ਗੈਜੇਟ ਡੈਸਕ– ਪੈਸਿਆਂ ਦੇ ਲੈਣ-ਦੇਣ ਨੂੰ ਆਸਾਨ ਬਣਾਉਣ ਲਈ ਅੱਜ-ਕੱਲ੍ਹ ਜ਼ਿਆਦਾਤਰ ਲੋਕ ਈ-ਵਾਲੇਟ ਦਾ ਇਸਤੇਮਾਲ ਕਰ ਰਹੇ ਹਨ। ਅਜਿਹੇ ’ਚ ਜੇਕਰ ਤੁਸੀਂ ਵੀ ਪੇ.ਟੀ.ਐੱਮ. ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਦਰਅਸਲ ਅੱਜ ਯਾਨੀ 28 ਦਸੰਬਰ ਤੋਂ ਪੇ.ਟੀ.ਐੱਮ. ਵਾਲੇਟ ’ਚ ਪੈਸੇ ਐਡ ਕਰਨ ਦੇ ਨਿਯਮ ’ਚ ਬਦਲਾਅ ਹੋਇਆ ਹੈ। ਗਾਹਕਾਂ ਨੂੰ ਹੁਣ ਕ੍ਰੈਡਿਟ ਕਾਰਡ ਰਾਹੀਂ ਪੇ.ਟੀ.ਐੱਮ. ਵਾਲੇਟ ’ਚ ਪੈਸੇ ਪਾਉਣ ’ਤੇ ਚਾਰਜ ਲੱਗੇਗਾ।
ਪੇ.ਟੀ.ਐੱਮ. ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ, 10 ਹਜ਼ਾਰ ਰੁਪਏ ਤਕ ਪੇ.ਟੀ.ਐੱਮ. ਵਾਲੇਟ ’ਚ ਕ੍ਰੈਡਿਟ ਕਾਰਡ ਰਾਹੀਂ ਪੈਸੇ ਪਾਉਣ ’ਤੇ ਕੋਈ ਚਾਰਜ ਨਹੀਂ ਲੱਗੇਗਾ ਪਰ ਜੇਕਰ ਤੁਸੀਂ ਉਸ ਤੋਂ ਜ਼ਿਆਦਾ ਪੈਸੇ ਐਡ ਕਰਦੇ ਹੋ ਤਾਂ 1.7 ਫੀਸਦੀ ਦੇ ਚਾਰਜ ਦੇ ਨਾਲ ਜੀ.ਐੱਸ.ਟੀ. ਦੇਣਾ ਪਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਜੇਕਰ ਤੁਸੀਂ 10 ਹਜ਼ਾਰ ਤੋਂ ਇਕ ਰੁਪਇਆ ਵੀ ਜ਼ਿਆਦਾ ਐਡ ਕਰਦੇ ਹੋ ਤਾਂ ਪੂਰੀ ਕੀਮਤ ਨੂੰ ਚਾਰਜ ਲੱਗੇਗਾ। ਉਦਾਹਰਣ ਦੇ ਤੌਰ ’ਤੇ ਜੇਕਰ ਤੁਸੀਂ 12 ਹਜ਼ਾਰ ਰੁਪਏ ਆਪਣੇ ਵਾਲੇਟ ’ਚ ਐਡ ਕਰਦੇ ਹੋ ਤਾਂ ਤੁਹਾਨੂੰ ਪੂਰੇ 12 ਹਜ਼ਾਰ ਰੁਪਏ ’ਤੇ 1.7 ਫੀਸਦੀ+ਜੀ.ਐੱਸ.ਟੀ. ਲੱਗੇਗਾ। ਯਾਨੀ ਤੁਹਾਨੂੰ ਇਸ ਦੇ ਹਿਸਾਬ ਨਾਲ 240 ਰੁਪਏ ਵਾਧੂ ਦੇਣੇ ਹੋਣਗੇ ਅਤੇ ਤੁਹਾਡੇ ਕ੍ਰੈਡਿਟ ਕਾਰਡ ’ਚੋਂ 1240 ਰੁਪਏ ਕੱਟ ਜਾਣਗੇ।
ਇਨ੍ਹਾਂ ’ਤੇ ਨਹੀਂ ਲੱਗੇਗਾ ਕੋਈ ਚਾਰਜ
ਪੇ.ਟੀ.ਐੱਮ. ਦਾ ਇਹ ਸਾਰਾ ਨਿਯਮ ਕ੍ਰੈਡਿਟ ਕਾਰਡ ਤੋਂ ਪੈਸੇ ਐਡ ਕਰਨ ’ਤੇ ਹੈ ਨਾ ਕਿ ਡੈਬਿਟ ਕਾਰਡ ਜਾਂ ਬੈਂਕ ਅਕਾਊਂਟ ਤੋਂ ਟ੍ਰਾਂਸਫਰ ਕਰਨ ’ਤੇ। ਜੇਕਰ ਤੁਸੀਂ ਮਰਚੈਂਟ ਸਾਈਟ ਤੋਂ ਕੁਝ ਖਰੀਦਾਰੀ ਕਰਦੇ ਹੋ ਤਾਂ ਕੋਈ ਚਾਰਜ ਨਹੀਂ ਦੇਣਾ ਪਵੇਗਾ। ਇਸ ਤੋਂ ਇਲਾਵਾ ਪੇ.ਟੀ.ਐੱਮ. ਵਾਲੇਟ ਤੋਂ ਦੂਜੇ ਪੇ.ਟੀ.ਐੱਮ. ਵਾਲੇਟ ਟ੍ਰਾਂਸਫਰ ਕਰਨ ’ਤੇ ਵੀ ਕੋਈ ਵਾਧੂ ਪੈਸੇ ਨਹੀਂ ਦੇਣੇ ਹੋਣਗੇ।
Apple iPad Pro 2020 ਦਾ ਰੈਂਡਰ ਲੀਕ, ਮਿਲੇਗਾ iPhone 11 Pro ਵਾਲਾ ਕੈਮਰਾ ਡਿਜ਼ਾਈਨ
NEXT STORY