ਜਲੰਧਰ - ਸਾਬ ਨੇ ਨਵੀਂ ਪੀੜ੍ਹੀ ਦਾ ਮਲਟੀ-ਰੋਲ ਫਾਈਟਰ ਜੈੱਟ ਪੇਸ਼ ਕੀਤਾ ਹੈ। ਗ੍ਰਿਪੇਨ ਈ (Gripen E) ਪ੍ਰੋਟੋਟਾਈਪ 39-8 ਸਮਾਰਟ ਫਾਈਟਰ ਕੰਪਨੀ ਦੀ ਲੇਟੈਸਟ ਪ੍ਰੋਡਕਸ਼ਨ ਹੈ । ਸਾਬ ਮੁਤਾਬਕ ਸਿੰਗਲ ਸਿਟਰ ਗ੍ਰਿਪੇਨ ਈ ਇਸ ਦੇ (ਗ੍ਰਿਪੇਨ) ਪੁਰਾਣੇ ਵਰਜ਼ਨ ਤੋਂ ਜ਼ਿਆਦਾ ਐਡਵਾਂਸ ਹੈ। ਇਸ ਵਿਚ ਵੱਧ ਤੋਂ ਵੱਧ ਰੇਂਜ ਅਤੇ ਸਹਿਣਸ਼ੀਲਤਾ ਦੇ ਨਾਲ-ਨਾਲ ਉੱਨਤ ਹਥਿਆਰ ਅਤੇ ਇਲੈਕਟ੍ਰਾਨਿਕ ਤਰੀਕੇ ਨਾਲ ਲੜਨ ਦੀ ਸਮਰੱਥਾ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਸਾਬ ਗਰੁੱਪ ਇਕ ਸਵੀਡਿਸ਼ ਐਰੋਸਪੇਸ ਅਤੇ ਡਿਫੈਂਸ ਕੰਪਨੀ ਹੈ, ਜਿਸ ਦੀ ਸਥਾਪਨਾ 1937 ਵਿਚ ਹੋਈ ਸੀ । ਇਸ ਦੇ ਨਾਲ ਹੀ 1947 ਤੋਂ 1990 ਇਹ ਤੱਕ ਇਹ ਕੰਪਨੀ ਦੀ ਆਟੋਮੋਬਾਇਲ ਨਿਰਮਾਤਾ ਸਾਬ ਆਟੋਮੋਟਾਇਲ ਦੇ ਤੌਰ 'ਤੇ ਇਕ ਮੂਲ ਕੰਪਨੀ ਸੀ ।
ਲਾਈਟਵੇਟ ਅਤੇ ਤੇਜ਼
ਗ੍ਰਿਪੇਨ ਲਾਈਨ ਦਾ ਇਹ 6ਵਾਂ ਵੈਰੀਅੰਟ ਹੈ। ਗ੍ਰਿਪੇਨ ਈ ਨੂੰ ਬੇਸਿਕ ਡਿਜ਼ਾਈਨ ਦੇ ਨਾਲ ਲਾਈਟਵੇਟ ਅਤੇ ਤੇਜ਼ੀ ਨਾਲ ਬਦਲਾਅ ਲਈ ਚੁਸਤ ਲੜਾਕੂ ਜਹਾਜ਼ ਬਣਾਇਆ ਗਿਆ ਹੈ ਅਤੇ ਇਹ ਛੋਟੇ ਹਵਾਈ ਅੱਡਿਆਂ ਅਤੇ ਇਥੋਂ ਤੱਕ ਕਿ ਸੜਕਾਂ ਤੋਂ ਸੰਚਾਲਿਤ ਹੋਣ ਦੀ ਸਮਰੱਥਾ ਵੀ ਰੱਖਦਾ ਹੈ। ਘੱਟ ਰੱਖ-ਰਖਾਅ ਵਾਲੇ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਗਿਆ ਗ੍ਰਿਪੇਨ ਈ ਲਗਭਗ 50 ਸਾਲ ਦੀ ਸਰਵਿਸ ਦੇ ਸਕੇਗਾ। ਇਸ ਦੇ ਨਾਲ ਇਸ ਵਿਚ ਫਲੈਕਸੀਬਲ ਹਾਰਡਵੇਅਰ ਅਤੇ ਵੱਡੀ ਗਿਣਤੀ ਵਿਚ ਮੌਜੂਦਾ ਸਮੇਂ ਦੇ ਲਗਭਗ ਸਾਰੇ ਹਥਿਆਰਾਂ ਨੂੰ ਫਿੱਟ ਕੀਤਾ ਜਾ ਸਕਦਾ ਹੈ ।
ਲੋੜ ਵੇਲੇ 1 ਘੰਟੇ ਵਿਚ ਬਦਲਿਆ ਜਾ ਸਕਦੈ ਇੰਜਣ : 50 ਫੁੱਟ ਲੰਬੇ ਅਤੇ 28 ਫੁੱਟ ਚੌੜੇ ਖੰਭਾਂ ਨਾਲ ਗ੍ਰਿਪੇਨ ਈ ਜ਼ਿਆਦਾ ਵੱਡਾ ਜੈੱਟ ਤਾਂ ਨਹੀਂ ਹੈ ਪਰ 16,500 ਕਿਲੋਗ੍ਰਾਮ ਭਾਰ ਨਾਲ ਟੇਕ ਆਫ ਕਰ ਸਕਦਾ ਹੈ। ਮਿਸ਼ਨ ਸਮੇਂ ਇਹ 10 ਮਿੰਟ ਵਿਚ ਤਿਆਰ ਹੋ ਸਕਦਾ ਹੈ ਅਤੇ ਲੋੜ ਵੇਲੇ ਇਸਦੇ ਇੰਜਣ ਨੂੰ 1 ਘੰਟੇ ਵਿਚ ਬਦਲਿਆ ਜਾ ਸਕਦਾ ਹੈ।
ਉੱਡਦੇ ਸਮੇਂ ਭਰ ਸਕਦਾ ਹੈ ਫਿਊਲ
ਗ੍ਰਿਪੇਨ ਈ ਵਿਚ ਵੀ ਡੈਲਟਾ ਵਿੰਗ, ਕਨਾਰਡ ਕਨਫਿਗ੍ਰੇਸ਼ਨ ਅਤੇ ਫਲਾਈ-ਬਾਏ-ਵਾਇਰ ਫਲਾਈਟ ਏਵਯੋਨਿਕਸ (ਏਵਯੋਨਿਕਸ ਇਕ ਇਲੈਕਟ੍ਰਿਕ ਸਿਸਟਮ ਹੈ, ਜਿਸ ਦੀ ਵਰਤੋਂ ਏਅਰਕ੍ਰਾਫਟ, ਆਰਟੀਫਿਸ਼ੀਅਲ ਸੈਟੇਲਾਈਟ ਅਤੇ ਸਪੇਸਕ੍ਰਾਫਟ ਵਿਚ ਕੀਤੀ ਜਾਂਦੀ ਹੈ) ਦੀ ਵਰਤੋਂ ਕੀਤੀ ਹੈ ਪਰ ਪੁਰਾਣੇ ਵਰਜ਼ਨ ਦੇ ਮੁਕਾਬਲੇ ਇਹ ਫਿਊਲ ਦੀ ਬਚਤ ਵੱਧ ਕਰਦਾ ਹੈ । ਜਨਰਲ ਇਲੈਕਟ੍ਰਿਕ ਐੱਫ414ਜੀ ਜੈੱਟ ਇੰਜਣ 20 ਫ਼ੀਸਦੀ ਤੱਕ ਜ਼ਿਆਦਾ ਥ੍ਰਸਟ ਪੈਦਾ ਕਰਦਾ ਹੈ। ਇਸ ਵਿਚ ਇਨ-ਫਲਾਈਟ (ਉੱਡਦੇ ਸਮੇਂ) ਫਿਊਲ ਭਰਨ ਦੀ ਸਮਰੱਥਾ ਹੈ ਅਤੇ ਇਹ ਨਾਟੋ ਕੰਪੈਟੀਬਲ ਹੈ ।
