ਲਾਸ ਏਂਜਲਸ (ਪ. ਸ.) : ਵਿਗਿਆਨੀਆਂ ਨੇ ਨਾਸਾ ਦੇ ਅੰਤਰਿਕਸ਼ਯਾਨ ਵਿਚ ਪ੍ਰਿਉਕਤ ਗ੍ਰਹਿ ਸੰਰਕਸ਼ਣ ਤਕਨੀਕ ਦੀ ਵਰਤੋਂ ਕਰਦੇ ਹੋਏ ਸਤਨ ਦੀ ਨਲਿਕਾ ਵਿਚ ਪਾਏ ਜਾਣ ਵਾਲੇ ਮਾਈਕ੍ਰੋਬਾਇਓਮ ਅਤੇ ਸਤੱਨ ਕੈਂਸਰ ਦੇ ਵਿਚ ਸਬੰਧ ਦਾ ਪਤਾ ਲਗਾਇਆ ਹੈ । ਇਸ ਅਨੁਸੰਧਾਨ ਵਿਚ ਭਾਰਤੀ ਮੂਲ ਦਾ ਇਕ ਵਿਗਿਆਨੀ ਵੀ ਸ਼ਾਮਿਲ ਸੀ। ਅਮਰੀਕਾ ਸਥਿਤ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬੋਰਟ੍ਰੀ ਦੇ ਪਰਾਗ ਵੈਸ਼ਪਾਇਨ ਨੇ ਕਿਹਾ, ''ਅਸੀਂ ਪਹਿਲੀ ਵਾਰ ਇਸ ਗ੍ਰਹਿ ਸੰਰਕਸ਼ਣ ਤਕਨੀਕ ਦੀ ਵਰਤੋਂ ਸਤੱਨ ਦੀ ਨਲਿਕਾ ਵਿਚ ਮੌਜੂਦ ਦ੍ਰਵ ਦੇ ਸੂਕਸ਼ਮਜੀਵਾਂ ਦੀ ਸਟੱਡੀ ਵਿਚ ਕੀਤੀ ਹੈ ।'' ਅਨੁਸੰਧਾਨ ਵਿਚ ਸਤੱਨ ਕੈਂਸਰ ਤੋਂ ਪੀੜਤ ਔਰਤਾਂ ਦੀ ਨਲਿਕਾ ਵਿਚ ਮੌਜੂਦ ਦ੍ਰਵ ਵਿਚ ਪਾਏ ਜਾਣ ਵਾਲੇ ਜੀਵਾਣੂ ਅਤੇ ਆਮ ਔਰਤਾਂ ਦੇ ਸਤੱਨ ਦੀ ਨਲਿਕਾ ਵਿਚ ਮੌਜੂਦ ਦ੍ਰਵ ਵਿਚ ਪਾਏ ਜਾਣ ਵਾਲੇ ਜੀਵਾਣੂ ਵਿਚ ਅੰਤਰ ਪਾਇਆ ਗਿਆ ।
ਅਨੁਸੰਧਾਨਕਰਤਾਵਾਂ ਨੇ ਇਸ ਤੋਂ ਪਹਿਲਾਂ ਸਤੱਨ ਦੇ ਉੱਤਕ ਵਿਚ ਜੀਵਾਣੂ ਦੇ ਅਸਤੀਤਵ ਦਾ ਪਤਾ ਲਗਾਇਆ ਸੀ। ਇਸ ਨਵੀਂ ਸਟੱਡੀ ਨਾਲ ਪਹਿਲੀ ਵਾਰ ਸਤੱਣ ਦੀ ਨਲਿਕਾ ਦੇ ਮਾਈਕ੍ਰੋਬਾਇਓਅਮ ਅਤੇ ਸਤੱਨ ਕੈਂਸਰ ਦੇ ਵਿਚ ਦਾ ਸਬੰਧ ਸਥਾਪਿਤ ਹੋਇਆ ਹੈ। ਇਸ ਸਟੱਡੀ ਨੂੰਸਾਇੰਟਿਫਿਕ ਰਿਪੋਟਰਸ ਜਰਨਲ ਵਿਚ ਪਬਲਿਸ਼ ਕੀਤਾ ਗਿਆ ਹੈ ।
ਇਹ 2,000 ਸਾਲ ਪੁਰਾਣਾ ਕੰਪਿਊਟਰ ਕਰਦਾ ਸੀ ਭਵਿੱਖਬਾਣੀ
NEXT STORY