ਗੈਜੇਟ ਡੈਸਕ– ਮੋਟੋਰੋਲਾ ਅਗਲੇ ਹਫਤੇ ਭਾਰਤ ’ਚ ਆਪਣੇ ਅਪਕਮਿੰਗ Moto E40 ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਸ ਨੂੰ 12 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਇਸ ਆਉਣ ਵਾਲੇ ਸਮਾਰਟਫੋਨ ਦਾ ਟੀਜ਼ਰ ਫਲਿਪਕਾਰਟ ’ਤੇ ਜਾਰੀ ਕਰ ਦਿੱਤਾ ਹੈ ਅਤੇ ਇਸ ਗੱਲ ਦੀ ਵੀ ਪੁਸ਼ਟੀ ਹੋ ਗਈ ਹੈ ਕਿ ਇਸ ਦੀ ਵਿਕਰੀ ਇਸ ਹੀ ਪਲੇਟਫਾਰਮ ਰਾਹੀਂ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਫੋਨ ਨੂੰ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲਿਆਇਆ ਜਾਵੇਗਾ। ਇਸ ਤੋਂ ਇਲਾਵਾ ਯੂਜ਼ਰਸ ਨੂੰ ਫੋਨ ਦੇ ਰੀਅਰ ਪੈਨਲ ’ਤੇ ਫਿੰਗਰਪ੍ਰਿੰਟ ਸੈਂਸਰ ਅਤੇ ਪੰਚ-ਹੋਲ ਡਿਸਪਲੇਅ ਮਿਲੇਗੀ। ਇਸ ਦੀ ਕੀਮਤ 13,600 ਰੁਪਏ ਦੇ ਕਰੀਬ ਰੱਖੀ ਜਾ ਸਕਦੀ ਹੈ।
Moto E40 ਦੇ ਸੰਭਾਵਿਤ ਫੀਚਰਜ਼
ਡਿਸਪਲੇਅ - 6.5 ਇੰਚ ਦੀ ਪੰਚ-ਹੋਲ, 90Hz ਰਿਫ੍ਰੈਸ਼ ਰੇਟ ਦੀ ਸਪੋਰਟ
ਪ੍ਰੋਸਸੈਰ - Unisoc T700 ਆਕਟਾ-ਕੋਰ 1.8GHz
ਰੈਮ - 4 ਜੀ.ਬੀ.
ਸਟੋਰੇਜ - 64 ਜੀ.ਬੀ.
ਰੀਅਰ ਕੈਮਰਾ - 48MP (ਮੇਨ ਸੈਂਸਰ,) ਇਸ ਦੇ ਹੋਰ ਸੈਂਸਰਾਂ ਦੀ ਜਾਣਕਾਰੀ ਅਜੇ ਨਹੀਂ ਮਿਲੀ
ਬੈਟਰੀ - 5,000mAh
ਖਾਸ ਫੀਚਰ - ਫਿੰਗਰਪ੍ਰਿੰਟ ਸਕੈਨਰ, ਫੇਸ ਅਨਲਾਕ ਦੀ ਸੁਵਿਧਾ
ਕੁਨੈਕਟੀਵਿਟੀ - ਵਾਈ-ਫਾਈ, ਜੀ.ਪੀ.ਐੱਸ., ਬਲੂਟੁੱਥ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ
ਹਾਇਰ ਨੇ ਲਾਂਚ ਕੀਤੀ ਆਪਣੀ ਪਹਿਲੀ ਮੇਡ ਇਨ ਇੰਡੀਆ 2, 3 ਡੋਰ ਕਨਵਰਟੀਬਲ ਰੈਫਰੀਜਰੇਟਰ ਸੀਰੀਜ਼
NEXT STORY