ਜਲੰਧਰ- ਸੈਮਸੰਗ ਨੇ ਆਖਿਰਕਾਰ ਦਸੰਬਰ 2017 'ਚ ਆਪਣੀ ਏ-ਸੀਰੀਜ਼ ਦੇ ਬਹੁ-ਪ੍ਰਤੀਸ਼ਤ ਸਮਾਰਟਫੋਨਜ਼ ਗਲੈਕਸੀ ਏ8 (2018) ਅਤੇ ਗਲੈਕਸੀ ਏ8+ (2018) ਨੂੰ ਲਾਂਚ ਕਰ ਦਿੱਤਾ। ਨਵੇਂ ਫਰੰਟ ਕੈਮਰੇ ਦਿੱਤੇ ਗਏ ਹਨ, ਜੋ ਲਾਈਵ ਫੋਕਸ ਫੀਚਰ ਨਾਲ ਆਉਂਦੇ ਹਨ। ਸੈਮਸੰਗ ਦੇ ਇੰਨ੍ਹਾਂ ਦੋਵੇਂ ਨਵੇਂ ਡਿਵਾਈਸ 'ਚ ਇਨਫਿਨਿਟੀ ਡਿਸਪਲੇਅ ਹੈ ਅਤੇ ਸੈਮਸੰਗ ਦਾ ਜਾਣਿਆ-ਪਛਾਣਿਆ ਡਿਜ਼ਾਈਨ ਹੈ।
ਸੈਮਸੰਗ ਗਲੈਕਸੀ ਏ8 ਅਤੇ ਏ8+ ਫੀਚਰ -
ਸੈਮਸੰਗ ਗਲੈਕਸੀ ਏ8 (2018) ਅਤੇ ਸੈਮਸੰਗ ਗਲੈਕਸੀ ਏ8+ (2018) ਦੋਵਾਂ ਸਮਾਰਟਫੋਨ ਆਈ. ਪੀ.-68 ਸਰਟੀਫਿਕੇਸ਼ਨ ਨਾਲ ਆਉਂਦੇ ਹਨ ਅਤੇ ਇੰਨ੍ਹਾਂ 'ਚ ਸੈਮਸੰਗ ਪੇ ਦਿੱਤਾ ਗਿਆ ਹੈ। ਗਲੈਕਸੀ ਏ ਸੀਰੀਜ਼ ਦੇ ਇਹ ਪਹਿਲੇ ਸਮਾਰਟਫੋਨਜ਼ ਹਨ, ਜੋ ਗਿਅਰ ਵੀ. ਆਰ. ਹੈੱਡਸੈੱਟ ਸਪੋਰਟ ਕਰਦੇ ਹਨ। ਦੋਵੇਂ ਫੋਨ ਚਾਰ ਕਲਰ ਵੇਰੀਐਂਟ, ਬਲੈਕ, ਆਰਕਿਡ ਗ੍ਰੇਅ, ਗੋਲਡ ਅਤੇ ਬਲੂ 'ਚ ਮਿਲਣਗੇ।
ਸੈਮਸੰਗ ਗਲੈਕਸੀ ਏ8 ਅਤੇਸੈਮਸੰਗ ਗੈਲਕਸੀ ਏ8+ ਸਪੈਸੀਫਿਕੇਸ਼ਨ -
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਗਲੈਕਸੀ ਏ8 (2018) 'ਚ 5.6 ਇੰਚ ਫੁੱਲ ਐੱਚ. ਡੀ+ 2220x1080 ਪਿਕਸਲ) ਸੁਪਰ ਐਮੋਲੇਡ ਡਿਸਪਲੇਅ ਹੈ, ਜੋ 18,5:9 ਅਸਪੈਕਟ ਰੇਸ਼ਿਓ ਨਾਲ ਆਉਂਦਾ ਹੈ, ਜਦਕਿ ਗੈਲਕਸੀ ਏ8+ (2018) 'ਚ ਇਕ 6 ਇੰਚ ਫੁੱਲ ਐੱਚ. ਡੀ+ ਸੁਪਰ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਨਫਿਨਿਟੀ ਡਿਸਪੇਲਅ ਪੈਨਲ ਦੇ ਉੱਪਰ ਸੁਰੱਖਿਆ ਲਈ ਇਕ ਕਵਰਡ ਗਲਾਸ ਹੈ, ਜੋ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8+ ਦੀ ਤਰ੍ਹਾਂ ਹੈ। ਦੋਵੇਂ ਸਮਾਰਟਫੋਨ 'ਚ ਇਕ ਔਕਟਾ-ਕੋਰ ਚਿੱਪ ਹੈ। ਗੈਲਕਸੀ ਏ8 (2018) 'ਚ 4 ਜੀ. ਬੀ. ਰੈਮ, ਏ8+ (2018) 'ਚ 4 ਜੀ. ਬੀ., 6 ਜੀ. ਬੀ. ਰੈਮ ਆਪਸ਼ਨ 'ਚ ਆਉਂਦਾ ਹੈ।
