ਗੈਜੇਟ ਡੈਸਕ– ਅਮਰੀਕਨ ਸਪੇਸ ਏਜੰਸੀ ਨਾਸਾ ਨੇ ਵਿਗਿਆਨ ਅਤੇ ਟੈਕਨਾਲੌਜੀ ਦੇ ਖੇਤਰ ’ਚ ਇਕ ਹੋਰ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਅਮਰੀਕੀ ਸਪੇਸ ਏਜੰਸੀ ਨਾਸਾ ਨੇ ਆਪਣੇ ਪਹਿਲੇ ਇਲੈਕਟ੍ਰਿਕ ਪਲੇਨ ਐਕਸ-57 ਮੈਕਸਵੇਲ ਨੂੰ ਦੁਨਿਆ ਦੇ ਸਾਹਮਣੇ ਪੇਸ਼ ਕਰ ਦਿੱਤਾ। ਗੁਜ਼ਰੇ ਦੋ ਦਸ਼ਕਾਂ ’ਚ ਇਹ ਨਾਸਾ ਦਾ ਪਹਿਲਾ ਅਜਿਹਾ ਐਕਸ-ਜਹਾਜ਼ ਹੈ, ਜਿਸ ’ਚ ਲੋਕ ਸਵਾਰ ਹੋ ਕੇ ਸਫਰ ਕਰ ਸਕਣਗੇ। ਨਾਵਾ ਨੇ ਕਿਹਾ ਹੈ ਕਿ ਇਸ ਪਲੇਨ ਦੀ ਪਹਿਲੀ ਉਡਾਣ ਲਈ ਅਜੇ ਸਮਾਂ ਲੱਗੇਗਾ।
ਭਵਿੱਖ ’ਚ ਆਮ ਲੋਕਾਂ ਲਈ ਆਵਾਜਾਈ ਨੂੰ ਹੋਰ ਆਸਾਨ ਬਣਾਏਗਾ
ਦੋ ਅਕਤੂਬਰ ਨੂੰ ਕੈਲੀਫੋਰਨੀਆ ਸਥਿਤ ਇੰਪੀਰਿਕਲ ਸਿਸਟਮ ਐਰੋਸਪੇਸ (ਐੱਸ. ਏਰੋ.) ਨੇ ਨਾਸਾ ਨੂੰ ਪੂਰੀ ਤਰ੍ਹਾਂ ਨਾਲ ਬਿਜਲੀ (ਇਲੈਕਟ੍ਰਿਕ ਪਾਵਰ) ਨਾਲ ਸੰਚਾਲਿਤ ਪਹਿਲਾ ਪ੍ਰਾਯੋਗਿਕ ਐਕਸ-57 ਸੌਂਪ ਦਿੱਤਾ ਸੀ। ਇਸ ਜਹਾਜ਼ ਨੂੰ ਇਟਲੀ ਦੇ ਟੈੱਕ ਨਾਂ ਪੀ2006ਟੀ ਪਲੇਨ ਦੇ ਸਮਾਨ ਬਣਾਇਆ ਗਿਆ ਹੈ ਨਾਸਾ ਅਨੁਸਾਰ ਐਕਸ-57 ਪ੍ਰੋਜੈਕਟ ਦਾ ਮੁੱਖ ਟੀਚਾ ਤੇਜੀ ਨਾਲ ਉੱਭਰ ਰਹੇ ਇਲੈਕਟ੍ਰਿਕ ਏਅਰਕਰਾਫਟ ਬਾਜ਼ਾਰਾਂ ਦੇ ਸਰਟੀਫਿਕੇਸ਼ਨ ਲਈ ਮਾਨਕ ਤੈਅ ਕਰਨਾ ਹੈ। ਇਸ ਦੇ ਲਈ ਨਾਸਾ ਨਿਆਮਕ ਏਜੰਸੀਆਂ ਨੂੰ ਪਲੇਨ ਦਾ ਇਲੈਕਟਿ੍ਰਕ ਪ੍ਰੋਪਲਸ਼ਨ ਕੇਂਦਰਿਤ ਡਿਜ਼ਾਈਨ ਵੀ ਸਾਂਝਾ ਕਰੇਗੀ। ਨਾਸਾ ਨੇ ਕਿਹਾ ਕਿ ਇਹ ਜਹਾਜ਼ ਭਵਿੱਖ ’ਚ ਆਮ ਲੋਕਾਂ ਲਈ ਆਵਾਜਾਈ ਨੂੰ ਹੋਰ ਆਸਾਨ ਬਣਾਏਗਾ। ਅਮਰੀਕਨ ਸਪੇਸ ਏਜੰਸੀ ਨਾਸਾ ਦਾ ਐਕਸ-57 ਜਹਾਜ਼ ਕਈ ਮਾਅਨਿਆਂ ’ਚ ਖਾਸ ਹੈ। ਇਸ ’ਚ ਰਿਚਾਰਜ਼ ਹੋ ਸਕਣ ਵਾਲੀ ਲਿਥੀਅਮ-ਆਇਨ ਬੈਟਰੀ ਦੀ ਵਰਤੋਂ ਕੀਤੀ ਹੈ।
ਇਸ ਪਲੇਨ ਬਾਰੇ ਕੁਝ ਖਾਸ ਗੱਲਾਂ :
ਇਸ ਪਲੇਨ ਦੇ ਨਿਰਮਾਣ ’ਚ 20 ਸਾਲ ਦਾ ਸਮਾਂ ਲੱਗਾ। ਇਸ ਜਹਾਜ਼ ’ਚ ਚਾਰ ਲੋਕ ਉਡ਼ਾਨ ਭਰ ਸੱਕਦੇ ਹਨ। ਇਸ ਏਅਰ ਪਲੇਨ ਦੀ ਖਾਸ ਗੱਲ ਇਹ ਹੈ ਕਿ ਇਸ ’ਚ ਦੋ 14-ਇਲੇਕਟਿ੍ਰਕ ਮੋਟਰਾਂ ਦੀ ਵਰਤੋਂ ਕੀਤੀ ਗਈ ਹੈ ਜੋ ਇਸ ਨੂੰ ਪ੍ਰੋਪੇਲ ਕਰਣ ’ਚ ਮਦਦ ਕਰਦਾ ਹੈ । ਇਸ ਜਹਾਜ਼ ਨਾਲ ਕਾਰਬਨ ਦਾ ਉਤਸਰਜਨ ਨਹੀਂ ਹੋਵੇਗਾ। ਜਿਸ ਨੂੰ ਵਾਤਾਵਰਣ ਦੇ ਲਿਹਾਜ਼ ਨਾਲ ਕਾਫ਼ੀ ਬਿਹਤਰ ਮੰਨਿਆ ਜਾ ਰਿਹਾ ਹੈ। ਭਵਿੱਖ ’ਚ ਇਸ ਦੀ ਵਰਤੋਂ ਅਰਬਨ ਟੈਕਸੀ ਦੇ ਰੂਪ ’ਚ ਕੀਤਾ ਜਾਵੇਗਾ। ਮਾਰਕੀਟ ’ਚ ਲਿਆਉਣ ਤੋਂ ਪਹਿਲਾਂ ਸਰਟੀਫਿਕੇਸ਼ਨ ਸਟੈਂਡਰਡ ਦੀ ਪਾਲਣਾ ਜਰੂਰੀ ਹੈ। ਏਅਰਪਲੇਨ ਦੀ ਪਹਿਲੀ ਟੈਸਟ ਉਡ਼ਾਨ 2020 ’ਚ ਕੀਤੀ ਜਾ ਸਕਦੀ ਹੈ।
Realme 6 ਦੀ ਕੀਮਤ ਤੇ ਲਾਈਵ ਫੋਟੋ ਹੋਈ ਲੀਕ
NEXT STORY