ਗੈਜੇਟ ਡੈਸਕ– ਮੋਜ਼ੀਲਾ ਨੇ ਬੁੱਧਵਾਰ ਨੂੰ ਫਾਇਰਫਾਕਸ 70 ਰਿਲੀਜ਼ ਕਰ ਦਿੱਤਾ ਹੈ। ਇਸ ਅਪਡੇਟ ’ਚ ਨਵੇਂ ਪ੍ਰਾਈਵੇਸੀ ਪ੍ਰੋਟੈਕਸ਼ਨ ਅਤੇ ਬਿਹਤਰੀਨ ਪਰਫਾਰਮੈਂਸ ਮਿਲੇਗੀ। ਇਸ ਨਵੀਂ ਅਪਡੇਟ ’ਚ ਮੋਜ਼ਿਲਾ ਦਾ ਪੂਰਾ ਫੋਕਸ ਪ੍ਰਾਈਵੇਸੀ ਸੁਧਾਰ ਅਤੇ ਟ੍ਰੈਕ ਕਰਨ ਵਾਲਿਆਂ ਨੂੰ ਬਲਾਕ ਕਰਨ ਦੀ ਸੁਵਿਧਾ ਨੂੰ ਬਿਰਤਰ ਕਰਨ ’ਚ ਸੀ। ਪਿਛਲੇ ਸਾਲ ਮੋਜ਼ਿਲਾ ਨੇ ਫਾਇਰਫਾਕਸ 63 ਨੂੰ ਰਿਲੀਜ਼ ਕੀਤਾ ਸੀ। ਉਸ ਵਿਚ ਵੀ ਟ੍ਰੈਕਿੰਗ ਪ੍ਰੋਟੈਕਸ਼ਨ ਦਿੱਤਾ ਗਿਆ ਸੀ ਜੋ ਕਿ ਥਰਡ ਪਾਰਟੀ ਟ੍ਰੈਕਰ ਤੋਂ ਕੁਕੀਜ਼ ਅਤੇ ਸਟੋਰੇਜ ਐਕਸੈਸ ਨੂੰ ਬਲਾਕ ਕਰ ਦਿੰਦਾ ਹੈ। ਉਦੋਂ ਤੋਂ ਕੰਪਨੀ ਲਗਾਤਾਰ ਸੁਰੱਖਿਆ ਫੀਚਰ ’ਤੇ ਕੰਮ ਕਰ ਰਹੀ ਸੀ। ਹੁਣ ਫਾਇਰਫਾਕਸ 70 ’ਚ ਸੋਸ਼ਲ ਟ੍ਰੈਕਿੰਗ ਸਿਸਟਮ ਹੋਵੇਗਾ।
ਇਹ ਫੇਸਬੁੱਕ, ਟਵਿਟਰ ਅਤੇ ਲਿੰਕਡਇਨ ਵਰਗੀਆਂ ਸਾਈਟਾਂ ਨਾਲ ਕ੍ਰੋਸ ਟ੍ਰੈਕਿੰਗ ਕੁਕੀਜ਼ ਨੂੰ ਵੀ ਬਲਾਗ ਕਰ ਦਿਦਾ ਹੈ। ਜੇਕਰ ਤੁਸੀਂ ਆਪਣੇ ਟ੍ਰੈਕਿੰਗ ਪ੍ਰੋਟੈਕਸ਼ਨ ਸਿਸਟਮ ਨੂੰ ‘ਸਟ੍ਰਿਕਟ ਮੋਡ’ ’ਚ ਪਾ ਦਿੰਦਾ ਹੈ ਤਾਂ ਤੁਸੀਂ ਹੋਰ ਵੀ ਟ੍ਰੈਕਰਸ ਨੂੰ ਬਲਾਕ ਕਰ ਸਕਦੇ ਹੋ। ਮੋਜ਼ਿਲਾ ਨੇ ਕਿਹਾ ਕਿ ਇਸ ਵਿਚ ਇਕ ਹੋਰ ਐਨਹਾਂਸਡ ਸਕਿਓਰਿਟੀ ਫੀਚਰ ਵੀ ਹੈ ਜਿਸ ਦਾ ਨਾਂ ‘ਪ੍ਰਾਈਵੇਸੀ ਪ੍ਰੋਟੈਕਸ਼ਨ ਡੈਸ਼ਬੋਰਡ’ ਹੈ। ਇਸ ਸਕਿਓਰਿਟੀ ਫੀਚਰ ਨਾਲ ਪਤਾ ਲੱਗਦਾ ਹੈ ਕਿ ਤੁਹਾਨੂੰ ਕੌਣ ਟ੍ਰੈਕ ਕਰ ਰਿਹਾ ਹੈ ਅਤੇ ਇਹ ਤੁਹਾਨੂੰ ਉਨ੍ਹਾਂ ਨੂੰ ਸਟਾਪ ਕਰਨ ਯਾਨੀ ਰੋਕਣ ਦੀ ਸੁਵਿਧਾ ਵੀ ਦਿੰਦਾ ਹੈ।
