ਜਲੰਧਰ- ਲੇਨੋਵੋ ਦੀ ਮਲਕੀਅਤ ਵਾਲੀ ਕੰਪਨੀ Motorola ਅੱਜ ਭਾਰਤ 'ਚ Moto M ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਇਸ ਫੁੱਲ ਮੇਟਲ ਬਾਡੀ ਸਮਾਰਟਫੋਨ ਨੂੰ ਮੁੰਬਈ 'ਚ ਆਯੋਜਿਤ ਇਕ ਇਵੈਂਟ ਦੇ ਦੌਰਾਨ ਲਾਂਚ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਨੂੰ ਚੀਨ 'ਚ ਉਪਲੱਬਧ ਕਰ ਦਿੱਤਾ ਗਿਆ ਹੈ, ਜਿੱਥੇ ਇਸ ਦੀ ਕੀਮਤ CNY 1,999 (ਕਰੀਬ 20,000 ਰੁਪਏ) ਰੱਖੀ ਗਈ ਹੈ।
ਭਾਰਤ 'ਚ ਲਾਂਚ ਹੋਣ ਵਾਲੇ Moto M ਸਮਾਰਟਫੋਨ ਵੇਰਿਅੰਟ 'ਚ 16MP ਦਾ ਰਿਅਰ ਕੈਮਰਾ ਅਤੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਨ ਵਾਲੀ 3050mAh ਬੈਟਰੀ ਮਿਲੇਗੀ। ਇਸ ਤੋਂ ਇਲਾਵਾ ਇਸ 'ਚ 5.5 ਇੰਚ ਸਾਈਜ਼ ਦੀ ਡਿਸਪਲੇ,4GB LPDDR3 RaM ਅਤੇ 2.2GHz ਆਕਟਾ-ਕੋਰ ਮੀਡੀਆਟੇਕ ਹੈਲਿਓ P15 ਪ੍ਰੋਸੈਸਰ ਦੇ ਹੋਣ ਵੀ ਦੀ ਉਮੀਦ ਹੈ।
ਯਾਤਰੀ ਵਾਹਨਾਂ ਦੀਆਂ ਕਿਮਤਾਂ 25,000 ਰੁਪਏ ਤੱਕ ਵਧਾਏਗੀ TATA Moters
NEXT STORY