ਜਲੰਧਰ-Motorola Moto Z ਸੀਰੀਜ਼ ਤਹਿਤ ਆਉਣ ਵਾਲੇ ਸਾਰੇ ਫੋਨਜ਼ Modular ਹੈ ਅਤੇ ਇਸੇ ਕਾਰਣ ਇਨ੍ਹਾਂ ਨੂੰ Moto Mods ਨਾਲ ਜੋੜਿਆ ਜਾ ਸਕਦਾ ਹੈ, ਹਾਲਾਂਕਿ ਇਹ ਫੋਨਜ਼ ਨੂੰ ਸੁਪੋਰਟ ਜ਼ਰੂਰ ਕਰਦੇ ਹਨ ਅਤੇ ਇਨ੍ਹਾਂ ਨੂੰ ਫੋਨਜ਼ ਨਾਲ ਪੇਸ਼ ਵੀ ਕੀਤਾ ਜਾਂਦਾ ਹੈ। ਪਰ ਕੰਪਨੀ ਇਨ੍ਹਾਂ ਨੂੰ ਫੋਨ ਨਾਲ ਨਹੀਂ ਦੇ ਰਹੀਂ ਹੈ। ਜੇਕਰ ਤੁਸੀਂ ਇਸ ਦਾ ਇਸਤੇਮਾਲ ਕਰਨਾਂ ਹੈ ਤਾਂ ਤੁਹਾਨੂੰ ਇਸ ਨੂੰ ਫੋਨ ਤੋਂ ਇਲਾਵਾ ਅਲੱਗ ਤੋਂ ਖਰੀਦਣਾ ਪਵੇਗਾ। ਤੁਸੀਂ ਇਸ ਨੂੰ ਆਨਲਾਈਨ ਵੀ ਲੈ ਸਕਦੇ ਹੈ। ਇਹ ਇਕ ਮਹਿੰਗਾ ਸੌਦਾ ਹੋ ਸਕਦਾ ਹੈ, ਪਰ ਜਿਵੇਂ ਤੁਸੀਂ ਆਪਣੇ ਫੋਨ ਨਾਲ ਇਸ ਨੂੰ ਜੋੜਦੇ ਹੈ ਤਾਂ ਫੋਨ ਦਾ
ਮਿਜ਼ਾਜ ਹੀ ਬਦਲ ਜਾਂਦਾ ਹੈ। ਤੁਹਾਡਾ ਫੋਨ ਇਕ ਨਵਾਂ ਸ਼ਾਨਦਾਰ ਡਿਵਾਇਸ ਬਣਕੇ ਤੁਹਾਡੇ ਸਾਹਮਣੇ ਆਉਂਦਾ ਹੈ।
ਹਾਲ ਦੀ 'ਚ Moto Z2 Force ਲਾਂਚ ਕੀਤਾ ਹੈ ਅਤੇ ਇਸਦੇ ਨਾਲ ਕੰਪਨੀ ਨੇ ਆਪਣਾ ਸਭ ਤੋਂ ਨਵਾਂ 360 ਕੈਮਰਾ Moto Mod ਵੀ ਪੇਸ਼ ਕੀਤਾ ਹੈ, ਜਿਸ ਨੂੰ ਤੁਸੀਂ ਆਪਣੇ ਫੋਨ ਤੋਂ ਅਲੱਗ ਖਰੀਦਣਾ ਪਵੇਗਾ। Moto Z2 Force ਦੀ ਚਰਚਾ ਨਹੀਂ ਕਰਨ ਵਾਲੇ ਹੈ ਅਤੇ ਅਸੀਂ ਗੱਲ ਕਰਾਂਗੇ ਕਿਹੜੇ ਫੋਨਜ਼ ਹਨ, ਜਿਸ ਨਾਲ ਇਹ Moto Mod ਕੰਮ ਕਰਦੇ ਹਨ।
1.Moto Z
2.Moto Z Force Droid
3.Moto Z Play
4.Moto Z2 Play
5.Moto Z2 Force Edition
Moto Mods ਦੀ ਪੂਰੀ ਲਿਸਟ ਜਿਸ 'ਚ ਮੋਟੋ ਮੋਡਜ਼ ਬਾਰੇ ਜਾਣ ਸਕਦੇ ਹੈ
JBL SoundBoost