ਇੰਨ੍ਹਾਂ ਹੈਂਡਸੈੱਟ 'ਚ ਅਪਰਚਰ ਐੱਫ/1.9 ਨਲਾ 16 ਮੈਗਾਪਿਕਸਲ ਫਿਕਸਡ ਫੋਕਸ ਅਤੇ ਅਪਰਚਰ ਐੱਫ/1 ਨਾਲ 8 ਮੈਗਾਪਿਕਸਲ ਸੈਂਸਰ ਦਿੱਤਾ ਗਿਆ ਹੈ। ਫੋਨ 'ਚ ਪਹਿਲਾਂ ਤੋਂ ਇਕ ਲਾਈਵ ਫੋਕਸ ਫੀਚਰ ਦਿੱਤਾ ਗਿਆ ਹੈ, ਜਿਸ ਨਾਲ ਯੂਜ਼ਰ ਸੈਲਫੀ ਪੋਰਟ੍ਰੇਚ ਮੋਡ ਲੈਣ ਤੋਂ ਬਾਅਦ ਵੀ ਬੋਕੇਹ ਇਫੈਕਟ ਐਡਜਸਟ ਕਰ ਸਕਦੇ ਹਨ। ਡਿਊਲ ਕੈਮਰਾ ਫਰੰਟ ਤੋਂ ਇਲਾਵਾ ਸਮਾਰਟਫੋਨ 'ਚ ਅਪਰਚਰ ਐੱਫ/1.7 ਲੈਂਜ਼ ਨਾਲ 16 ਮੈਗਾਪਿਕਸਲ ਦਾ ਕੈਮਰਾ ਸੈਂਸਰ ਹੈ। ਰਿਅਰ ਕੈਮਰਾ ਸੈਂਸਰ ਵੀਡੀਓ ਡਿਜੀਟਲ ਇਮੇਜ਼ ਸਟੇਬਲਾਈਜ਼ੇਸ਼ਨ ਟੈਕਨਾਲੋਜੀ ਸਪੋਰਟ ਕਰਦਾ ਹੈ ਅਤੇ ਇਸ 'ਚ ਇਕ ਹਾਈਪਰਲੈਪਸ ਅਤੇ ਫੂਡ ਮੋਡ ਵਰਗੇ ਫੀਚਰ ਹਨ।
ਇੰਨ੍ਹਾਂ ਦੋਵਾਂ ਸਮਾਰਟਫੋਨਜ਼ 'ਚ 32 ਜੀ. ਬੀ., 64 ਜੀ. ਬੀ. ਇਨਬਿਲਟ ਸਟੋਰੇਜ ਮਿਲਦਾ ਹੈ ਅਤੇ 256 ਜੀ. ਬੀ. ਤੱਕ ਮਾਈਕ੍ਰੋ ਐੱਸ. ਡੀ. ਕਾਰਡ ਦਾ ਆਪਸ਼ਨ ਮੌਜੂਦ ਹੈ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਸਮਾਰਟਫੋਨਜ਼ 'ਚ 4ਜੀ ਐੱਲ. ਟੀ. ਈ, ਵਾਈ-ਫਾਈ 802.11 ਏ. ਸੀ., ਬਲੂਟੁੱਥ 5.0, ਜੀ. ਪੀ. ਐੱਸ/ਏ-ਜੀ. ਪੀ. ਐੱਸ, ਐੱਨ, ਐੱਫ. ਸੀ. ਅਤੇ ਯੂ. ਐੱਸ. ਬੀ. ਟਾਈਪ-ਸੀ ਵਰਗੇ ਪੋਰਟ ਦਿੱਤੇ ਗਏ ਹਨ। ਇਸ ਤੋਂ ਇਲਾਵਾ ਗਲੈਕਸੀ ਏ8 (2018) 'ਚ ਇਕ 3000 ਐੱਮ. ਏ. ਐੱਚ. ਦੀ ਬੈਟਰੀ ਹੈ, ਜਦਕਿ ਗਲੈਕਸੀ ਏ8+ (2018) 'ਚ ਇਕ 3500 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਸੈਮਸੰਗ ਨੇ ਗਲੈਕਸੀ ਏ8 (2018) ਸੀਰੀਜ਼ ਦੇ ਡਿਜਾਈਨ ਦੀ ਕੀਮਤ ਦੀ ਜਾਣਕਾਰੀ ਨਹੀਂ ਦਿੱਤੀ ਹੈ, ਜਦਕਿ ਗਲੈਕਸੀ ਏ8 (2018) ਦੀ ਵਿਕਰੀ ਯੂਰਪ 'ਚ 499 ਯੂਰੋ (ਕਰੀਬ 37,750 ਰੁਪਏ), ਜਦਕਿ ਗੈਲਕਸੀ ਐੱਸ8+ ਨੂੰ 599 ਯੂਰੋ (ਕਰੀਬ 45,300 ਰੁਪਏ) 'ਚ ਉਪਲੱਬਧ ਕਰਾਇਆ ਜਾਵੇਗਾ।
'Hey Google' ਕਮਾਂਡ ਨਾਲ ਚਲੇਗਾ ਗੂਗਲ ਅਸਿਸਟੈਂਟ
NEXT STORY