2019 ਵਿਚ ਹੋ ਸਕਦੈ ਸੇਵਾ ਲਈ ਹਾਜ਼ਰ
ਪੁਰਾਣੇ ਗ੍ਰਿਪੇਨ ਜੈੱਟਸ ਤਾਂ ਸਵੀਡਨ, ਸਾਊਥ ਅਫਰੀਕਾ, ਚੈੱਕ ਰਿਪਬਲਿਕ, ਹੰਗਰੀ ਅਤੇ ਥਾਈਲੈਂਡ ਦੀ ਫੋਰਸ ਵਿਚ ਆਪਣੀ ਸਰਵਿਸ ਦੇ ਰਹੇ ਹਨ ਪਰ ਗ੍ਰਿਪੇਨ ਈ ਜੈੱਟਸ 2019 ਤਕ ਸਵੀਡਨ ਅਤੇ ਬ੍ਰਾਜ਼ੀਲ ਵਿਚ ਆਪਣੀ ਸਰਵਿਸ ਦੇਣੀ ਸ਼ੁਰੂ ਕਰ ਸਕਦੇ ਹਨ ।
ਮਿਜ਼ਾਈਲ ਦੇ ਹਮਲੇ ਤੋਂ ਬਚਣ ਲਈ ਦਿੰਦੈ ਅਲਰਟ : ਇਸ ਤੋਂ ਇਲਾਵਾ ਗ੍ਰਿਪੇਨ ਈ ਵਿਚ ਏ. ਈ. ਐੱਸ. ਏ. (ਐਕਟਿਵ ਇਲੈਕਟ੍ਰਾਨੀਕਲੀ ਸਕੈਨਡ ਐਰੇ) ਹੈ, ਜੋ ਵਿਅਕਤੀਗਤ ਰੂਪ ਨਾਲ ਟੀਚਿਆਂ ਨੂੰ ਟ੍ਰੈਕ ਕਰਦਾ ਹੈ ਅਤੇ ਇਸ ਵਿਚ ਰਡਾਰ ਜਾਮ ਕਰਨ ਵਾਲਾ ਸਿਸਟਮ ਵੀ ਲੱਗਾ ਹੈ। ਨਾਲ ਹੀ ਆਰ. ਡਬਲਯੂ. ਆਰ. (ਰਡਾਰ ਵਾਰਨਿੰਗ ਰਿਸੀਵਰ) ਮਿਜ਼ਾਈਲ ਦੇ ਹਮਲੇ ਤੋਂ ਬਚਣ ਲਈ ਅਲਰਟ ਦਿੰਦਾ ਹੈ ਅਤੇ ਦੁਸ਼ਮਣ ਦੇ ਰਡਾਰ ਨੂੰ ਲਾਕ ਕਰ ਸਕਦਾ ਹੈ, ਹਾਲਾਂਕਿ ਐੱਮ. ਏ. ਡਬਲਯੂ (ਮਿਜ਼ਾਈਲ ਅਪ੍ਰੋਚ ਵਾਰਨਿੰਗ) ਸਿਸਟਮ ਆਉਣ ਵਾਲੀਆਂ ਮਿਜ਼ਾਈਲਾਂ ਨੂੰ ਟ੍ਰੈਕ ਕਰਦਾ ਹੈ ।
ਭਾਰਤ 'ਚ ਪੁਰਾਣੇ ਆਈਫੋਨ ਵੇਚਨ ਦੀ ਪੂਰੀ ਕੋਸ਼ਿਸ਼ ਕਰਨਗੇ ਟਿਮ ਕੁੱਕ !
NEXT STORY