ਜੇਕਰ ਤੁਸੀਂ ਮਿਊਜ਼ਿਕ ਦੇ ਸ਼ੌਕੀਨ ਹੈ ਤਾਂ ਤੁਸੀਂ Moto Mods ਮਿਊਜ਼ਿਕ ਸੁਣਨ ਦੇ ਤਜਰਬੇ ਨੂੰ ਖਾਸ ਬਣਾ ਸਕਦੇ ਹੈ। ਇਸ 'ਚ ਤੁਹਾਨੂੰ 27MM ਦੇ ਦੋ ਸਪੀਕਰਸ ਮਿਲ ਰਹੇ ਹੈ ਨਾਲ ਹੀ ਹਰ ਇਕ ਦੀ 6W ਦੀ ਸਮੱਰਥਾ ਹੈ। ਤੁਸੀਂ ਇਸ Mod ਨੂੰ ਆਪਣੇ ਕਈ ਕੰਮਾਂ ਦੌਰਾਨ ਇਸਤੇਮਾਲ ਕਰ ਸਕਦੇ ਹੈ ਜਿਵੇਂ ਇਨ੍ਹਾਂ ਨੂੰ ਕਾਨਫਰੰਸ ਕਾਲਜ਼ ਦੌਰਾਨ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
Moto Insta-Share Projector
ਇਹ ਵੀ ਆਪਣੇ ਆਪ 'ਚ ਕਾਫੀ ਖਾਸ ਹੈ। ਜੇਕਰ ਤੁਹਾਡੇ ਕੋਲ ਵੱਡਾ ਪ੍ਰੋਜੈਕਟ ਨਹੀਂ ਹੈ ਤਾਂ ਤੁਸੀਂ ਇਸ ਨੂੰ ਉਸ ਸਮੇਂ ਇਸਤੇਮਾਲ ਕਰ ਸਕਦੇ ਹੈ ਜਦੋਂ ਅਜਿਹੀ ਕਿਸੇ ਪਰੇਸ਼ਾਨੀ 'ਚ ਫਸ ਜਾਂਦੇ ਹੈ। ਇਹ ਤੁਹਾਡੀ ਮਦਦ ਕਰਨ ਵਾਲੇ ਹੈ। ਇਸ ਮਾਧਿਅਮ ਨਾਲ ਤੁਹਾਡੇ ਫੋਨ ਦੀ ਸਕਰੀਨ ਨੂੰ ਤੁਹਾਡੇ ਘਰ ਜਾਂ ਆਫਿਸ ਦੀ ਦੀਵਾਰ 'ਤੇ ਦੇਖਿਆ ਜਾ ਸਕਦਾ ਹੈ। ਇਸ 'ਚ ਤੁਹਾਨੂੰ 1100mAhਸਮੱਰਥਾ ਦੀ ਇਕ ਬੈਟਰੀ ਮਿਲ ਰਹੀਂ ਹੈ।
Hasselblad True Zoom Camera
ਜੇਕਰ ਤੁਹਾਨੂੰ ਦੂਰ ਦੇ ਆਬਜੈਕਟਸ ਨੂੰ ਵਧੀਆ ਨਾਲ ਆਪਣੇ ਫੋਨ 'ਚ ਕੈਪਚਰ ਕਰਨ ਦੇ ਸ਼ੌਕੀਨ ਹੈ ਅਤੇ ਤੁਸੀਂ ਕੁਝ ਸ਼ਾਨਦਾਰ ਤਸਵੀਰਾਂ ਲੈਣ ਦੇ ਸ਼ੌਕੀਨ ਹੈ ਤਾਂ ਤੁਹਾਡੇ ਲਈ ਇਹ Moto Mod ਕਾਫੀ ਕੰਮ ਆਉਣ ਵਾਲੇ ਹੈ। ਤੁਹਾਡੇ ਫੋਨ ਦੇ Mod ਕਾਰਣ ਇਕ DSLR ਦਾ ਰੂਪ ਧਾਰਣ ਕਰ ਲੈਦਾ ਹੈ ਅਤੇ ਜਿਵੇਂ ਹੀ ਤੁਸੀਂ ਇਸ ਨੂੰ ਆਪਣੇ Moto Z ਸੀਰੀਜ਼ ਤਹਿਤ ਫੋਨ ਨਾਲ ਜੋੜਦੇ ਹੈ ਤਾਂ ਇਹ ਇਕ ਕੈਮਰੇ 'ਚ ਬਦਲ ਜਾਂਦਾ ਹੈ। ਇਸ ਦੇ ਮਾਧਿਅਮ ਨਾਲ ਜੂਮਿੰਗ ਵਧੀਆ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ।
