ਜਲੰਧਰ-ਸਮਾਰਟਫੋਨਜ਼ ਨਿਰਮਾਤਾ ਕੰਪਨੀਆਂ ਨੇ ਆਫਲਾਈਨ ਮਾਰਕੀਟ 'ਚ ਸਥਿਤੀ ਮਜ਼ਬੂਤ ਬਣਾਉਣ ਲਈ ਮੁਕਾਬਲਾ ਵੱਧ ਗਿਆ ਹੈ। ਹਰ ਕੰਪਨੀ ਆਨਲਾਈਨ ਮਾਰਕੀਟ ਦੇ ਨਾਲ-ਨਾਲ ਆਫਲਾਈਨ ਮਾਰਕੀਟ 'ਚ ਹੱਕ ਜਮਾਉਣ ਲਈ ਕੋਸ਼ਿਸ ਕਰ ਰਹੀਂ ਹੈ। ਅਜਿਹਾ ਇਸ ਲਈ ਕਿਉਕਿ ਹਰ ਵਿਅਕਤੀ ਆਨਲਾਈਨ ਖਰੀਦਦਾਰੀ 'ਤੇ ਭਰੋਸਾ ਨਹੀਂ ਕਰਦਾ ਹੈ। ਚੀਨ ਦੀ ਕੰਪਨੀ ਸ਼ਿਓਮੀ ਤੋਂ ਬਾਅਦ ਹੁਣ ਲੈਨੋਵੋ ਦੀ ਮਲਕੀਅਤ ਕੰਪਨੀ ਮੋਟੋਰੋਲਾ ਨੇ ਵੀਰਵਾਰ ਨੂੰ ਦਿੱਲੀ NCR ਅਤੇ ਮੁੰਬਈ 'ਚ 6 ਮੋਟੋ ਹਬ ਲਾਂਚ ਕੀਤੇ ਹਨ ਅਤੇ ਨਾਲ ਹੀ ਕੰਪਨੀ ਇਸ ਸਾਲ ਦੇ ਅੰਤ ਤੱਕ 50 ਹਬ ਹੋਰ ਖੋਲਣ ਦੀ ਯੋਜਨਾ ਬਣਾ ਰਹੀਂ ਹੈ। ਇਹ ਹਬ ਨੋਇਡਾ ਦੇ ਗ੍ਰੇਟ ਇੰਡੀਆ ਪਲੇਸ ਅਤੇ ਲਾਜਿਕਸ ਮਾਲ , ਇੰਦਰਾਪੁਰਮ ਦੇ ਸ਼ਿਪਰਾ ਮਾਲ ਅਤੇ ਮੁੰਬਈ ਦੇ ਐਕਸਪੀਰੀਆ ਮਾਲ , ਕੋਰੋਮ ਮਾਲ ਅਤੇ ਵਿਵਨਾਮਾ ਮਾਲ 'ਚ ਖੋਲੇ ਗਏ ਹਨ।
ਕੰਪਨੀ ਦੇਵੇਗੀ ਸ਼ੁਰੂਆਤੀ ਆਫਰ-
ਮੋਟੋਰੋਲਾ ਮੋਬਿਲਿਟੀ ਦੇ ਪ੍ਰਬੰਧ ਨਿਰਦੇਸ਼ਕ ਸੁਧੀਨ ਮਾਥੁਰ ਦੁਆਰ ਕਿਹਾ ਗਿਆ ਹੈ, ''ਅਸੀਂ ਯੂਜ਼ਰਸ ਦੀ ਜ਼ਰੂਰਤ ਨੂੰ ਸਮਝਦੇ ਹਾਂ ਅਤੇ ਨਾਲ ਹੀ ਉਨ੍ਹਾਂ ਨੂੰ ਬਿਹਤਰ ਮੋਬਾਇਲ ਅਨੁਭਵ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਮੰਨਣਾ ਹੈ ਕਿ ਨਵੇਂ ਰੀਲੀਜ਼ ਚੈਨਲ ਮੋਟੋ ਹਬ ਦੇ ਲਾਂਚ ਨਾਲ ਅਸੀਂ ਗਾਹਕਾਂ ਨੂੰ ਮੋਟੋਰੋਲਾ ਦੇ ਪੂਰੇ ਪੋਰਟਫੋਲਿਓ ਤੱਕ ਪਹੁੰਚ ਮੁਹੱਈਆ ਕਰਾਵਾਗੇ। '' ਇਸ ਦੌਰਾਨ ਗਾਹਕਾਂ ਨੂੰ ਕੁਝ ਆਫਰਸ ਵੀ ਦਿੱਤੇ ਜਾਣਗੇ । ਇਸ ਦੇ ਤਹਿਤ ਮੋਟੋਰੋਲਾ E,C,G ਸੀਰੀਜ਼ ਦੇ ਨਾਲ ਮੁਫਤ ਮੋਟੋਰੋਲਾ ਐਕਸੈਸਰੀਜ਼ ਦਿੱਤੀ ਜਾਵੇਗੀ ਅਤੇ ਨਾਲ ਹੀ ਮੋਟੋ ਜ਼ੈੱਡ 2 ਪਲੇਅ ਦੇ ਮੋਡਸ 'ਤੇ 50 ਫੀਸਦੀ ਜਾ ਡਿਸਕਾਊਂਟ ਅਤੇ EMI ਆਪਸ਼ਨ ਵੀ ਦਿੱਤਾ ਜਾਵੇਗਾ।
ਮੋਟੋ ਹਬ ਸਟੋਰਾਂ 'ਚ ਯੂਜ਼ਰਸ ਲਈ ਮੋਟਰੋਲਾ ਦੇ ਸਾਰੇ ਪ੍ਰੋਡਕਟਸ ਉਪਲੱਬਧ ਕਰਵਾਏ ਜਾਣਗੇ। ਇੱਥੇ ਯੂਜ਼ਰਸ ਪ੍ਰੋਡਕਟਸ ਦਾ ਡੈਮੋ ਅਤੇ ਪੂਰਾ ਪੋਰਟਫੋਲਿਓ ਦੇਖ ਸਕਣਗੇ। ਇੱਥੇ ਉਹ ਸਾਰੇ ਡਿਵਾਈਸਸ ਮੌਜ਼ੂਦ ਹੋਣਗੇ, ਜੋ ਐਕਸਕਲੂਸਿਵਲੀ ਸਟੋਰਾਂ 'ਤੇ ਮਿਲਦੇ ਹਨ।
4ਜੀ ਡਾਊਨਲੋਡ ਸਪੀਡ ਦੇ ਮਾਮਲੇ 'ਚ ਜਿਓ ਸਭ ਤੋਂ ਅੱਗੇ
NEXT STORY