ਜਲੰਧਰ— ਨਿਊਯਾਰਕ ਆਧਾਰਿਤ Neverware ਦਾ ਮਿਸ਼ਨ ਤੁਹਾਡੇ ਪੁਰਾਣੇ ਕੰਪਿਊਟਰ ਦੀ ਮਦਦ ਕਰਨਾ ਹੈ। ਕਲਾਊਡਰੇਡੀ ਇਕ ਕਸਟਮ ਓ.ਐੱਸ. ਹੈ ਜੋ ਤੁਹਾਡੇ ਪੁਰਾਣੇ ਕੰਪਿਊਟਰ ਅਤੇ ਲੈਪਟਾਪ ਨੂੰ ਨਵੀਂ ਜ਼ਿੰਦਗੀ ਦੇਵੇਗਾ। ਕੰਪਨੀ ਦਾ ਦਾਅਵਾ ਹੈ ਕਿ ਉਸ ਨੇ ਪਹਿਲਾਂ ਹੀ ਵਿਸ਼ਵ ਭਰ 'ਚ 75,000 ਤੋਂ ਜ਼ਿਆਦਾ ਵਿੰਡੋਜ਼ ਅਤੇ ਮੈਕ ਕੰਪਿਊਟਰਾਂ ਨੂੰ ਇਸ ਕਸਟਮ ਓ.ਐੱਸ. 'ਚ ਤਬਦੀਲ ਕਰ ਦਿੱਤਾ ਹੈ ਅਤੇ ਇਹ ਡਿਊਲ ਬੂਟ ਸਪੋਰਟ ਕਲਾਊਡਰੇਡੀ ਦੇ ਨਾਲ ਬਿਹਤਰ ਹੈ।
ਇਸ ਹਫਤੇ Neverware ਨੇ ਕਲਾਊਡਰੇਡੀ ਦੇ ਨਵੇਂ ਵਰਜਨ ਦਾ ਐਲਾਨ ਕੀਤਾ ਹੈ ਜੋ ਸਕੂਲਾਂ ਅਤੇ ਉਨ੍ਹਾਂ ਵਿਅਕਤੀਆਂ ਲਈ ਹੋਵੇਗਾ ਜੋ ਆਪਣੇ ਕੰਪਿਊਟਰ ਅਤੇ ਲੈਪਟਾਪ ਦੀ ਜ਼ਿਆਦਾ ਵਰਤੋਂ ਕਰਦੇ ਹਨ। ਕਲਾਊਡਰੇਡੀ ਤੁਹਾਡੀ ਵਿੰਡੋਜ਼ 7, ਵਿੰਡੋਜ਼ 8 ਅਤੇ ਵਿੰਡੋਜ਼ 10 ਮਸ਼ੀਨਾਂ 'ਚ ਇੰਸਟਾਲ ਹੋ ਸਕਦਾ ਹੈ। ਨਵੇਂ ਕ੍ਰੋਮਬੁੱਕਸ ਅਤੇ ਕ੍ਰੋਮ ਓ.ਐੱਸ. 'ਤੇ ਆਧਾਰਿਤ ਕੰਪਿਊਟਰ ਜਿਨ੍ਹਾਂ 'ਚ ਬਿਹਤਰੀਨ ਫੀਚਰਜ਼ ਦਿੱਤੇ ਗਏ ਹਨ ਠੀਕ ਉਸੇ ਤਰ੍ਹਾਂ ਪੁਰਾਣੇ ਕੰਪਿਊਟਰ ਅਤੇ ਲੈਪਟਾਪ 'ਚ ਓਪਨ ਸੋਰਸ ਕ੍ਰੋਮ ਓ.ਐੱਸ. ਆਰਾਮ ਨਾਲ ਕੰਮ ਕਰੇਗਾ।
ਕੰਪਨੀ ਮੁਤਾਬਕ ਬਹੁਤ ਸਾਰੇ ਲੈਪਟਾਪਸ ਜਿਨ੍ਹਾਂ 'ਚ Apple MacBook, Asus EeePC, Dell Inspiron 15, Dell Lattitude E5430, HP Probook s, HP Elitebook, HP Compaq, Lenovo Thinkpad, Lenovo Ideapad, Toshiba Satellite C55-B5100 ਸ਼ਾਮਲ ਹਨ ਨੂੰ ਕਲਾਊਡਰੇਡੀ ਦਾ ਸਪੋਰਟ ਮਿਲ ਸਕਦਾ ਹੈ। ਹਾਲਾਂਕਿ ਡਿਊਲ ਬੂਟ ਫੰਕਸ਼ਨੇਲਿਟੀ ਕੁਝ ਸੀਮਿਤ ਮਾਡਲਸ 'ਚ ਹੀ ਉਪਲੱਬਧ ਹੋਵੇਗੀ, ਇਨ੍ਹਾਂ ਸਪੈਸ਼ਲ ਮਾਡਲਸ 'ਚ ”569 ਦੀ ਲੋੜ ਹੈ।
ਇਸ ਐਪ ਦੀ ਮਦਦ ਨਾਲ 30 ਫੀਸਦੀ ਤੱਕ ਘੱਟ ਹੋ ਜਾਵੇਗਾ ਇੰਟਰਨੈੱਟ ਦਾ ਬਿਲ
NEXT STORY