ਜਲੰਧਰ- ਲੇਨੋਵੋ ਮਲਕੀਅਤ ਮੋਟੋਰੋਲਾ ਨੂੰ ਲੈ ਕੇ ਖਬਰ ਆਈ ਹੈ ਕਿ ਕੰਪਨੀ ਆਪਣੇ ਨਵੇਂ ਐਂਟਰੀ ਲੇਵਲ ਡਿਵਾਈਸ 'ਤੇ ਕੰਮ ਕਰ ਰਹੀ ਹੈ। ਹੁਣ ਕੰਪਨੀ ਦੇ ਇਸ ਅਪਕਮਿੰਗ ਡਿਵਾਈਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਨਵੇਂ ਐਂਟਰੀ ਲੇਵਲ ਡਿਵਾਈਸ ਦਾ ਨਾਂ ਮੋਟੋ ਸੀ ਅਤੇ ਮੋਟੋ ਸੀ ਪਲੱਸ ਹੋਵੇਗਾ। OnLeaks ਅਤੇ ਐਂਡਰਾਇਡ ਅਥਾਰਿਟੀ ਦੀ ਨਵੀਂ ਲੀਕ ਵੀਡੀਓ 'ਚ ਕੰਪਨੀ ਦਾ 3-ਸੀਰੀਜ਼ ਡਿਵਾਈਸ ਸਪਾਟ ਕੀਤਾ ਗਿਆ ਹੈ। ਇਸ ਲੀਕ ਤਸਵੀਰ ਦੇ ਮੁਤਾਬਕ ਡਿਵਾਈਸ ਰੈੱਡ, ਗੋਲਡ, ਬਲੈਕ ਅਤੇ ਸਿਲਵਰ ਕਲਰ ਵੇਰੀਅੰਟ 'ਚ ਉਪਲੱਬਧ ਹੋਵੇਗਾ।
ਖਬਰ ਹੈ ਕਿ ਇਸ ਡਿਵਾਈਸ 'ਚ 5 ਇੰਚ ਦੀ ਡਿਸਪਲੇ ਹੋਵੇਗੀ। ਮੋਟੋ ਸੀ ਦੀ ਰੈਜ਼ੋਲਿਊਸਨ 480x854 ਪਿਕਸਲ ਹੋ ਸਕਦੀ ਹੈ। ਮੋਟੋ ਸੀ ਪਲੱਸ ਦੀ ਰੈਜ਼ੋਲਿਊਸ਼ਨ 720x1280 ਪਿਕਸਲ ਹੋ ਸਕਦੀ ਹੈ। ਦੋਵੇਂ ਹੀ ਡਿਵਾਈਸ ਐਂਡਰਾਇਡ 7.0 ਨੂਗਟ ਸੋਪਰਟਿਵ ਹੋ ਸਕਦੇ ਹਨ।
ਰਿਪੋਰਟਸ ਦੀ ਮੰਨੀਏ ਤਾਂ ਮੋਟੋ ਸੀ ਸੀਰੀਜ਼ ਦੇ ਡਿਵਾਈਸ 'ਚ 32 ਬਿਟ ਵਾਲਾ ਕਵਾਰਡ ਮੀਡੀਆਟੇਕ ਪ੍ਰੋਸੈਸਰ ਹੋਵੇਗਾ, ਜੋ 1 ਜੀ. ਬੀ. ਰੈਮ ਨਾਲ ਆ ਸਕਦਾ ਹੈ। ਖਬਰ ਹੈ ਕਿ ਇਸ ਦੇ ਦੋ ਵੇਰੀਅੰਟ 8 ਜੀ. ਬੀ. ਅਤੇ 16 ਜੀ. ਬੀ. ਸਟੋਰੇਜ ਨਾਲ ਆਉਣਗੇ। ਆਪਟੀਕਸ ਦੀ ਗੱਲ ਕਰੀਏ ਤਾਂ ਇਸ 'ਚ 2 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਹੋਵੇਗਾ, ਮੋਟੋ ਸੀ 'ਚ ਰਿਅਰ ਕੈਮਰਾ 5 ਮੈਗਾਪਿਕਸਲ ਅਤੇ ਮੋਟੋ ਸੀ ਪਲੱਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ। ਇਸ ਡਿਵਾਈਸ ਦੀ ਬੈਟਰੀ ਨੂੰ ਲੈ ਕੇ ਖਬਰ ਹੈ ਕਿ ਮੋਟੋ ਸੀ 'ਚ 2,35mAh ਦੀ ਬੈਟਰੀ ਹੋਵੇਗੀ, ਮੋਟੋ ਸੀ ਪਲੱਸ 'ਚ 4000mAh ਦੀ ਬੈਟਰੀ ਹੋ ਸਕਦੀ ਹੈ।
ਲੈਨੋਵੋ ਨੇ ਭਾਰਤੀ ਬਜ਼ਾਰ 'ਚ 'ਮਿਕਸ 510' ਟੂ-ਇੰਨ-ਵਨ ਲੈਪਟਾਪ ਕੀਤਾ ਲਾਂਚ, ਜਾਣੋ ਇਸਦੇ ਫੀਚਰਸ
NEXT STORY