ਗੈਜੇਟ ਡੈਸਕ– ਐਂਡਰਾਇਡ ਯੂਜ਼ਰਸ ਲਈ ਨੈੱਟਫਲਿਕਸ ਨੇ ਆਪਣੇ ਪਲੇਟਫਾਰਮ ’ਤੇ ਤਿੰਨ ਨਵੀਆਂ ਫ੍ਰੀ ਗੇਮਾਂ ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਆਪਣੀ ਗੇਮਿੰਗ ਲਿਸਟ ’ਚ Wonderputt Forever, Knittens ਅਤੇ Dominoes Cafe ਗੇਮਜ਼ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਤਿੰਨਾਂ ਗੇਮਾਂ ਦੇ ਜੁੜਨ ਨਾਲ ਹੁਣ ਕੁੱਲ ਗੇਮਾਂ ਦੀ ਗਿਣਤੀ 10 ਹੋ ਗਈ ਹੈ।
ਇਸ ਤੋਂ ਪਹਿਲਾਂ ਕੰਪਨੀ Stranger Things: 1984, Stranger Things 3: The Game, Shooting Hoops, Card Blast, Teeter Up, Asphalt Xtreme ਅਤੇ Bowling Ballers ਵਰਗੀਆਂ ਗੇਮਾਂ ਲਾਂਚ ਕਰ ਚੁੱਕੀ ਹੈ ਜਿਨ੍ਹਾਂ ਨੂੰ ਵਿਊਰਜ਼ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਨਵੀਆਂ ਗੇਮਾਂ ਨੂੰ ਵੀ ਨੈੱਟਫਲਿਕਸ ਸਬਸਕ੍ਰਾਈਬਰਜ਼ ਬਿਨਾਂ ਕਿਸੇ ਵਾਧੂ ਲਾਗਤ ਦੇ ਡਾਊਨਲੋਡ ਕਰ ਸਕਦੇ ਹਨ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਨੈੱਟਫਲਿਕਸ ਜਲਦ ਹੀ ਆਈ.ਓ.ਐੱਸ. ’ਤੇ ਇਨ੍ਹਾਂ ਨਵੀਆਂ ਗੇਮਾਂ ਨੂੰ ਰਿਲੀਜ਼ ਕਰ ਸਕਦੀ ਹੈ।
ਨੈੱਟਫਲਿਕਸ ਦੁਆਰਾ ਇਨ੍ਹਾਂ ਗੇਮਾਂ ਨੂੰ ਸ਼ਾਮਲ ਕਰਨ ਦੀ ਜਾਣਕਾਰੀ Android Police ਦੁਆਰਾ ਦਿੱਤੀ ਗਈ ਹੈ। ਨੈੱਟਫਲਿਕਸ ਆਪਣੇ ਪਲੇਟਫਾਰਮ ’ਤੇ ਮੋਬਾਇਲ ਗੇਮਾਂ ਖੇਡਣ ਲਈ ਕੋਈ ਵਾਧੂ ਚਾਰਜ ਨਹੀਂ ਲੈ ਰਹੀ। ਸਬਕ੍ਰਾਈਬਰਾਂ ਲਈ ਇਹ ਗੇਮਾਂ ਬਿਲਕੁਲ ਮੁਫ਼ਤ ’ਚ ਉਪਲੱਬਧ ਹਨ। ਇਸ ਲਈ ਜੇਕਰ ਤੁਸੀਂ ਇਕ ਨੈੱਟਫਲਿਕਸ ਸਬਸਕ੍ਰਾਈਬਰ ਹੋ ਤਾਂ ਤੁਸੀਂ ਇਨ੍ਹਾਂ ਦਾ ਮਜ਼ਾ ਲੈ ਸਕਦੇ ਹੋ. ਨੈੱਟਫਲਿਕਸ ਨੇ ਸਭ ਤੋਂ ਪਹਿਲਾਂ ਆਪਣੇ ਪਲੇਟਫਾਰਮ ’ਤੇ ਪਿਛਲੇ ਮਹੀਨੇ ਐਂਡਰਾਇਡ ਲਈ ਅਤੇ ਇਕ ਹਫਤੇ ਬਾਅਦ ਆਈ.ਓ.ਐੱਸ. ਲਈ ਗੇਮਾਂ ਪੇਸ਼ ਕੀਤੀਆਂ।
ਭਾਰਤ ’ਚ ਲਾਂਚ ਹੋਇਆ Redmi Note 10S ਦਾ ਨਵਾਂ ਸਟੋਰੇਜ ਮਾਡਲ, ਜਾਣੋ ਕੀਮਤ
NEXT STORY