ਜਲੰਧਰ— ਵਿਗਿਆਨੀਆਂ ਨੇ ਨਵੀਂ ਟੈਕਨਾਲੋਜੀ ਨੂੰ ਵਿਕਸਿਤ ਕੀਤਾ ਹੈ ਜਿਸ ਨਾਲ ਇਕ ਐਂਟੀਨਾ ਵਾਲਾ ਵਾਈ-ਫਾਈ ਵੀ ਡਬਲ ਇੰਟਰਨੈੱਟ ਸਪੀਡ ਦੇਵੇਗਾ ਅਤੇ ਇਹ ਟੈਕਨਾਲੋਜੀ ਛੋਟੀ ਵੀ ਹੈ। ਕੋਲੰਬੀਆ ਯੂਨੀਵਰਸਿਟੀ ਸਕੂਲ ਆਫਰ ਇੰਜੀਨੀਅਰਿੰਗ ਐਂਡ ਅਪਲਾਈਡ ਸਾਇੰਸ ਦੇ ਖੋਜਕਾਰਾਂ ਨੇ ਨਾਨ-ਰੇਸਿਪ੍ਰੋਕਲ ਸਰਕੁਲੇਟਰ ਅਤੇ ਫੁੱਲ-ਡਿਊਪਲੈਕਸ ਰੇਡੀਆ ਨੂੰ ਨੈਨੋਸਕੇਲ ਸਿਲੀਕਾਨ ਚਿੱਪ 'ਤੇ ਜੋੜਿਆ ਹੈ, ਹਾਲਾਂਕਿ ਇਸ ਟੈਕਨਾਲੋਜੀ ਨਾਲ ਸਮਾਰਟਫੋਨ ਅਤੇ ਟੈਬਲੇਟਸ ਵਰਗੇ ਡਿਵਾਈਸਿਸ 'ਚ ਥੋੜੀ ਮੁਸ਼ਕਲ ਹੁੰਦੀ ਹੈ।
ਕੋਲੰਬੀਆ ਹਾਈ-ਸਪੀਡ ਐਂਡ Mm-ਵੇਵ ਲੈਬ (CoSMIC Lab) ਦੇ ਡਾਇਰੈਕਟਰ ਕ੍ਰਿਸ਼ਨਾਸਵਾਮੀ ਨੇ ਕਿਹਾ ਕਿ ਇਸ ਨਾਲ ਟੈਲੀਕਮਿਊਨੀਕੇਸ਼ਨ ਦੀ ਫੀਲਡ 'ਚ ਕ੍ਰਾਂਤੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਜਿਹਾ ਸਰਕੁਲੇਟਰ ਬਣਾਇਆ ਸੀ ਪਰ ਇਸ ਵਾਰ ਸਾਨੂੰ ਪਹਿਲਾਂ ਦੇ ਮੁਕਾਬਲੇ ਬਿਹਤਰ ਪਰਫਾਰਮੈਂਸ ਦੇਖਣ ਨੂੰ ਮਿਲੀ ਹੈ।
ਇਕ ਗਲਤ ਕੋਡ ਨੇ ਡਿਲੀਟ ਕੀਤੀ ਪੂਰੀ ਕੰਪਨੀ
NEXT STORY