ਆਟੋ ਡੈਸਕ– ਸਕੋਡਾ ਇੰਡੀਆ ਆਖ਼ਿਰਕਾਰ ਆਪਣੀ ਨਵੀਂ 2021 ਮਾਡਲ ਸਕੋਡਾ ਓਕਟਾਵੀਓ ਨੂੰ 10 ਜੂਨ ਨੂੰ ਲਾਂਚ ਕਰਨ ਵਾਲੀ ਹੈ। ਇਸ ਨੂੰ ਕੰਪਨੀ ਨੇ ਆਪਣੇ ਅਪਡੇਟਿਡ MQB ਪਲੇਟਫਾਰਮ ’ਤੇ ਬਣਾਇਆ ਹੈ। ਇਹ ਨਹੀਂ ਸੇਡਾਨ ਮੌਜੂਦਾ ਮਾਡਲ ਤੋਂ ਵੱਡੀ ਹੋਵੇਗੀ। ਇਸ ਨੂੰ ਕੰਪਨੀ ਪਹਿਲਾਂ ਅਪ੍ਰੈਲ ਮਹੀਨੇ ’ਚ ਭਾਰਤੀ ਬਾਜ਼ਾਰ ’ਚ ਉਤਾਰਨ ਵਾਲੀ ਸੀ ਪਰ ਕੋਵਿਡ-19 ਕਾਰਨ ਇਸ ਨੂੰ ਪੇਸ਼ ਨਹੀਂ ਕੀਤਾ ਗਿਆ।
ਸਟਾਈਲਿੰਗ ਅਤੇ ਇੰਟੀਰੀਅਰ
ਸਕੋਡਾ ਇਸ ਵਾਰ ਨਵੀਂ ਓਕਟਾਵੀਆ ਨੂੰ ਕਵਾਡ ਹੈੱਡਲੈਂਪ ਡਿਜ਼ਾਇਨ ਨਾਲ ਲੈ ਕੇ ਆ ਰਹੀ ਹੈ ਅਤੇ ਹੁਣ ਤੁਹਾਨੂੰ ਵੇਖਣ ’ਚ ਇਹ ਕਾਰ ਸੁਪਰਬ ਦੀ ਤਰ੍ਹਾਂ ਹੀ ਲੱਗੇਗੀ। ਇਸ ਦੇ ਸੈਂਟਰ ਕੰਸੋਲ ’ਚ ਫ੍ਰੀ-ਸਟੈਂਡਿੰਗ ਟੱਚਸਕਰੀਨ ਮਿਲੇਗੀ ਅਤੇ ਇਸ ਵਿਚ ਟੂ ਸਪੋਕ ਸਟੀਅਰਿੰਗ ਵ੍ਹੀਲ ਮਿਲੇਗਾ।
ਇੰਜਣ
ਨਵੀਂ ਓਕਟਾਵੀਆ ਨੂੰ ਸਿਰਫ਼ 2.0 ਲੀਟਰ ਟੀ.ਐੱਸ.ਆਈ. ਟਰਬੋ ਪੈਟਰੋਲ ਇੰਜਣ ਨਾਲ ਲਿਆਇਆ ਜਾਵੇਗਾ ਜੋ 190 ਐੱਚ.ਪੀ. ਦੀ ਪਾਵਰ ਪੈਦਾ ਕਰੇਗਾ। ਇਸ ਇੰਜਣ ਨੂੰ 7-ਸਪੀਡ ਡਿਊਲ ਕਲੱਚ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੋਵੇਗਾ ਜੋ ਕਿ ਇਸ ਕਾਰ ’ਚ ਸਟੈਂਡਰਡ ਤੌਰ ’ਤੇ ਮਿਲੇਗਾ। ਕੰਪਨੀ ਇਸ ਕਾਰ ’ਚ ਡੀਜ਼ਲ ਇੰਜਣ ਦਾ ਆਪਸ਼ਨ ਇਸ ਵਾਰ ਨਹੀਂ ਦੇਵੇਗੀ।
ਮਾਈਕ੍ਰੋਸਾਫਟ 24 ਜੂਨ ਨੂੰ ਪੇਸ਼ ਕਰੇਗੀ ਵਿੰਡੋਜ਼ ਦਾ ਨਵਾਂ ਵਰਜ਼ਨ, ਮਿਲ ਸਕਦੇ ਹਨ ਇਹ ਸ਼ਾਨਦਾਰ ਫੀਚਰਜ਼
NEXT STORY