ਜਲੰਧਰ : ਕੈਨਨ ਨੇ ਅੱਜ ਨਵੇਂ ਡੀ. ਐੱਸ. ਐੱਲ. ਆਰ. ਕੈਮਰੇ ਈ. ਓ. ਐੱਸ. 5ਡੀ ਮਾਰਕ 4(EOS 5D Mark IV) ਤੋਂ ਪਰਦਾ ਚੁੱਕ ਦਿੱਤਾ ਹੈ। ਕੈਨਨ ਦਾ ਇਹ ਲੇਟੈਸਟ ਪ੍ਰੋਫੈਸ਼ਨਲ ਡੀ. ਐੱਸ. ਐੱਲ. ਆਰ. ਦੇਖਣ 'ਚ ਪੁਰਾਣੇ ਕੈਮਰੇ (ਈ. ਓ. ਐੱਸ. 5ਡੀ ਮਾਰਕ 3) ਦੀ ਤਰ੍ਹਾਂ ਲੱਗਦਾ ਹੈ ਪਰ ਇਸ 'ਚ ਨਵੇਂ ਫੀਚਰਸ ਐਡ ਕੀਤੇ ਗਏ ਹਨ।
ਫੋਟੋ ਅਤੇ ਵੀਡੀਓ ਸਮਰਥਾ : ਲਗਾਤਾਰ ਸ਼ੂਟਿੰਗ ਦੌਰਾਨ 7 ਫ੍ਰੇਮਜ਼ ਪ੍ਰਤੀ ਸੈਕਿੰਡ 'ਤੇ ਸ਼ੂਟਿੰਗ ਕਰ ਸਕਦੇ ਹਨ ਜਦਕਿ ਮਾਰਕ 3 'ਚ 6 ਫ੍ਰੇਮਜ਼ ਪ੍ਰਤੀ ਸੈਕੰਡ 'ਤੇ ਸ਼ੂਟ ਕਰ ਸਕਦੇ ਸਨ, ਜਿਥੋਂ ਤਕ ਵੀਡੀਓ ਰਿਕਾਰਡਿੰਗ ਦੀ ਗੱਲ ਹੈ ਤਾਂ ਇਹ ਕੈਮਰਾ 4ਕੇ 'ਤੇ 23.98, 24, 25 ਅਤੇ 30 ਫ੍ਰੇਮਜ਼ ਪ੍ਰਤੀ ਸੈਕਿੰਡ 'ਤੇ ਸ਼ੂਟਿੰਗ ਅਤੇ 61 ਪੁਆਇੰਟਸ 'ਤੇ ਆਪਣੇ-ੇ ਆਪ ਫੋਕਸ ਵੀ ਕਰ ਸਕਦਾ ਹੈ। ਇਸ ਕੈਮਰੇ ਦੀ ਆਈ. ਐੱਸ. ਓ ਰੇਂਜ 100-32,000 ਤਕ ਹੈ।
ਸੈਂਸਰ
ਇਸ ਫਲੈਗਸ਼ਿਪ ਕੈਮਰੇ 'ਚ 30.4 ਮੈਗਾਪਿਕਸਲ ਦਾ ਫੁਲ ਫ੍ਰੇਮ ਸੀ. ਐੱਮ. ਓ. ਐੱਸ. ਸੈਂਸਰ ਲੱਗਾ ਹੈ ਜਿਸਦੇ ਨਾਲ ਡਿਜਿਕ 6+ ਪ੍ਰੋਸੈਸਰ ਲੱਗਾ ਹੈ। ਇਸ ਤੋਂ ਇਲਾਵਾ ਇਸ ਵਾਰ 4ਕੇ ਵੀਡੀਓ ਰਿਕਾਰਡਿੰਗ ਦਾ ਆਪਸ਼ਨ ਵੀ ਦਿੱਤਾ ਗਿਆ ਹੈ।