ਟ੍ਰੈਕਿੰਗ ਪ੍ਰੋਟੈਕਸ਼ਨ ਰਿਪੋਰਟ ਦੱਸਦੀ ਹੈ ਕਿ ਕਿਸ ਨੇ ਕਿੰਨੀ ਵਾਰ ਕੁਕੀਜ਼ ਦਾ ਇਸਤੇਮਾਲ ਕਰਕੇ ਤੁਹਾਡੀ ਬ੍ਰਾਊਜ਼ਿੰਗ ਹਿਸਟਰੀ ਨੂੰ ਟ੍ਰੈਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਆਨਲਾਈਨ ਐਕਟੀਵਿਟੀ ਟਰੈਕਿੰਗ ਦੇ ਆਧਾਰ ’ਤੇ ਥਰਡ ਪਾਰਟੀ ਟ੍ਰੈਕਰਾਂ ਨੂੰ ਤੁਹਾਡੀ ਵੈੱਬ ਪ੍ਰੋਫਾਈਲ ਬਾਉਣ ’ਚ ਵੀ ਦਿੱਕਤ ਆਏਗੀ। ਦੱਸ ਦੇਈਏ ਕਿ ਮੋਜ਼ਿਲਾ ਹਰ ਦਿਨ 10 ਅਰਬ ਲੋਕਾਂ ਨੂੰ ਬਲਾਕ ਕਰ ਰਿਹਾ ਹੈ। ਨਵੇਂ ਫਾਇਰਫਾਕਸ 70 ’ਚ ਪਰਸਨਲਾਈਜ਼ਡ ਪ੍ਰਾਈਵੇਸੀ ਪਰੋਟੈਕਸ਼ਨ ਰਿਪੋਰਟ ਵੀ ਹੋਵੇਗੀ ਜੋ ਤੁਹਾਡੇ ਵੈੱਬ ਬ੍ਰਾਊਜ਼ਿੰਗ ਐਕਟੀਵਿਟੀ, ਜਿਨ੍ਹਾਂ ਟ੍ਰੈਕਰਾਂ ਨੂੰ ਬਲਾਕ ਕੀਤਾ ਗਿਆਹੈ ਉਨ੍ਹਾਂ ਦੇ ਆਧਾਰ ’ਤੇ, ਸੰਭਾਵਿਤ ਡਾਟਾ ਬ੍ਰੀਚ ਦੇ ਆਧਾਰ ’ਤੇ ਅਜਿਹਾ ਕਰਦਾ ਹੈ।
ਫਾਇਰਫਾਕਸ 70 ’ਚ ਇਕ ਨਵਾਂ ਪਾਸਵਰਡ ਮੈਨੇਜਰ ਦਾ ਫੀਚਰ ਵੀ ਹੈ ਜਿਸ ਨੂੰ ਲਾਕਵਾਈਜ਼ ਕਿਹਾ ਜਾਂਦਾ ਹੈ। ਟੈਸਟ ਫੇਜ਼ ਦੌਰਾਨ ਇਸ ਦਾ ਨਾਂ ਲਾਕਬਾਕਸ ਸੀ ਜੋ ਕਿ ਤੁਹਾਡੇ ਮੋਜ਼ਿਲਾ ਅਕਾਊਂਟ ਨਾਲ ਲਿੰਕ ਹੋ ਜਾਂਦਾ ਹੈ। ਇਸ ਬਦਲਾਅ ਤੋਂ ਬਾਅਦ ਫਾਇਰਫਾਕਸ 70 ’ਚ ਪਹਿਲਾਂ ਦੇ ਮੁਕਾਬਲੇ ਪਾਵਰ ਵੀ ਘੱਟ ਖਰਚ ਹੋਵੇਗੀ, ਇਸ ਲਈ ਹੁਣ ਇਸ ਵੈੱਬਪੇਜ ’ਤੇ ਵੀਡੀਓ ਖੋਲ੍ਹਣਾ ਜ਼ਿਆਦਾ ਆਸਾਨ ਹੋਵੇਗਾ ਕਿਉਂਕਿ ਪੇਜ ਲੋਡ ਸਪੀਡ ਵੀ ਵਧ ਜਾਵੇਗੀ।
ਸ਼ਾਓਮੀ ਨੇ ਲਾਂਚ ਕੀਤਾ ਪ੍ਰੀਮੀਅਮ HiFi hybrid ਈਅਰਫੋਨ, ਜਾਣੋ ਖੂਬੀਆਂ
NEXT STORY