ਜਲੰਧਰ- ਮੋਟੋਰੋਲਾ ਨੇ ਆਖਿਰਕਾਰ ਆਪਣੇ ਨਵੇਂ ਸਮਾਰਟਫੋਨ ਮੋਟੋ ਜ਼ੈੱਡ2 ਫੋਰਸ ਤੋਂ ਪਰਦਾ ਉਠਾ ਦਿੱਤਾ ਹੈ। ਇਸ ਫੋਨ ਨੂੰ ਲੈ ਕੇ ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਸਨ। ਕੰਪਨੀ ਨੇ ਇਸ ਡਿਵਾਈਸ ਨੂੰ 5.5 ਇੰਚ ਕਵਾਰਡ ਐੱਚ. ਡੀ. ਐਮੋਲੇਡ ਪੋਲੇਡ ਸ਼ਟਰਸ਼ਿਲਡ, ਸ਼ਟਰਪਰੂਫ ਡਿਸਪਲੇਅ ਅਤੇ ਕਵਾਲਕਮ ਦੇ ਲੇਟੈਸਟ ਫਲੈਗਸ਼ਿਪ ਚਿੱਪਸੈੱਟ ਸਨੈਪਡ੍ਰੈਗਨ 835 ਐੱਮ. ਓ. ਸੀ. ਨਾਲ ਪੇਸ਼ ਕੀਤਾ ਹੈ।
ਕੀਮਤ ਅਤੇ ਉਪਲੱਬਧਤਾ -
ਇਹ ਸਮਾਰਟਫੋਨ ਫਾਈਨ ਗੋਲਡ ਅਤੇ ਸੁਪਰ ਬਲੈਕ ਵੈਰੀਅੰਟ 'ਚ ਪੇਸ਼ ਕੀਤਾ ਗਿਆ ਹੈ, ਜਿਸ ਦੀ ਕੀਮਤ $99.99 (ਲਗਭਗ 51,535 ਰੁਪਏ)। ਇਸ ਤੋਂ ਇਲਾਵਾ ਤੁਸੀਂ US 'ਚ 30 ਡਾਲਰ ਹਰ ਮਹੀਨੇ ਦੇ ਕੰਟ੍ਰੈਕਟ 'ਤੇ ਇਸ ਡਿਵਾਈਸ ਨੂੰ ਖਰੀਦ ਸਕਦੇ ਹੋ। ਕੰਪਨੀ 9 ਸਤੰਬਰ 2017 ਤੱਕ ਇਸ ਫੋਨ ਨੂੰ ਖਰੀਦਣ 'ਤੇ ਮੋਟੋ ਇੰਸਟਾ-ਸ਼ੇਅਰ ਪ੍ਰੋਜੈਕਟਰ ਮੋਟੋ ਜ਼ੈੱਡ ਉਪਲੱਬਧ ਕਰਾਵੇਗੀ। ਇਸ ਡਿਵਾਈਸ ਲਈ ਪ੍ਰੀ-ਆਰਡਰ AT&T,Sprint,T-Mobile,U.S.Cellular, Verizon,Best Buy ਅਤੇ Motorola.com 'ਤੇ ਕੀਤਾ ਜਾ ਸਕਦਾ ਹੈ। ਇਹ ਸਮਾਰਟਫੋਨ 10 ਅਗਸਤ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਕੰਪਨੀ ਜਲਦ ਹੀ ਇਸ ਫੋਨ ਨੂੰ ਦੂਜੀ ਮਾਰਕੀਟ 'ਚ ਪੇਸ਼ ਕਰੇਗੀ।
ਮੋਟੋ ਜ਼ੈੱਡ2 ਫੋਰਸ ਦੇ ਸਪੈਸੀਫਿਕੇਸ਼ਨ ਅਤੇ ਫੀਚਰਸ -
ਇਸ ਸਮਾਰਟਫੋਨ 'ਚ 5.5 ਇੰਚ (1440x2560 ਪਿਕਸਲ) ਕਵਾਰਡ ਐੱਚ. ਡੀ. ਐਮੋਲੇਡ ਪੋਲੇਡ ਸ਼ਟਰਸ਼ੀਲਡ, ਸ਼ਟਰਪਰੂਫ ਡਿਸਪਲੇ ਦਿੱਤਾ ਗਿਆ ਹੈ। ਇਹ ਡਿਵਾਈਸ 2.45 ਗੀਗਾਹਟਰਜ਼ ਆਕਟਾ-ਕੋਰ ਮੋਬਾਇਲ ਪਲੇਟਫਾਰਮ ਨਾਲ ਕਵਾਲਕਮ ਸਨੈਪਡ੍ਰੈਗਨ 835 ਐੱਮ. ਓ. ਸੀ. 'ਤੇ ਆਧਾਰਿਤ ਹੈ। ਇਸ 'ਚ 4 ਜੀ. ਬੀ. ਰੈਮ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਦੀ ਮਦਦ ਤੋਂ 2TB ਤੱਕ ਵਧਾਇਆ ਜਾ ਸਕਦਾ ਹੈ। ਮੋਟੋ ਜ਼ੈੱਡ2 ਫੋਰਸ ਐਂਡਰਾਇਡ 7.1.1 ਨਾਗਟ 'ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਨਾਲ ਡਿਊਲ ਐੱਲ. ਈ. ਡੀ. ਫਲੈਸ਼ ਹੈ, ਜਿਸ 'ਚ ਦੋ 12 ਮੈਗਾਪਿਕਸਲ ਰੈਜ਼ੋਲਿਊਸ਼ਨ ਸੈਂਸਰ ਹੈ। ਡਿਊਲ ਟੋਨ ਐੱਲ. ਈ. ਡੀ. ਫਲੈਸ਼ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੋ ਸਕਦਾ ਹੈ।
ਨੋਕੀਆ ਦਾ ਇਹ ਸਮਾਰਟਫੋਨ 16 ਅਗਸਤ ਨੂੰ ਹੋ ਸਕਦਾ ਹੈ ਲਾਂਚ
NEXT STORY