰਗ ਅਤੇ ਮੋਇਸਚਰਾਈਜ਼ਿੰਗ ਕਰਨਾ ਨਾ ਭੁੱਲੋ।
- ਡਿਟਾਕਸ ਸ਼ੈਂਪੂ ਵਰਤੋਂ ਤਾਂ ਜੋ ਵਾਲਾਂ ਨੂੰ ਨਰਮ ਬਣਾਇਆ ਜਾ ਸਕੇ।
ਜਿਮ ਬ੍ਰਾਂਡ ਅਤੇ ਫੈਸ਼ਨ ਟਿਪਸ:
- CAVA – ਜੇਕਰ ਫਿਟਨੈੱਸ ਨਾਲ ਫੈਸ਼ਨ ਚਾਹੁੰਦੇ ਹੋ ਤਾਂ ਕਾਵਾ ਤੁਹਾਡੇ ਲਈ ਪਰਫੈਕਟ ਹੈ।
- Spirit Animal – ਜੇਕਰ ਤੁਸੀਂ ਪਲੱਸ-ਸਾਈਜ਼ ਬਾਡੀ ਲਈ ਸਹੀ ਫਿਟ ਲੱਭ ਰਹੇ ਹੋ ਤਾਂ Spirit Animal ਤੁਹਾਨੂੰ ਹਰ ਤਰ੍ਹਾਂ ਦੇ ਪ੍ਰੋਡਕਟ ਦੇ ਸਕੇਗਾ।
- BlissClub – ਵਰਕ ਆਊਟ ਤੋਂ ਬਾਅਦ ਵੀ ਜਿਮ ਵੀਅਰ ਪਹਿਨਣਾ ਚਾਹੁੰਦੇ ਹੋ ਤਾਂ BlissClub ਤੁਹਾਡੇ ਲਈ ਹੈ।
ਅਧਿਐਨ ਇਹ ਵੀ ਦੱਸਦਾ ਹੈ ਕਿ ਔਰਤਾਂ ਹੁਣ ਜਿਮ 'ਚ ਆਪਣੀ ਸਕਿਨਕੇਅਰ, ਫੈਸ਼ਨ ਅਤੇ ਵਰਕ ਆਊਟ ਤਿੰਨਾਂ ਨੂੰ ਇਕੱਠੇ ਮੈਨੇਜ ਕਰ ਰਹੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਟਾਪਾ ਬੱਚਿਆਂ ਦੀ ਸੋਚਣ-ਸਿੱਖਣ ਦੀ ਸਮਰੱਥਾ ਵੀ ਕਰ ਰਿਹੈ ਘੱਟ, ਨਵੀਂ ਰਿਪੋਰਟ ਨੇ ਕੀਤਾ ਹੈਰਾਨ
NEXT STORY