ਜਲੰਧਰ- ਰਿਲਾਇੰਸ ਜੀਓ ਨੇ ਹੁਣ ਇਕ ਨਵੀਂ ਅਪਡੇਟ ਦੇ ਨਾਲ 'ਮਾਈ ਜੀਓ' ਐਪ 'ਚ ਇਕ ਵੌਇਸ ਅਸਿਸਟੈਂਟ ਜੋੜ ਦਿੱਤਾ ਹੈ। 'ਹੈਲੋ ਜੀਓ' ਨਾਂ ਦੇ ਇਸ ਨਵੇਂ ਵੌਇਸ ਅਸਿਸਟੈਂਟ ਨੂੰ ਮਾਈ ਜੀਓ ਐਂਡਰਾਇਡ ਐਪ 'ਚ ਸਭ ਤੋਂ ਉੱਪਰ ਸੱਜੇ ਕੌਨੇ 'ਤੇ ਦਿੱਤੇ ਮਾਈਕ ਆਈਕਨ ਰਾਹੀਂ ਐਕਸੈਸ ਕੀਤਾ ਜਾ ਸਕਦਾ ਹੈ। ਐਪ 'ਚ ਦਿੱਤੇ ਗਏ ਫੀਚਰ ਨੂੰ ਇਸਤੇਮਾਲ ਕਰਨ ਲਈ ਇਸ ਅਸਿਸਟੈਂਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਨਵੇਂ ਫੰਕਸ਼ਨ ਨੂੰ ਸਭ ਤੋਂ ਪਹਿਲਾਂ ਟੈਲੀਕਾਮ ਟਾਕ ਨੇ ਜਨਤਕ ਕੀਤਾ। ਇਸ ਰਿਪੋਰਟ ਮੁਤਾਬਕ 'ਹੈਲੋ ਜੀਓ' ਵੌਇਸ ਅਸਿਸਟੈਂਟ ਦਾ ਇਸਤੇਮਾਲ ਹਿੰਦੀ ਅਤੇ ਅੰਗਰੇਜੀ, ਦੋਵਾਂ ਭਾਸ਼ਾਵਾਂ ਲਈ ਕਰ ਸਕਦੇ ਹੋ। ਗੂਗਲ ਪਲੇਅ 'ਤੇ ਦਿੱਤੇ ਚੇਂਜ ਲਾਗ 'ਚ ਇਸ ਨਵੇਂ ਫੀਚਰ ਦੀ ਜਾਣਕਾਰੀ ਲਿਸਟ ਨਹੀਂ ਕੀਤੀ ਗਈ ਹੈ। ਇਸ ਤੋਂ ਸੰਕੇਤ ਮਿਲਦੇ ਹਨ ਕਿ ਅਜੇ ਫੀਚਰ ਲਈ ਅਪਡੇਟ ਨੂੰ ਲੜੀਵਾਰ ਤਰੀਕੇ ਨਾਲ ਜਾਰੀ ਕੀਤਾ ਜਾ ਰਿਹਾ ਹੈ।
ਨਵਾਂ ਵੌਇਸ ਅਸਿਸਟੈਂਟ ਕਈ ਤਰ੍ਹਾਂ ਦੇ ਕੰਮ ਕਰਦਾ ਹੈ। ਇਨ੍ਹਾਂ 'ਚ ਮੋਬਾਇਲ ਰੀਚਾਰਜ, ਬਿੱਲ ਭੁਗਤਾਨ, ਮਿਊਜ਼ਿਕ ਅਤੇ ਮੂਵੀ ਪਲੇਅ ਕਰਨਾ, ਜੀਓ ਐਪ ਖੋਲ੍ਹਣਾ ਅਤੇ ਕਾਲ ਕਰਨਾ ਸ਼ਾਮਿਲ ਹਨ। ਇਸ ਦੇ ਨਾਲ ਹੀ ਤੁਸੀਂ ਜੀਓ ਟੈਰਿਫ ਪਲਾਨ ਨਾਲ ਜੁੜੇ ਸਵਾਲ ਜਿਵੇਂ- 'ਧਨ ਧਨਾ ਧਨ ਆਫਰ ਕੀਤਾ ਹੈ?' ਦੇ ਜਵਾਬ ਪਾ ਸਕਦੇ ਹੋ। ਹੈਲੀ ਜੀਓ ਵੌਇਸ ਅਸਿਸਟੈਂਟ, ਵੌਇਸ ਕਮਾਂਡ ਦੇ ਨਾਲ ਅਲਾਰਮ ਸੈੱਟ ਕਰ ਸਕਦੇ ਹੋ। ਇਸ ਲਈ ਤੁਹਾਨੂੰ 'set the alarm [followed by the time you wish to set]' ਕਹਿਣਾ ਹੋਵੇਗਾ।
ਜਿਵੇਂ ਕਿ ਅਸੀਂ ਦੱਸਿਆ ਹੈ ਕਿ ਇਹ ਸਾਰੇ ਕੰਮ ਹਿੰਦੀ ਵੌਇਸ ਅਸਿਸਟੈਂਟ ਰਾਹੀਂ ਵੀ ਕੀਤੇ ਜਾ ਸਕਦੇ ਹੋ। ਹੈਲੀ ਜੀਓ ਅਸਿਸਟੈਂਟ 'ਚ ਜਲਦੀ ਹੀ ਦੂਜੀਆਂ ਖੇਤਰੀ ਭਾਸ਼ਾਵਾਂ ਲਈ ਵੀ ਸਪੋਰਟ ਆਉਣ ਦੀ ਉਮੀਦ ਹੈ। ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਮਾਈ ਜੀਓ ਆਈ.ਓ.ਐੱਸ. ਐਪ 'ਚ ਇਹ ਫੀਚਰ ਕਦੋਂ ਆਏਗਾ।
ਸੈਮਸੰਗ Galaxy A8 (2018) ਅਤੇ A8+ (2018) ਸਮਾਰਟਫੋਨ ਲਾਂਚ
NEXT STORY