ਜਲੰਧਰ- ਮੋਟੋਰੋਲਾ ਆਉਣ ਵਾਲੇ ਸਮੇਂ 'ਚ ਕਈ ਸ਼ਾਨਦਾਰ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਨ੍ਹਾਂ 'ਚੋਂ Moto Z2, Moto Z2 Force , Moto X (2017), Moto E4 , Moto C ਅਤੇ Moto 3 Plus ਪਲੱਸ ਸ਼ਾਮਲ ਹਨ। ਹੁਣ ਮੋਟੋ ਦੇ 7ਵੇਂ ਸਮਾਰਟਫੋਨ Moto Z2 Play ਬਾਰੇ ਕਾਫੀ ਦੇਖਣ-ਸੁਣਨ ਨੂੰ ਮਿਲਿਆ ਹੈ।
'ਟੈੱਕਨੋਬਫੈਲੋ' ਸਾਈਟ 'ਤੇ Moto Z2 Play ਦੀ ਤਸਵੀਰ ਦੇਖੀ ਗਈ ਹੈ, ਜੋ ਬਾਜ਼ਾਰ 'ਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ 'ਚ ਫੋਨ ਦੀ ਫਰੰਟ, ਸਾਈਡ ਅਤੇ ਬੈਕ ਲੁੱਕ ਸਾਫ ਦੇਖੀ ਜਾ ਸਕਦੀ ਹੈ। ਜੇਕਰ ਤਸਵੀਰ 'ਤੇ ਭਰੋਸਾ ਕਰੀਏ ਤਾਂ ਜ਼ੈੱਡ 2 ਪਲੇ ਆਪਣੀ ਸੀਰੀਜ਼ 'ਚ ਸ਼ਾਨਦਾਰ ਡਿਜ਼ਾਈਨ ਵਾਲਾ 'ਸਭ ਤੋਂ ਪਤਲਾ' ਫੋਨ ਹੋਵੇਗਾ।
ਲਿਨੋਵੋ ਦੇ ਅਧਿਕਾਰ ਵਾਲੇ ਮੋਟੋਰੋਲਾ ਦੇ ਜ਼ੈੱਡ 2 ਪਲੇ ਨੂੰ ਲੈ ਕੇ ਅਜੇ ਕਈ ਸਵਾਲ ਵੀ ਹਨ, ਜਿਵੇਂ- ਇਸ ਵਿਚ 3.55 ਐੱਮ.ਐੱਮ. ਆਡੀਓ ਜੈੱਕ ਹੈ ਜਾਂ ਨਹੀਂ, ਕਿਉਂਕਿ ਮੋਟੋ ਜ਼ੈੱਡ ਪਲੇ 'ਚ ਇਹ ਦਿੱਤਾ ਗਿਆ ਹੈ। ਨਾਲ ਹੀ ਜ਼ੈੱਡ ਪਲੇ 'ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀ Moto Z, Moto G4, Moto G4 Plus ਅਤੇ Moto Z Play 'ਚ ਸੈਂਸਰ ਦਿੱਤਾ ਜਾ ਚੁੱਕਾ ਹੈ।
ਮੋਟੋਮਾਡ ਸਪੋਰਟ ਦੇ ਨਾਲ ਇਸ ਵਿਚ ਫਰੰਟ ਐੱਲ.ਈ.ਡੀ. ਫਲੈਸ਼ ਦਿੱਤੀ ਗਈ ਹੈ। ਬਾਕੀ ਦੀ ਜਾਣਕਾਰੀ ਲਈ ਤੁਹਾਨੂੰ ਇਸ ਦੀ ਆਫੀਸ਼ੀਅਲ ਰਿਲੀਜ਼ ਦਾ ਇੰਤਜ਼ਾਰ ਕਰਨਾ ਹੋਵੇਗਾ। ਜ਼ੈੱਡ 2 ਪਲੇ ਦੀ ਡਿਸਪਲੇ 'ਤੇ 8 ਜੂਨ ਤਰੀਕ ਵੀ ਦੇਖੀ ਗਈ ਹੈ, ਜਿਸ ਨੂੰ ਇਸ ਦੀ ਲਾਂਚ ਡੇਟ ਵੀ ਮੰਨਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਲਿਨੋਵੋ ਦੀ ਟੈੱਕ ਵਰਲਡ ਕਾਨਫਰੈਂਸ ਵੀ ਇਸੇ ਤਰੀਕ ਨੂੰ ਆਯੋਜਿਤ ਹੋਈ ਸੀ।
ਬ੍ਰੈਗਜ਼ਿਟ ਦੇ ਅਸਰ ਨਾਲ ਕੰਪਨੀਆਂ ਨੇ ਘਟਾਏ ਮੁੱਲ ਸੁਪਰਕਾਰਾਂ ਦੇ ਮੁੱਲ 20 ਲੱਖ ਤੋਂ 1 ਕਰੋੜ ਰੁਪਏ ਤੱਕ ਹੋਏ ਘੱਟ
NEXT STORY