ਕੈਨਨ 7ਡੀ ਮਾਰਕ 2 ਅਤੇ ਨਵੇਂ 80ਡੀ ਵਾਂਗ 5ਡੀ ਮਾਰਕ 4 'ਚ ਕੈਨਨ ਦਾ ਡੁਅਲ ਪਿਕਸਲ ਸੀ. ਐੱਮ. ਓ. ਐੱਸ. ਐੱਫ. ਸੈਂਸਰ ਲੱਗਾ ਹੈ, ਜਿਸ ਨਾਲ ਵੀਡੀਓ ਰਿਕਾਰਡਿੰਗ ਕਰਦੇ ਸਮੇਂ ਸਬਜੈਕਟ ਨੂੰ ਟਰੈਕ ਕਰਨ 'ਚ ਆਸਾਨੀ ਹੁੰਦੀ ਹੈ,ਜਿਥੇ ਨਿਕਾਨ ਡੀ5 ਯੂ. ਐੱਚ. ਡੀ. (3,840x2,160) 'ਚ ਵੀਡੀਓ ਰਿਕਾਰਡ ਕਰਦਾ ਹੈ ,ਉਥੇ ਕੈਨਨ ਦਾ ਇਹ ਕੈਮਰਾ 4ਕੇ 'ਤੇ ਡੀ. ਸੀ. ਆਈ. ਰੈਜ਼ੋਲਿਊਸ਼ਨ (4096x2160) 'ਤੇ ਵੀਡੀਓ ਸ਼ੂਟ ਕਰ ਸਕਦਾ ਹੈ। ਇਕ ਹੋਰ ਹਾਈਲਾਈਟਦੀਗੱਲ ਕਰੀਏ ਤਾਂ ਇਸ 'ਚ ਟੱਚਸਕ੍ਰੀਨ ਵੀ ਲੱਗੀ ਹੈ।
ਇਹ ਫੀਚਰਜ਼ ਵੀ ਮਿਲਣਗੇ
ਇਸ ਕੈਮਰੇ ਨਾਲ ਕੰਪੈਕਟ ਫਲੈਸ਼ ਅਤੇ ਐੱਸ. ਡੀ. ਕਾਰਡ ਦੋਵੇਂ ਆਉਂਦੇ ਹਨ। ਇਹ 5ਡੀ ਸੀਰੀਜ਼ ਦਾ ਪਹਿਲਾ ਕੈਮਰਾ ਹੈ, ਜਿਸ 'ਚ ਵਾਈ-ਫਾਈ, ਐੱਨ. ਐੱਫ. ਸੀ. ਅਤੇ ਜੀ. ਪੀ. ਐੱਸ. ਜਿਵੇਂ ਫੀਚਰਜ਼ ਦਿੱਤੇ ਗਏ ਹਨ। ਕੈਨਨ ਮੁਤਾਬਕ ਜੀ. ਪੀ. ਐੱਸ. ਨੂੰ ਈ. ਓ. ਐੱਸ. ਯੂਜ਼ਰ ਨੂੰ ਧਿਆਨ 'ਚ ਰੱਖ ਕੇ ਲਗਾਇਆ ਗਿਆ ਹੈ।
ਕੀਮਤ ਅਤੇ ਉਪਲਬਧਤਾ
- ਇਹ ਕੈਮਰਾ ਸਤੰਬਰ 'ਚ ਕੌਮਾਂਤਰੀ ਬਾਜ਼ਾਰ 'ਚ ਆਏਗਾ।
- ਸਿਰਫ ਕੈਮਰੇ ਦੀ ਕੀਮਤ 3,499 ਡਾਲਰ (ਲਗਭਗ 2,34,592 ਰੁਪਏ)
- ਈ ਐੱਫ 24-90 ਐੱਮ. ਐੱਮ. ਐੱਫ/4ਐੱਲ. ਲੈਂਜ਼ ਕਿਟ ਦੇ ਨਾਲ, ਇਸ ਦੀ ਕੀਮਤ 4,399 ਡਾਲਰ (ਲਗਭਗ 2,94,932 ਰੁਪਏ)
- ਈ ਐੱਫ 24-105 ਐੱਮ. ਐੱਮ. ਐੱਫ/4 ਐੱਲ. ਆਈ. ਐੱਸ. 2 ਯੂ. ਐੱਸ. ਐੱਮ. ਲੈਂਜ਼ ਕਿਟ ਨਾਲ ਈ. ਓ. ਐੱਸ. 5 ਡੀ ਮਾਰਕ 4 ਦੀ ਕੀਮਤ 4,599 ਡਾਲਰ (ਲਗਭਗ 3,08,342 ਰੁਪਏ)।
ਬਿਨਾਂ ਬੈਟਰੀ ਦੇ ਚੱਲਣ ਵਾਲਾ ਪਹਿਲਾ ਸਾਫਟ ਆਕਟੋਪਸ ਵਰਗਾ ਰੋਬੋਟ
NEXT STORY