ਜਲੰਧਰ- ਸਰਕਾਰ ਨੇ ਮੋਬਾਇਲ ਦੇ IMEI ਨੰਬਰ ਨਾਲ ਛੇੜਛਾੜ ਨੂੰ ਅਪਰਾਧ ਐਲਾਨ ਕਰ ਦਿੱਤਾ ਹੈ ਜਿਸ ਵਿਚ ਦੋਸ਼ੀ ਪਾਏ ਜਾਣ 'ਤੇ 3 ਸਾਲ ਤੱਕ ਦੀ ਜੇਲ ਹੋ ਸਕਦੀ ਹੈ। ਸਰਕਾਰ ਨੇ ਮੋਬਾਇਲ ਚੋਰੀ ਦੀਆਂ ਘਟਨਾਵਾਂ 'ਤੇ ਰੋਕ ਲਗਾਉਣ ਲਈ ਇਹ ਕਦਮ ਚੁੱਕਿਆ ਹੈ। IMEI ਨੰਬਰ ਕਿਸੇ ਵੀ ਮੋਬਾਇਲ ਲਈ 15 ਅੰਕਾਂ ਦੀ ਡਿਜੀਟਲ ਗਿਣਤੀ ਹੁੰਦੀ ਹੈ।
ਦੂਰਸੰਚਾਰ ਵਿਭਾਗ ਨੇ ਇਸ ਬਾਰੇ ਇਕ ਸੂਚਨਾ 25 ਅਗਸਤ ਨੂੰ ਜਾਰੀ ਕੀਤੀ ਸੀ। ਇਸ ਕਦਮ ਨਾਲ ਫਰਜ਼ੀ IMEI ਨੰਬਰ ਨਾਲ ਜੁੜੇ ਮੁੱਦਿਆਂ 'ਤੇ ਕਾਬੂ ਪਾਉਣ ਅਤੇ ਗੁਆਚੇ ਮੋਬਾਇਲ ਡਿਵਾਈਸਿਸ ਦਾ ਪਤਾ ਲਗਾਉਣ 'ਚ ਮਦਦ ਮਿਲਣ ਦੀ ਉਮੀਦ ਹੈ। ਸੂਚਨਾ 'ਚ ਕਿਹਾ ਗਿਆ ਹੈ ਕਿ ਕਿਸੇ ਵੀ ਮੋਬਾਇਲ ਦੇ ਅੰਤਰਰਾਸ਼ਟਰੀ ਮੋਬਾਇਲ ਉਪਕਰਣ ਪਛਾਣ IMEI ਨੰਬਰ 'ਚ ਜਾਣਬੁੱਝ ਕੇ ਛੇੜਛਾੜ, ਬਦਲਾਅ ਜਾਂ ਉਸ ਨੂੰ ਮਿਟਾਉਣਾ ਗੈਰਕਾਨੂੰਨੀ ਹੈ।
ਨਵੇਂ ਨਿਯਮ ਨੂੰ ਮੋਬਾਇਲ ਉਪਕਰਣ ਪਛਾਣ ਨੰਬਰ 'ਚ ਛੇੜਛਾੜ ਰੋਕੂ ਨਿਯਮ 2017 ਨਾਂ ਦਿੱਤਾ ਗਿਆ ਹੈ। ਇਹ ਨਿਯਮ ਇੰਡੀਅਨ ਟੈਲੀਗ੍ਰਾਫ ਕਾਨੂੰਨ ਦੀ ਧਾਰਾ 25 ਦੇ ਜੋੜ ਨਾਲ ਬਣਾਇਆ ਗਿਆ ਹੈ। ਇਸ ਵਿਚ ਦੂਰਸੰਚਾਰ ਵਿਭਾਗ ਇਕ ਨਵੀਂ ਪ੍ਰਣਾਲੀ ਵੀ ਲਾਗੂ ਕਰ ਰਿਹਾ ਹੈ ਜਿਸ ਤਹਿਤ ਕਿਸੇ ਵੀ ਨੈੱਟਵਰਕ ਦੇ ਗੁਆਚੇ ਅਤੇ ਚੋਰੀ ਹੋਏ ਮੋਬਾਇਲ ਦੀਆਂ ਸਾਰੀਆਂ ਸੇਵਾਵਾਂ ਬੰਦ ਕੀਤੀਆਂ ਜਾ ਸਕਣਗੀਆਂ, ਭਲੇ ਹੀ ਉਸ ਦੇ ਸਿਮ ਜਾਂ 9M59 ਨੰਬਰ ਨੂੰ ਬਦਲ ਦਿੱਤਾ ਜਾਵੇ।
ਏਅਰਟੈੱਲ ਆਪਣੇ ਪੋਸਟਪੇਡ ਗਾਹਕਾਂ ਨੂੰ ਦੇ ਰਹੀ ਹੈ 30ਜੀ.ਬੀ. ਮੁਫਤ ਡਾਟਾ
NEXT STORY