ਜਲੰਧਰ- ਜਾਪਾਨ ਦੀ ਵਾਹਨ ਕੰਪਨੀ ਨਿਸਾਨ ਦੀ ਭਾਰਤ 'ਚ ਵਿਕਰੀ ਅਪ੍ਰੈਲ 'ਚ 39.26 ਫ਼ੀਸਦੀ ਵਧ ਕੇ 4,217 ਇਕਾਈ ਰਹੀ। ਨਿਸਾਨ ਇੰਡੀਆ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਨੇ ਅਪ੍ਰੈਲ 2016 'ਚ 3,028 ਇਕਾਈ ਵੇਚੀ ਸੀ। ਇਸ ਬਾਰੇ 'ਚ ਨਿਸਾਨ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਰੁਣ ਮਲਹੋਤਰਾ ਨੇ ਕਿਹਾ ਕਿ ਕੰਪਨੀ ਨੇ ਵਿਕਰੀ ਅਤੇ ਧਾਰਨਾ 'ਚ ਮਜ਼ਬੂਤੀ ਦੇ ਨਾਲ ਕੰਪਨੀ ਨੇ ਚਾਲੂ ਵਿੱਤੀ ਸਾਲ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲ 'ਚ ਪੇਸ਼ ਟੇਰਾਨੋ ਅਤੇ ਡੈਟਸਨ ਰੇਡੀ-ਗੋ ਨੂੰ ਗਾਹਕਾਂ ਵੱਲੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ।
ਰਾਇਲ ਇਨਫੀਲਡ ਨੇ ਵੇਚੇ 60,142 ਬਾਈਕ
ਆਇਸ਼ਰ ਮੋਟਰਸ ਦੀ ਦੋਪਹੀਆ ਇਕਾਈ ਰਾਇਲ ਇਨਫੀਲਡ ਦੀ ਕੁਲ ਵਿਕਰੀ ਅਪ੍ਰੈਲ 'ਚ 24.78 ਫ਼ੀਸਦੀ ਵਧ ਕੇ 60,142 ਇਕਾਈ ਰਹੀ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਅਪ੍ਰੈਲ 2016 'ਚ 48,197 ਵਾਹਨ ਵੇਚੇ ਸਨ, ਉਥੇ ਹੀ ਬੀਤੇ ਮਹੀਨੇ 'ਚ ਬਰਾਮਦ 36 ਫ਼ੀਸਦੀ ਉਛਲ ਕੇ 1,578 ਇਕਾਈ ਰਹੀ ਜੋ ਅਪ੍ਰੈਲ 2016 'ਚ 1,160 ਇਕਾਈ ਸੀ।
ਟਾਟਾ ਮੋਟਰਸ ਦੀ ਵਿਕਰੀ 21 ਫ਼ੀਸਦੀ ਘਟੀ
ਵਾਹਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਟਾਟਾ ਮੋਟਰਸ ਨੇ ਇਸ ਸਾਲ ਅਪ੍ਰੈਲ 'ਚ 30,972 ਵਾਹਨਾਂ ਦੀ ਵਿਕਰੀ ਕੀਤੀ ਜੋ ਅਪ੍ਰੈਲ 2016 'ਚ ਵੇਚੇ ਗਏ 39,389 ਵਾਹਨਾਂ ਦੇ ਮੁਕਾਬਲੇ 21 ਫ਼ੀਸਦੀ ਘੱਟ ਹੈ। ਕੰਪਨੀ ਦੇ ਯਾਤਰੀ ਵਾਹਨ ਕਾਰੋਬਾਰ ਦੇ ਮੁਖੀ ਮਇੰਕ ਪਰੀਕ ਨੇ ਅਪ੍ਰੈਲ ਮਹੀਨੇ ਦੀ ਵਿਕਰੀ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਯਾਤਰੀ ਵਾਹਨਾਂ ਦੀ ਵਿਕਰੀ 'ਚ ਅਪ੍ਰੈਲ 2017 'ਚ 23 ਫ਼ੀਸਦੀ ਦਾ ਤੇਜ਼ ਵਾਧਾ ਦਰਜ ਕੀਤਾ ਗਿਆ ਹੈ ਜਦੋਂ ਕਿ ਸੁਪਰੀਮ ਕੋਰਟ ਦੇ ਬੀ. ਐੱਸ.-3 ਵਾਹਨਾਂ ਦੀ ਵਿਕਰੀ 'ਤੇ ਰੋਕ ਲਾਏ ਜਾਣ ਨਾਲ ਕਮਰਸ਼ੀਅਲ ਵਾਹਨਾਂ ਦੀ ਵਿਕਰੀ 'ਤੇ ਭਾਰੀ ਦਬਾਅ ਵੇਖਿਆ ਗਿਆ ਹੈ ਪਰ ਮਈ ਤੋਂ ਵਿਕਰੀ 'ਚ ਤੇਜ਼ੀ ਆਉਣ ਦੀ ਉਮੀਦ ਹੈ।
ਫੇਸਬੁੱਕ 'ਤੇ ਪੁੱਛੇ ਜਾ ਰਹੇ ਇਸ ਸਵਾਲ ਤੋਂ ਰਹੋ ਸਾਵਧਾਨ! ਹੈਕ ਹੋ ਸਕਦੀ ਹੈ ID
NEXT STORY