ਗੈਜੇਟ ਡੈਸਕ– ਮੋਟੋਰੋਲਾ ਆਪਣੇ ਲੋਕਪ੍ਰਸਿੱਧ ਸਮਾਰਟਫੋਨ Motorola One Fusion+ ਨੂੰ ਅੱਜ ਵਿਕਰੀ ਲਈ ਉਪਲੱਬਧ ਕਰਨ ਵਾਲੀ ਹੈ। ਇਸ ਦੀ ਸੇਲ ਅੱਜ ਦੁਪਹਿਰ ਨੂੰ 12 ਵਜੇ ਫਲਿਪਕਾਰਟ ’ਤੇ ਹੋਵੇਗੀ। ਅਜੇ ਤਕ ਸੇਲ ’ਚ ਇਹ ਫੋਨ 16,999 ਰੁਪਏ ’ਚ ਮਿਲ ਰਿਹਾ ਸੀ ਪਰ ਹੁਣ ਕੰਪਨੀ ਨੇ Motorola One Fusion+ ਸਮਾਰਟਫੋਨ ਦੀ ਕੀਮਤ 500 ਰੁਪਏ ਵਧਾ ਦਿੱਤੀ ਹੈ। ਹੁਣ ਇਸ ਫੋਨ ਨੂੰ 17,499 ਰੁਪਏ ’ਚ ਖਰੀਦਿਆ ਜਾ ਸਕੇਗਾ। ਇਹ ਫੋਨ ਇਕ ਹੀ ਮਾਡਲ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ’ਚ ਆਉਂਦਾ ਹੈ। ਇਸ ਦੀ ਨਵੀਂ ਕੀਮਤ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ’ਤੇ ਵੀ ਅਪਡੇਟ ਕਰ ਦਿੱਤੀ ਗਈ ਹੈ।
Motorola One Fusion+ ਦੇ ਫੀਚਰਜ਼
ਡਿਸਪਲੇਅ - 6.5 ਇੰਚ ਦੀ HD+
ਪ੍ਰੋਸੈਸਰ - ਸਨੈਪਡ੍ਰੈਗਨ 730
ਰੈਮ - 6 ਜੀ.ਬੀ.
ਸਟੋਰੇਜ - 128 ਜੀ.ਬੀ.
ਓ.ਐੱਸ. - ਐਂਡਰਾਇਡ 10
ਰੀਅਰ ਕੈਮਰਾ - 64MP+8MP+5MP+2MP
ਫਰੰਟ ਕੈਮਰਾ - 16MP ਪਾਪ-ਅਪ ਸੈਲਫੀ
ਬੈਟਰੀ - 5,000mAh
ਕੁਨੈਕਟੀਵਿਟੀ - 4G, ਬਲੂਟੂਥ 5.0, WiFi, GPS ਅਤੇ USB ਪੋਰਟ ਟਾਈਪ-ਸੀ
ਖ਼ਾਸ ਫੀਚਰ - 15 ਵਾਟ ਫਾਸਟ ਚਾਜਿੰਗ ਸੁਪੋਰਟ
A13 ਪ੍ਰੋਸੈਸਰ ਨਾਲ ਐਪਲ ਜਲਦ ਲਾਂਚ ਕਰੇਗੀ ਕਿਫਾਇਤੀ iPad Air
NEXT STORY