Mophie Juice Pack
ਜੇਕਰ ਤੁਹਾਜੇ ਫੋਨ 'ਚ ਬੈਟਰੀ ਜਲਦੀ ਖਤਮ ਹੋਣ ਦੀ ਸਮੱਸਿਆ ਰਹਿੰਦੀ ਹੈ ਤਾਂ ਇਸ ਦਾ ਸਹੀਂ ਹੱਲ Mod ਦੁਆਰਾ ਹੈ। ਇਸ ਦੇ ਮਾਧਿਅਮ ਰਾਹੀਂ ਆਸਾਨੀ ਨਾਲ ਆਪਣੇ ਫੋਨ ਦੀ ਬੈਟਰੀ ਨੂੰ ਵਧਾ ਸਕਦੇ ਹੈ। ਇਹ Mod ਤੁਹਾਡੇ ਫੋਨ ਨੂੰ 3150mAh ਸਮੱਰਥਾ ਦੀ ਨਵੀਂ ਬੈਟਰੀ ਉਪਲੱਬਧ ਕਰਵਾ ਸਕਦੇ ਹੈ ਮਤਲਬ ਕਿ ਆਪਣੇ ਫੋਨ ਲਈ ਇਕ ਨਵੀਂ ਬੈਟਰੀ ਕਿਹਾ ਜਾ ਸਕਦਾ ਹੈ।
JBL SoundBoost 2
ਇਹ Mod ਆਪਣੇ ਆਪ 'ਚ ਕਾਫੀ ਸ਼ਾਨਦਾਰ ਹੈ ਇਹ ਕਈ ਰੰਗਾਂ 'ਚ ਤੁਹਾਨੂੰ ਮਿਲ ਜਾਵੇਗਾ। ਜਿਵੇਂ ਇਸ ਨੂੰ ਤੁਸੀਂ ਬਲੂ ਅਤੇ ਰੈੱਡ ਕਲਰ ਆਪਸ਼ਨ ਨੇ ਵੀ ਲੈ ਸਕਦੇ ਹੈ। ਇਸ 'ਚ ਤੁਹਾਨੂੰ ਅਲੱਗ ਤੋਂ ਇਕ 1000 ਐੱਮ.ਏ.ਐੱਚ ਸਮੱਰਥਾ ਦੀ ਬੈਟਰੀ ਮਿਲ ਰਹੀਂ ਹੈ, ਜੋ ਤੁਹਾਨੂੰ ਲਗਭਗ 10 ਘੰਟੇ ਦਾ ਪਲੇਅ ਬੈਕ ਉਪਲੱਬਧ ਕਰਵਾ ਸਕਦੀ ਹੈ।
Moto 360 Camera
ਕੱਲ ਹੀ Motorola ਨੇ ਆਪਣੇ ਇਕ ਨਵੇਂ ਡਿਵਾਇਸ Moto Z2 Force ਨਾਲ ਇਸ Mod ਨੂੰ ਪੇਸ਼ ਕੀਤਾ ਹੈ ਅਤੇ ਇਹ Moto ਵੱਲੋਂ ਆਇਆ ਸਭ ਤੋਂ ਲੇਟੈਸਟ Mod ਹੈ ਇਸਦੇ ਮਾਧਿਅਮ ਨਾਲ ਤੁਹਾਡੇ 4K ਕੈਪਚਰ ਕਰਨ ਦੀ ਸਮੱਰਥਾ ਮਿਲਦੀ ਹੈ। ਇਸ ਦੇ ਇਲਾਵਾ ਇਸ 'ਚ ਤੁਹਾਨੂੰ 3D ਸੁਪੋਰਟ ਵੀ ਮਿਲ ਰਿਹਾ ਹੈ ਅਤੇ ਇਸ ਨੂੰ ਫੋਨ ਨਾਲ ਕੁਨੈਕਟ ਕਰਨ ਨਾਲ ਇਹ ਆਪਣੇ ਆਪ ਹੀ ਇਸ ਨਾਲ ਜੁੜ ਜਾਂਦਾ ਹੈ ਇਸ ਲਈ ਤੁਹਾਨੂੰ ਵਾਈ-ਫਾਈ ਜਾਂ ਕਿਸੇ ਬਲੂਟੁਥ ਦੀ ਜ਼ਰੂਰਤ ਨਹੀਂ ਹੈ।
ਕਾਰ ਚਲਾਉਂਦੇ ਸਮੇਂ ਦੁਰਘਟਨਾ ਹੋਣ ਤੋਂ ਬਚਾਏਗਾ ਇਹ ਡਿਵਾਈਸ
NEXT STORY