ਜਲੰਧਰ— ਸਮਾਰਟਫੋਨ ਨਿਰਮਾਤਾ ਕੰਪਨੀ ਐੱਲ. ਜੀ. ਨੇ ਹਾਲ ਹੀ 'ਚ ਐਂਡਰਾਇਡ 7.0 ਨਾਗਟ 'ਤੇ ਚੱਲਣ ਵਾਲਾ ਦੁਨੀਆਂ ਦਾ ਪਹਿਲਾਂ ਸਮਾਰਟਫੋਨ LGV20 ਨੂੰ ਦੂਜੇ ਦੇਸ਼ਾਂ 'ਚ ਲਾਂਚ ਕਰ ਦਿੱਤਾ ਹੈ ਪਰ ਹੁਣ ਕੰਪਨੀ ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰਨ ਵਾਲੀ ਹੈ। ਤੁਹਾਨੂੰ ਦੱਸ ਦਈਏ ਕਿ 5 ਦਸੰਬਰ ਨੂੰ ਐੱਲ. ਜੀ. ਦਿੱਲੀ 'ਚ ਇਕ ਇਵੈਂਟ ਕਰਨ ਜਾ ਰਹੀ ਹੈ, ਜਿਸ 'ਚ ਉਹ LGV20 ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ। ਇਸ ਲਈ ਕੰਪਨੀ ਨੇ ਮੀਡੀਆ ਨੂੰ ਇਨਵਾਈਟ ਭੇਜਣਾ ਸ਼ੁਰੂ ਕਰ ਦਿੱਤਾ ਹੈ। ਭਾਰਤ 'ਚ ਇਸ ਦੀ ਸਮਾਰਟਫੋਨ ਦੀ ਕੀਮਤ ਲਗਭਗ 60,000 ਰੁਪਏ ਦੱਸੀ ਜਾ ਰਹੀ ਹੈ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਹੈਂਡਸੈੱਟ 'ਚ 5.7 ਇੰਚ ਦਾ ਆਈ. ਪੀ. ਐੱਸ. ਕਵਾਂਟਮ ਡਿਸਪਲੇ ਹੈ। LGV20 ਦੇ ਤਹਿਤ ਇਸ 'ਚ ਵੀ ਇਕ ਸੈਕੰਡਰੀ ਡਿਸਪਲੇ ਹੈ। LGV20 ਦੇ ਸੈਕੰਡਰੀ ਡਿਸਪਲੇ 'ਚ V10 ਦੀ ਤੁਲਨਾ 'ਚ ਫੋਂਟ 50 ਫੀਸਦੀ ਜ਼ਿਆਦਾ ਵੱਡਾ ਨਜ਼ਰ ਆਉਂਦਾ ਹੈ। ਇਸ ਕਾਰਨ ਤੋਂ ਯੂਜ਼ਰਸ ਲਈ ਨੋਟੀਫਿਕੇਸ਼ਨ ਅਤੇ ਅਲਰਟ ਦੇਖਿਆ ਜਾਣਾ ਜ਼ਿਆਦਾ ਆਸਾਨ ਹੋ ਜਾਵੇਗਾ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ LGV20 ਸਮਾਰਟਫੋਨ ਨੂੰ ਏ. ਐੱਲ6013 ਮੇਟਲ ਦੇ ਵੱਲੋਂ ਬਣਾਇਆ ਗਿਆ ਹੈ। ਇਸ ਮੇਟਲ ਦਾ ਇਸਤੇਮਾਲ ਆਮ ਤੌਰ 'ਤੇ ਵਾਇਰਕ੍ਰਾਫਟ, ਸੈੱਲਬੋਟ ਅਤੇ ਮਾਊਂਟੇਨ ਬਾਈਕ ਬਣਾਉਣ ਲਈ ਹੁੰਦਾ ਹੈ। ਐੱਲ. ਜੀ. ਦਾਅਵਾ ਹੈ ਕਿ 4 ਮੀਟਰ ਦੀ ਉਚਾਈ ਨਾਲ ਵੀ ਫੋਨ ਨੂੰ ਸੁੱਟਣ 'ਤੇ ਵੀ ਉਸ ਨੂੰ ਕੁਝ ਵੀ ਨਹੀਂ ਹੋਵੇਗਾ। ਐੱਲ. ਜੀ. ਨੇ ਬੈਂਡਸੈੱਟ 'ਚ ਡਿਊਲ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਰਿਅਰ ਹਿੱਸੇ 'ਤੇ 16MP ਦੇ ਕੈਮਰੇ ਨਾਲ 135 ਡਿਗਰੀ ਵਾਈਡ ਲੈਂਨਜ਼ ਵਾਲਾ 8MP ਦਾ ਸੈਂਸਰ ਵੀ ਹੈ। ਫਰੰਟ ਕੈਮਰੇ ਦਾ ਸੈਂਸਰ 5MP ਦਾ ਹੈ। ਸਮਾਰਟਫੋਨ 'ਚ ਆਟੋ ਸ਼ਾਟ ਫੀਚਰ ਦਿੱਤਾ ਗਿਆ ਹੈ ਜੋ ਯੂਜ਼ਰਸ ਦੀ ਮੁਸਕਰਾਹਟ ਨੂੰ ਖੋਜ ਕਰਕੇ ਆਪਣੇ-ਆਪ ਸੈਲਫੀ ਖਿੱਚਣ ਲੱਗੇਗਾ।
ਜਲਦ ਹੀ ਮਾਰਕੀਟ 'ਚ ਦਸਤਕ ਦੇਣਗੇ ਨੋਕੀਆ ਦੇ ਐਂਡਰਾਇਡ ਸਮਾਰਟਫੋਨਜ਼ ਅਤੇ ਟੈਬਲੇਟ
NEXT STORY