ਆਟੋ ਡੈਸਕ– ਨਿਸਾਨ ਆਪਣੀ ਸਬ-ਕੰਪੈਕਟ ਐੱਸ.ਯੂ.ਵੀ. ਮੈਗਨਾਈਟ ਨੂੰ 26 ਨਵੰਬਰ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰੇਗੀ। ਹੁਣ ਸਭ ਤੋਂ ਵੱਡਾ ਸਵਾਲ ਲੋਕਾਂ ਦੇ ਦਿਮਾਗ ’ਚ ਇਹ ਉੱਠ ਰਿਹਾ ਹੈ ਕਿ ਮੈਗਨਾਈਟ ਭਾਰਤ ਦੀਆਂ ਸੜਕਾਂ ’ਤੇ ਕਿੰਨੀ ਮਾਈਲੇਜ ਦੇਵੇਗੀ? ਤਾਂ ਇਸਦਾ ਜਵਾਬ ਵੀ ਕੰਪਨੀ ਨੇ ਖ਼ੁਦ ਹੀ ਦੇ ਦਿੱਤਾ ਹੈ।
ਨਿਸਾਨ ਨੇ ਆਪਣੀ ਮੈਗਨਾਈਟ ’ਚ ਮਿਲਣ ਵਾਲੇ ਸਾਰੇ ਇੰਜਣ ਆਪਸ਼ੰਸ ਦੀ ARAI ਸਰਟੀਫਾਈਡ ਫਿਊਲ ਐਫੀਸ਼ੀਐਂਸੀ ਜਾਰੀ ਕਰ ਦਿੱਤੀ ਹੈ। ਕੰਪਨੀ ਮੁਤਾਬਕ, ਇਸ ਦੇ ਟਰਬੋ ਇੰਜਣ (5-ਸਪੀਡ ਮੈਨੁਅਲ ਟ੍ਰਾਂਸਮਿਸ਼ਨ) ਨਾਲ 20 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਮਿਲੇਗੀ, ਉਥੇ ਹੀ ਇਸ ਦੇ CVT ਮਾਡਲ ਨਾਲ ਗਾਹਕਾਂ ਨੂੰ 17.7 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਮਿਲ ਸਕਦੀ ਹੈ।
ਇਹ ਵੀ ਪੜ੍ਹੋ– ਇਹ ਹੈ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸੇਡਾਨ ਕਾਰ, ਘੱਟ ਕੀਮਤ ’ਚ ਦਿੰਦੀ ਹੈ ਜ਼ਿਆਦਾ ਮਾਈਲੇਜ
ਜਾਣਕਾਰੀ ਮਤਾਬਕ, Nissan Magnite ਦੀ ਡੀਲਰਸ਼ਿਪ ਲੈਵਲ ’ਤੇ ਪ੍ਰੀਬੁਕਿੰਗ ਸ਼ੁਰੂ ਹੋ ਗਈ ਹੈ। ਹਾਲਾਂਕਿ, ਕੰਪਨੀ ਨੇ ਪ੍ਰੀਬੁਕਿੰਗ ਨੂੰ ਲੈ ਕੇ ਅਜੇ ਕੋਈ ਵੀ ਅਧਿਕਾਰਤ ਐਲਾਨ ਨਹੀਂ ਕੀਤਾ ਪਰ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਹੀ ਕੰਪਨੀ ਇਸ ਦਾ ਐਲਾਨ ਕਰ ਦੇਵੇਗੀ।
ਇਹ ਵੀ ਪੜ੍ਹੋ– ਮਾਰੂਤੀ ਦੀ ਇਹ 7-ਸੀਟਰ ਕਾਰ ਬਣੀ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ MPV
ਇੰਨੀ ਹੋ ਸਕਦੀ ਹੈ ਕੀਮਤ
ਨਿਸਾਨ ਨੇ ਇਕ ਆਨਲਾਈਨ ਪ੍ਰੈਜੇਂਟੇਸ਼ਨ ਰਾਹੀਂ ਆਪਣੇ ਡੀਲਰਾਂ ਨੂੰ ਇਸ ਕਾਰ ਦੀਆਂ ਕੀਮਤਾਂ ਦਾ ਖੁਲਾਸਾ ਕੀਤਾ ਸੀ ਅਤੇ ਇਹੀ ਕੀਮਤਾਂ ਲੀਕ ਹੋ ਗਈਆਂ ਹਨ। ਨਿਸਾਨ ਦੀ ਸਬ-ਕੰਪੈਕਟ ਐੱਸ.ਯੂ.ਵੀ. ਦੀ ਕੀਮਤ 5.50 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ ਅਤੇ ਇਸ ਦੇ ਟਾਪ ਮਾਡਲ ਦੀ ਕੀਮਤ 8.15 ਲੱਖ ਰੁਪਏ ਤੈਅ ਕੀਤੀ ਗਈ ਹੈ।
ਮਾਡਲ |
ਐਕਸ ਸ਼ੋਅਰੂਮ ਕੀਮਤਾਂ |
1.0 ਲੀਟਰ XE |
5.50 ਲੱਖ ਰੁਪਏ |
1.0 ਲੀਟਰ XL |
6.25 ਲੱਖ ਰੁਪਏ |
1.0 ਲੀਟਰ XV |
6.75 ਲੱਖ ਰੁਪਏ |
1.0 ਲੀਟਰ XV ਪ੍ਰੀਮੀਅਮ |
7.65 ਲੱਖ ਰੁਪਏ |
1.0 ਲੀਟਰ ਟਰਬੋ XL |
7.25 ਲੱਖ ਰੁਪਏ |
1.0 ਲੀਟਰ ਟਰਬੋ XV |
7.75 ਲੱਖ ਰੁਪਏ |
1.0 ਲੀਟਰ ਟਰਬੋ XV ਪ੍ਰੀਮੀਅਮ |
8.65 ਲੱਖ ਰੁਪਏ |
1.0 ਲੀਟਰ ਟਰਬੋ XL CVT |
8.15 ਲੱਖ ਰੁਪਏ |
ਕੀਮਤਾਂ ਅਨੁਸਾਰ ਇਹ ਕਾਰ ਆਪਣੇ ਸੈਗਮੈਂਟ ਦੀ ਸਭ ਤੋਂ ਸਸਤੀ ਕਾਰ ਹੋਵੇਗੀ ਅਤੇ ਇਸ ਨੂੰ ਦੋ ਇੰਜਣ ਆਪਸ਼ੰਸ ’ਚ ਲਿਆਇਆ ਜਾਵੇਗਾ। ਇਨ੍ਹਾਂ ’ਚ ਨੈਚੁਰਲੀ ਐਸਪੀਰੇਟਿਡ ਪੈਟਰੋਲ ਇੰਜਣ ਅਤੇ ਇਕ ਟਰਬੋਚਾਰਜਡ ਪੈਟਰੋਲ ਇੰਜਣ ਮਿਲਣ ਦੀ ਸੰਭਾਵਨਾ ਹੈ।
ਸਿਰਫ 19 ਰੁਪਏ ’ਚ ਅਨਲਿਮਟਿਡ ਕਾਲਿੰਗ ਤੇ ਡਾਟਾ ਦੇ ਰਹੀ ਹੈ ਇਹ ਕੰਪਨੀ
NEXT STORY